ਚੀਨ ''ਚ ਸਮਾਰਟਫੋਨਜ਼ ਨੇ ਤੋੜੇ ਵਿਕਰੀ ਦੇ ਰਿਕਾਰਡ,Huawei ਬਣੀ ਨੰਬਰ ਵਨ ਕੰਪਨੀ

02/20/2017 8:53:05 AM

ਜਲੰਧਰ- ਵਿੱਤ ਸਾਲ 2016 ਦੀ ਚੌਥੀ ਤਿਮਾਹੀ ''ਚ ਚੀਨ ''ਚ ਕੁੱਲ 13.16 ਕਰੋੜ ਸਮਾਰਟਫੋਨਜ਼ ਦੀ ਵਿਕਰੀ ਹੋਈ, ਜਿਸ ''ਚ ਹੁਆਵੇ ਟਾਪ ''ਤੇ ਹੈ। ਇਸ ਤੋਂ ਬਾਅਦ ਅੋਪੋ ਅਤੇ ਵੀਵੋ ਦਾ ਨੰਬਰ ਹੈ। ਸਿੰਗਾਪੁਰ ਦੀ ਮਾਰਕੀਟ ਰਿਸਰਚ ਕੰਪਨੀ ਕੇਨਾਲਿਸ ਦੀ ਸ਼ਨੀਵਾਰ ਨੂੰ ਜਾਰੀ ਨਵੀਂ ਰਿਪੋਰਟ ਦੇ ਮੁਤਾਬਕ ਚੀਨ ''ਚ ਦੁਨੀਆ ਦੇ ਇਕ ਤਿਹਾਈ ਸਮਾਰਟਫੋਨ ਦੀ ਵਿਕਰੀ ਹੋਈ, ਡਿਜ਼ੀਟਾਈਮਸ ਨੇ ਕੇਨਾਲਿਸ ਦਾ ਰਿਪੋਰਟ ਦੇ ਹਵਾਲੇ ਤੋਂ ਕਿਹਾ ਹੈ ਕਿ 2016 ਦੀ ਚੌਥੀ ਤਿਮਾਹੀ ''ਚ ਚੀਨ ''ਚ ਹੁਣ ਤੱਕ ਇਤਿਹਾਸ ''ਚ ਸਭ ਤੋਂ ਜ਼ਿਆਦਾ ਫੋਨ ਦੀ ਵਿਕਰੀ ਹੋਈ। ਇਸ ਸਾਲ ਕੁੱਲ 47.65 ਕਰੋੜ ਫੋਨ ਦੀ ਵਿਕਰੀ ਹੋਈ, ਜੋ ਕਿ 2015 ਦੀ ਤੁਲਨਾ ''ਚ 11.4 ਫੀਸਦੀ ਜ਼ਿਆਦਾ ਹੈ।
ਹੁਆਵੇ ਨੇ ਚੀਨੀ ਬਾਜ਼ਾਰ ''ਚ ਕੁੱਲ 7.62 ਕਰੋੜ ਫੋਨ ਦੀ ਵਿਕਰੀ ਕੀਤੀ, ਜਿਸ ਤੋਂ ਬਾਅਦ ਅੋਪੋ ਨੇ 7.32 ਕਰੋੜ ਅਤੇ ਵੀਵੋ ਨੇ 6.32 ਕਰੋੜ ਫੋਨ ਦੀ ਵਿਕਰੀ ਕੀਤੀ। ਕੇਨਾਲਿਸ ਦੇ ਰਿਸਰਚ ਅਧਿਐਨ ਵਰਗੇ ਡਿਗ ਨੇ ਕਿਹਾ ਹੈ ਕਿ 2016 ''ਟ 3 ਟਾਪ ਬ੍ਰਾਂਡ ਨਵੇਂ ਉਤਪਾਦਾਂ ਦੀ ਲਾਂਚਿੰਗ, ਬਾਜ਼ਾਰ ''ਚ ਜਾਣ ਦੀ ਰਣਨੀਤੀ ਅਤੇ ਬ੍ਰਾਂਡ ਬਣਾਉਣ ਨੂੰ ਲੈ ਕੇ ਮੁਕਾਬਲੇ ਕਰ ਰਹੇ ਸਨ। ਸ਼ਿਓਮੀ ''ਚ ਚੌਥੇ ਸਥਾਨ ''ਤੇ ਰਿਹਾ, ਜਦ ਕਿ ਐਪਲ ਪੰਜਵੇਂ ਸਥਾਨ ''ਤੇ ਰਿਹਾ। ਡਿੰਗ ਨੇ ਅਨੁਮਾਨ ਲਾਇਆ ਹੈ ਕਿ 2017 ''ਚ ਹੁਆਵੇ, ਅੋਪੋ ਅਤੇ ਵੀਵੋ ਦੇ ਵਿਚਕਾਰ ਮੁਕਾਬਲੇ ਹੋਰ ਜ਼ਬਰਦਸਤ ਹੋਣਗੇ।

Related News