CES 2019: ਸੈਮਸੰਗ ਨੇ ਪੇਸ਼ ਕੀਤਾ 75 ਇੰਚ ਦਾ microLED TV

01/07/2019 1:38:44 PM

ਗੈਜੇਟ ਡੈਸਕ– ਪਿਛਲੇ ਸਾਲ ਦੇ ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ (CES) ’ਚ ਦੱਖਣ ਕੋਰੀਆ ਦੀ ਕੰਪਨੀ ਸੈਮਸੰਗ ਨੇ ਵੱਡੀ ਸਕਰੀਨ ਵਾਲਾ microLED ਟੀਵੀ ਪੇਸ਼ ਕੀਤਾ ਸੀ। 146 ਇੰਚ ਵਾਲੇ ਇਸ ਟੀਵੀ ਨੂੰ ਕੰਪਨੀ ਨੇ ‘The Wall’ ਨਾਂ ਦਿੱਤਾ ਸੀ। ਸਾਲ 2019 ਦੀ ਸ਼ੁਰੂਆਤ ਵੀ ਕੰਪਨੀ ਨੇ ਇਸ ਤਕਨੀਕ ਨਾਲ ਹੀ ਕੀਤੀ ਹੈ, ਹਾਲਾਂਕਿ ਛੋਟੇ ਸਾਈਜ਼ ’ਚ। ਇਸ ਵਾਰ ਸੈਮਸੰਗ ਨੇ 75 ਇੰਚ ਵਾਲਾ 4ਕੇ ਟੀਵੀ ਪੇਸ਼ ਕੀਤਾ ਹੈ। ‘ਦਿ ਵਾਲ’ ਟੀਵੀ ਦੀ ਤਰ੍ਹਾਂ ਇਸ ਵਿਚ ਵੀ microLED ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। 

ਕੀ ਹੈ microLED ਤਕਨੀਕ
ਦਰਅਸਲ ਇਹ ਟੀਵੀ ਬਹੁਤ ਸਾਰੀਆਂ microLED's ਨਾਲ ਮਿਲ ਕੇ ਬਣਿਆ ਹੈ। ਇਸ ਵਿਚ ਲੱਖਾਂ ਰੈੱਡ, ਗ੍ਰੀਨ ਅਤੇ ਬਲਿਊ ਮਾਈਕ੍ਰੋਸਕੋਪਿਕ ਐੱਲ.ਈ.ਡੀ. ਚਿੱਪਸ ਲਗਾਈਆਂ ਗਈਆਂ ਹਨ ਜੋ ਖੁਦ ਦੀ ਰੋਸ਼ਨੀ ਪੈਦਾ ਕਰਦੀਆਂ ਹਨ। ਵੱਖ-ਵੱਖ microLED ਚਿੱਪਸ ਹੋਣ ਕਾਰਨ ਇਸ ਦਾ ਸਾਈਜ਼ ਜਾਂ ਆਪਸਪੈਕਟ ਰੇਸ਼ੀਓ ਵੀ ਆਸਾਨੀ ਨਾਲ ਤਬਦੀਲ ਕੀਤਾ ਜਾ ਸਕਦਾ ਹੈ।

 

ਬਦਲ ਜਾਵੇਗਾ ਟੀਵੀ ਦੇਖਣ ਦਾ ਨਜ਼ਰੀਆ
ਸੈਮਸੰਗ ਦਾ ਦਾਅਵਾ ਹੈ ਕਿ ਇਸ ਤਕਨੀਕ ਕਾਰਨ ਤੁਹਾਡਾ ਟੀਵੀ ਦੇਖਣ ਦਾ ਨਜ਼ਰੀਆ ਬਦਲ ਜਾਵੇਗਾ। ਪਿਕਚਰ ਕੁਆਲਿਟੀ ਦੇ ਮਾਮਲੇ ’ਚ ਇਸ microLED ਤਕਨੀਕ ਦਾ ਸਿੱਧਾ ਮੁਕਾਬਲਾ OLED ਤਕਨੀਕ ਵਾਲੇ ਟੀਵੀ ਨਾਲ ਹੋਵੇਗਾ। ਅੰਕੜਿਆਂ ’ਚ ਦੇਖਿਆ  ਜਾਵੇ ਤਾਂ ਇਹ ਤਕਨੀਕ ਸਭ ਤੋਂ ਬਿਹਤਰੀਨ ਬ੍ਰਾਈਟਨੈੱਸ, ਬਿਹਤਰੀਨ HDR ਕਲਰ ਪੈਦਾ ਕਰੇਗੀ। ਇਸ ਤੋਂ ਇਲਾਵਾ microLED ਟੀਵੀ ਦੀ ਉਮਰ ਵੀ OLED ਟੀਵੀ ਦੇ ਮੁਕਾਬਲੇ ਕਾਫੀ ਜ਼ਿਆਦਾ ਹੋਵੇਗੀ। 

 

ਉਂਝ ਤਾਂ ਕੰਪਨੀ ਨ 75 ਇੰਚ ਵਾਲੇ ਇਸ ਟੀਵੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਪਰ ਤਕਨੀਕ ਨੂੰ ਦੇਖਦੇ ਹੋਏ ਇਹ ਤਾਂ ਸਾਫ ਹੈ ਕਿ ਇਹ ਕਾਫੀ ਮਹਿੰਗਾ ਹੋ ਸਕਦਾ ਹੈ। ਸੈਮਸੰਗ ਫਿਲਹਾਲ ਇਕਲੌਤੀ ਅਜਿਹੀ ਕੰਪਨੀ ਹੈ ਜੋ ਇਸ ਤਰ੍ਹਾਂ ਦਾ ਟੀਵੀ ਲਿਆ ਰਹੀ ਹੈ। ਐਪਲ ਵਰਗੀ ਦਿੱਗਜ ਟੈਕਨਾਲੋਜੀ ਕੰਪਨੀ ਵੀ ਫਿਲਹਾਲ ਇਸ ਤਕਨੀਕ ’ਤੇ ਰਿਸਰਚ ਹੀ ਕਰ ਰਹੀ ਹੈ। 


Related News