ਗੂਗਲ ਨੇ ਕੀਤਾ ਵੱਡਾ ਐਲਾਨ, ਇਸ ਲੈਪਟਾਪ ਨੂੰ ਹੁਣ 10 ਸਾਲਾਂ ਤਕ ਮਿਲੇਗਾ ਅਪਡੇਟ

09/17/2023 3:48:06 PM

ਗੈਜੇਟ ਡੈਸਕ- ਜੇਕਰ ਤੁਸੀਂ ਵੀ ਗੂਗਲ ਦੇ ਕ੍ਰੋਮਬੁੱਕ ਦਾ ਇਸਤੇਮਾਲ ਕਰਦੇ ਹੋਏ ਤਾਂ ਤੁਹਾਡੇ ਲਈ ਬਹੁਤ ਹੀ ਵੱਡੀ ਖਬਰ ਹੈ। ਗੂਗਲ ਨੇ ਕ੍ਰੋਮਬੁੱਕ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਗੂਗਲ ਨੇ ਕਿਹਾ ਹੈ ਕਿ ਕ੍ਰੋਮਬੁੱਕ ਨੂੰ ਹੁਣ 10 ਸਾਲਾਂ ਤਕ ਸਾਫਟਵੇਅਰ ਅਪਡੇਟ ਮਿਲੇਗਾ। ਗੂਗਲ ਨੇ ਕ੍ਰੋਮਬੁੱਕ ਲਈ ਨਵੇਂ ਫੀਚਰ ਵੀ ਜਾਰੀ ਕੀਤੇ ਹਨ ਜਿਸਤੋਂ ਬਾਅਦ ਕ੍ਰੋਮਬੁੱਕ ਲੈਪਟਾਪ ਦੀ ਬੈਟਰੀ ਲਾਈਫ ਬਿਹਤਰ ਹੋ ਜਾਵੇਗੀ। ਇਸਤੋਂ ਇਲਾਵਾ ਲੰਬੀ ਬੈਟਰੀ ਲਾਈਫ ਲਈ ਅਡਾਪਟਿਵ ਚਾਰਜਿੰਗ ਤਕਨਾਲੋਜੀ ਵੀ ਦਿੱਤੀ ਗਈ ਹੈ।

ਗੂਗਲ ਨੇ ਆਪਣੇ ਬਲਾਗ 'ਚ ਕਿਹਾ ਹੈ ਕਿ 2021 ਜਾਂ ਉਸ ਤੋਂ ਬਾਅਦ ਲਾਂਚ ਹੋਏ ਕ੍ਰੋਮਬੁੱਕ ਨੂੰ ਹੁਣ 10 ਸਾਲਾਂ ਤਕ ਆਟੋਮੈਟਿਕ ਅਪਡੇਟ ਮਿਲੇਗਾ। ਇਸਦੀ ਸ਼ੁਰੂਆਤ 2014 ਤੋਂ ਹੋਵੇਗੀ। ਇਸ ਤੋਂ ਪਹਿਲਾਂ ਗੂਗਲ ਕ੍ਰੋਮਬੁੱਕ ਨੂੰ 8 ਸਾਲਾਂ ਤਕ ChromeOS ਦਾ ਅਪਡੇਟ ਦਿੰਦਾ ਸੀ।

ਗੂਗਲ ਨੇ ਕ੍ਰੋਮਬੁੱਕ ਲਈ ਕੁਇਕਰ ਰਿਪੇਅਰ ਪ੍ਰੋਗਰਾਮ ਵੀ ਰਿਲੀਜ਼ ਕੀਤਾ ਹੈ। ਫਿਲਹਾਲ ਕ੍ਰੋਮਬੁੱਕ ਦੀ ਰਿਪੇਅਰਿੰਗ ਪਾਰਟਨਰ ਰਿਪੇਅਰ ਪ੍ਰੋਗਰਾਮ ਜਾਂ ਉਨ੍ਹਾਂ ਸਟੋਰਾਂ 'ਤੇ ਹੁੰਦੀ ਹੈ ਜਿਨ੍ਹਾਂ ਨੂੰ ਕ੍ਰੋਮਬੁੱਕ ਰਿਪੇਅਰਿੰਗ ਦਾ ਸਰਟੀਫਿਕੇਟ ਮਿਲਿਆ ਹੁੰਦਾ ਹੈ। ਗੂਗਲ ਜਲਦੀ ਹੀ ਇਕ ਨਵਾਂ ਰਿਪੇਅਰ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ ਜਿਸ ਤਹਿਤ ਤਮਾਮ ਸ਼ਹਿਰਾਂ 'ਚ ਰਿਪੇਅਰਿੰਗ ਸਟੋਰ ਖੋਲ੍ਹੇ ਜਾਣਗੇ।


Rakesh

Content Editor

Related News