Chingari ਐਪ ਨੇ ਪਾਰ ਕੀਤਾ 30 ਲੱਖ ਡਾਊਨਲੋਡ ਦਾ ਅੰਕੜਾ

06/30/2020 7:11:23 PM

ਗੈਜੇਟ ਡੈਸਕ—ਭਾਰਤ 'ਚ ਟਿਕਟਾਕ 'ਤੇ ਬੈਨ ਲੱਗਣ ਤੋਂ ਬਾਅਦ ਚਿੰਗਾਰੀ ਐਪ ਨੂੰ ਸ਼ਾਨਦਾਰ ਰਿਸਪਾਂਸ ਮਿਲਿਆ ਹੈ। ਟਿਕਟਾਕ 'ਤੇ ਬੈਨ ਤੋਂ ਬਾਅਦ ਚਿੰਗਾਰੀ (chingari) ਐਪ ਹਰ ਘੰਟੇ 'ਚ ਕਰੀਬ 1 ਲੱਖ ਵਾਰ ਡਾਊਨਲੋਡ ਕੀਤਾ ਜਾ ਰਿਹਾ ਹੈ ਅਤੇ 1 ਲੱਖ ਵਿਊ ਇਸ ਐਪ ਨੂੰ ਹਰ ਘੰਟੇ 'ਚ ਮਿਲ ਰਹੇ ਹਨ। ਬੇਹੱਦ ਘੱਟ ਸਮੇਂ 'ਚ ਇਸ ਐਪ ਨੇ 3 ਮਿਲੀਅਨ ਭਾਵ 30 ਲੱਖ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਐਪ ਨੂੰ ਬੈਂਗਲੁਰੂ ਦੇ ਪ੍ਰੋਗਰਾਮਸ ਬਿਸਰਾਤਮਾ ਨਾਇਕ ਅਤੇ ਸਿਧਾਰਥ ਗੌਤਮ ਨੇ ਬਣਾਇਆ ਹੈ। ਇਹ ਐਪ ਅਜੇ ਅੰਗ੍ਰੇਜੀ ਤੋਂ ਇਲਾਵਾ 9 ਹੋਰ ਭਾਸ਼ਾਵਾਂ 'ਚ ਉਪਲੱਬਧ ਹੈ।

ਆਨੰਦ ਮਹਿੰਦਰਾ ਨੇ ਵੀ ਡਾਊਨਲੋਡ ਕੀਤਾ ਚਿੰਗਾਰੀ ਐਪ
ਮਹਿੰਦਰਾ ਐਪ ਦੇ ਚੇਅਰਮੈਨ ਐਪ ਡਾਊਨਲੋਡ ਕੀਤਾ ਹੈ। ਆਪਣੇ ਟਵਿੱਟਰ ਪੋਸਟ 'ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਟਿਕਟਾਕ ਐਪ ਕਦੇ ਡਾਊਨਲੋਡ ਨਹੀਂ ਕੀਤਾ ਪਰ ਚਿੰਗਾਰੀ ਐਪ ਡਾਊਨਲੋਡ ਕੀਤਾ ਹੈ।

PunjabKesari

ਗੂਗਲ ਪਲੇਅ 'ਤੇ ਟਾਪ ਟ੍ਰੇਡਿੰਗ ਐਪ ਬਣਿਆ ਚਿੰਗਾਰੀ
ਚੀਨ ਦੀਆਂ ਐਪਸ 'ਤੇ ਬੈਨ ਲੱਗਣ ਤੋਂ ਬਾਅਦ ਚਿੰਗਾਰੀ ਗੂਗਲ ਪਲੇਅ ਸਟੋਰ 'ਤੇ ਟਾਪ ਸਪਾਟ 'ਤੇ ਟ੍ਰੈਂਡ ਕਰ ਰਿਹਾ ਹੈ। ਐਪ ਡਿਵੈੱਲਪਰ ਸਿਧਾਰਥ ਗੌਤਮ ਨੇ ਕਿਹਾ ਕਿ ਹੁਣ ਭਾਰਤੀਆਂ ਨੂੰ ਟਿਕਟਾਕ ਤੋਂ ਬਿਹਤਰ ਇਕ ਵਿਕਲਪ ਮਿਲ ਗਿਆ ਹੈ। ਚਿੰਗਾਰੀ ਐਪ 'ਤੇ ਉਮੀਦ ਤੋਂ ਬਿਹਤਰ ਟ੍ਰੈਫਿਕ ਮਿਲ ਰਿਹਾ ਹੈ।

ਚਿੰਗਾਰੀ 'ਚ ਵਧੀ ਨਿਵੇਸ਼ਕਾਂ ਦੀ ਦਿਲਚਸਪੀ
ਚਿੰਗਾਰੀ ਐਪ ਨੂੰ ਮਿਲੇ ਸ਼ਾਨਦਾਰ ਰਿਸਪਾਂਸ ਨੂੰ ਦੇਖਦੇ ਹੋਏ ਹੁਣ ਕਈ ਨਿਵੇਸ਼ਕ ਇਸ ਐਪ 'ਚ ਨਿਵੇਸ਼ ਕਰਨ 'ਚ ਦਿਲਚਸਪੀ ਦਿਖਾ ਰਹੇ ਹਨ। ਡਿਵੈੱਲਪਰਸ ਦਾ ਕਹਿਣਾ ਹੈ ਕਿ ਚੰਗੇ ਨਿਵੇਸ਼ਕਾਂ ਦੇ ਸਪੋਰਟ ਤੋਂ ਬਾਅਦ ਇਸ ਐਪ ਨੂੰ ਹੋਰ ਬਿਹਤਰ ਫ੍ਰੀ ਆਫ ਕਾਸਟ ਸੋਸ਼ਲ ਮੀਡੀਆ ਪਲੇਟਫਾਰਮਸ ਬਣਾਇਆ ਜਾ ਸਕੇਗਾ।

PunjabKesari

ਚਿੰਗਾਰੀ ਐਪ 'ਚ ਹੈ ਟਿਕਟਾਕ ਵਰਗੇ ਕਈ ਵਿਕਲਪ
ਚਿੰਗਾਰੀ ਐਪ 'ਚ ਵੀਡੀਓ ਨੂੰ ਅਪਲੋਡ ਅਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਐਪ 'ਚ ਫ੍ਰੈਂਡਸ ਨਾਲ ਚੈਟਿੰਗ, ਨਵੇਂ ਲੋਕਾਂ ਨਾਲ ਗੱਲਬਾਤ, ਫੀਡ ਰਾਹੀਂ ਬ੍ਰਾਊਜਿੰਗ ਨਾਲ ਵਟਸਐਪ ਸਟੇਟਸ, ਵੀਡੀਓ, ਆਡੀਓ ਵਿਕਲਪਸ, GIF ਸਟਿਕਰਸ ਅਤੇ ਫੋਟੋਜ਼ ਨਾਲ ਕ੍ਰਿਏਟਿਵਿਟੀ ਕੀਤੀ ਜਾ ਸਕਦੀ ਹੈ।


Karan Kumar

Content Editor

Related News