ਚੀਨੀ ਕੰਪਨੀ ਨੇ ਘੱਟ ਕੀਮਤ ਵਿੱਚ ਬਣਾ ਦਿੱਤੀ ਮਸ਼ਹੂਰ SUV ਦੀ ਨਕਲ, ਕੇਸ ਦਰਜ

Monday, Jun 06, 2016 - 11:39 AM (IST)

ਚੀਨੀ ਕੰਪਨੀ ਨੇ ਘੱਟ ਕੀਮਤ ਵਿੱਚ ਬਣਾ ਦਿੱਤੀ ਮਸ਼ਹੂਰ SUV ਦੀ ਨਕਲ, ਕੇਸ ਦਰਜ
ਜਲੰਧਰ— ਚਾਈਨੀਜ਼ ਕੰਪਨੀਆਂ ਕਾਪੀ ਕਰਨ ਦੇ ਮਾਮਲੇ ''ਚ ਬੇਹੱਦ ਮਸ਼ਹੂਰ ਹਨ। ਹੁਣ ਚਾਈਨਾ ਦੀ ਇਕ ਕਾਰ ਨਿਰਮਾਤਾ ਕੰਪਨੀ ਨੇ ਜੇਏਲਆਰ ਦੀ ਇਵੋਕ ਦੀ ਨਕਲ  ਬਣਾਈ ਹੈ ਜਿਸ ਕਾਰਨ ਕੋਰਟ ਕੇਸ ਦਰਜ ਹੋਇਆ ਹੈ। ਟਾਟਾ ਮੋਟਰਸ  ਦੇ ਮਾਲੀਕਨ ਵਾਲੀ ਜਗੁਆਰ ਲੈਂਡ ਰੋਵਰ ( ਜੇਏਲਆਰ) ਨੇ ਚੀਨ ਦੀ ਆਟੋ ਨਿਰਮਾਤਾ ਜਿਆਂਗਲਿੰਗ ਮੋਟਰ ਦੇ ਖਿਲਾਫ ਇਵੋਕ ਦੀ ਨਕਲ ਕਰਨ ਦੇ ਕਾਰਨ ਕਾਪੀਰਾਈਟ ਦਾ ਮਾਮਲਾ ਦਰਜ ਕੀਤਾ ਹੈ।
 
 
ਜੇਏਲਆਰ ਦੇ ਪ੍ਰਵਕਤਾ ਨੇ ਪੁਸ਼ਟੀ ਦੀ ਕਿ ਬੀਜਿੰਗ  ਦੇ ਪੂਰਵੀ ਚਾਓਯਾਂਗ ਜਿਲ੍ਹੇ ''ਚ ਕਾਪੀਰਾਈਟ ਅਤੇ ਅਣ-ਉਚਿਤ ਮੁਕਾਬਲੇ ਦੇ ਸੰਬੰਧ ''ਚ ਮੁਕੱਦਮਾ ਦਰਜ ਕਰਾਇਆ ਗਿਆ ਹੈ। ਜਿਆਂਗਲਿੰਗ ਦੀ ਲੈਂਡਵਿੰਡ ਐਕਸ7 ਦਾ ਡਿਜ਼ਾਇਨ ਇਵੋਕ ਨਾਲ ਇਸ ਕਦਰ ਮਿਲਦਾ ਹੈ ਕਿ ਤੁਸੀਂ ਭਰੋਸਾ ਨਹੀਂ ਕਰਣਗੇ ਕਿ ਇਹ ਇਵੋਕ ਹੈ ਜਾਂ ਲੈਂਡਵਿੰਡ ਐਕਸ7। ਇਸ ਤੋਂ ਇਲਾਵਾ ਐਕਸ7 ਦੀ ਕੀਮਤ ਇਵੋਕ ਦੇ ਮੁਕਾਬਲੇ ਕਰੀਬ ਇਕ-ਤਿਹਾਈ ਘੱਟ ਹੈ। ਹਾਲਾਂਕਿ, ਟੈਕਨਾਲੋਜੀ ਅਤੇ ਪ੍ਰਦਸ਼ਨ ਦੇ ਮਾਮਲੇ ''ਚ ਇਹ ਇਵੋਕ ਨਾਲ ਮੇਲ ਨਹੀਂ ਖਾਂਉਦੀ।

 


Related News