TikTok ਨੂੰ ਜ਼ਬਰਦਸਤ ਟੱਕਰ ਦੇ ਰਹੀ ਭਾਰਤੀ ‘Chingari’, ਡਾਊਨਲੋਡ 10 ਲੱਖ ਤੋਂ ਪਾਰ
Monday, Jun 29, 2020 - 04:55 PM (IST)
ਗੈਜੇਟ ਡੈਸਕ– ਭਾਰਤ ’ਚ ਬਣੀ ਸੋਸ਼ਲ ਮੀਡੀਆ ਐਪ ‘ਚਿੰਗਾਰੀ’ ਨੂੰ ਦੇਸ਼ ’ਚ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸ਼ਾਰਟ ਵੀਡੀਓ ਪਲੇਟਫਾਰਮ ਚੀਨੀ ਐਪ ਟਿਕਟਾਕ ਦੀ ਟੱਕਰ ’ਚ ਬਣੀ ਇਹ ‘ਦੇਸੀ’ ਐਪ ਲਾਂਚ ਦੇ ਸਿਰਫ 15 ਦਿਨਾਂ ਦੇ ਅੰਦਰ 10 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਹੋ ਚੁੱਕੀ ਹੈ। ਇਹ ਐਪ ਇਕ ਵੀਡੀਓ ਸ਼ੇਅਰਿੰਗ ਪਲੇਟਫਾਰਮ ਹੈ ਜਿਥੇ ਯੂਜ਼ਰਸ ਵੀਡੀਓ ਡਾਊਨਲੋਡ ਅਤੇ ਅਪਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ ਦੋਸਤਾਂ ਨਾਲ ਚੈਟ, ਕੰਟੈਂਟ ਸ਼ੇਅਰਿੰਗ ਅਤੇ ਫੀਡ ਰਾਹੀਂ ਬ੍ਰਾਊਜ਼ਿੰਗ ਵੀ ਕੀਤੀ ਜਾ ਸਕਦੀ ਹੈ।
ਪਲੇਅ ਸਟੋਰ ਤੋਂ ਹੁਣ ਤਕ ਚਿੰਗਾਰੀ ਐਪ ਨੂੰ 10 ਲੱਖ ਤੋਂ ਜ਼ਿਆਦਾ ਵਾਰ ਇੰਸਟਾਲ ਕੀਤਾ ਜਾ ਚੁੱਕਾ ਹੈ। ਯੂਜ਼ਰਸ ਇਸ ਐਪ ’ਚ ਵਟਸਐਪ ਸਟੇਟਸ, ਵੀਡੀਓ, ਆਡੀਓ, GIF ਸਟਿਕਰਸ ਅਤੇ ਫੋਟੋਜ਼ ਅਪਲੋਡ ਕਰ ਸਕਦੇ ਹਨ। ਐਪ ਅਜੇ ਅੰਗਰੇਜੀ ਤੋਂ ਇਲਾਵਾ 9 ਹੋਰ ਭਾਸ਼ਾਵਾਂ ’ਚ ਉਪਲੱਬਧ ਹੈ। ਐਪ ਹਿੰਦੀ, ਬਾਂਗਲਾ, ਗੁਜਰਾਤੀ, ਮਰਾਠੀ, ਕਨੰੜ, ਪੰਜਾਬੀ, ਲਿਆਲਮ, ਤਮਿਲ ਅਤੇ ਤੇਲਗੂ ਭਾਸ਼ਾ ਨੂੰ ਸੁਪੋਰਟ ਕਰਦੀ ਹੈ। ਖ਼ਬਰਾਂ ਮੁਤਾਬਕ, ਇਸ ਐਪ ਨੂੰ ਬੈਂਗਲੁਰੂ ਦੇ ਡਿਵੈਲਪਰਾਂ ਬਿਸਵਾਤਮਾ ਨਾਇਕ ਅਤੇ ਸਿਧਾਰਥ ਗੌਤਮ ਨੇ ਬਣਾਇਆ ਹੈ।
ਦੱਸ ਦੇਈਏ ਕਿ ਚਿੰਗਾਰੀ ਐਪ ਕਾਫੀ ਹੱਦ ਤਕ ਮਿਤਰੋਂ ਐਪ ਵਰਗੀ ਹੈ। ਨੀਤੀਆਂ ਦੇ ਉਲੰਘਣ ਦੇ ਚਲਦੇ ਮਿਤਰੋਂ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਦੱਸ ਦੇਈਏ ਕਿ ਡਿਵੈਲਪਰਾਂ ਦੁਆਰਾ ਨਵੇਂ ਡਾਕਿਊਮੈਂਟਸ ਜਮ੍ਹਾ ਕਰਨ ’ਤੇ ਐਪ ਨੂੰ ਪਲੇਅ ਸਟੋਰ ’ਤੇ ਦੁਬਾਰਾ ਰੀਸਟੋਰ ਕੀਤਾ ਗਿਆ।