2050 ਤੱਕ ਭਾਰਤੀ ਮਰਦਾਂ ਦੀ ਔਸਤ ਉਮਰ ਹੋਵੇਗੀ 75 ਸਾਲ ਤੇ ਔਰਤਾਂ ਦੀ 80

Friday, May 17, 2024 - 07:02 PM (IST)

2050 ਤੱਕ ਭਾਰਤੀ ਮਰਦਾਂ ਦੀ ਔਸਤ ਉਮਰ ਹੋਵੇਗੀ 75 ਸਾਲ ਤੇ ਔਰਤਾਂ ਦੀ 80

ਨਵੀਂ ਦਿੱਲੀ, (ਭਾਸ਼ਾ)- ‘ਦਿ ਲੈਂਸੇਟ’ ਜਰਨਲ ’ਚ ਪ੍ਰਕਾਸ਼ਿਤ ਇਕ ਵਿਸ਼ਵ ਪੱਧਰੀ ਅਧਿਐਨ ਵਿਚ ਕਿਹਾ ਗਿਆ ਹੈ ਕਿ 2050 ਤਕ ਦੁਨੀਆ ’ਚ ਮਰਦਾਂ ਦੀ ਔਸਤ ਉਮਰ ’ਚ ਲਗਭਗ ਪੰਜ ਸਾਲ ਤੇ ਔਰਤਾਂ ਦੀ ਉਮਰ ’ਚ ਚਾਰ ਸਾਲ ਦਾ ‘ਸੁਧਾਰ’ ਹੋਣ ਦੀ ਉਮੀਦ ਹੈ।

ਅਧਿਐਨ ਦਾ ਅੰਦਾਜ਼ਾ ਹੈ ਕਿ ਉਦੋਂ ਤੱਕ ਭਾਰਤ ’ਚ ਮਰਦਾਂ ਦੀ ਔਸਤ ਉਮਰ 75 ਸਾਲ ਤੋਂ ਵੱਧ ਹੋ ਸਕਦੀ ਹੈ । ਔਰਤਾਂ ਲਈ ਇਹ ਲਗਭਗ 80 ਸਾਲ ਹੋ ਸਕਦੀ ਹੈ। ‘ਸੁਧਾਰ’ ਦਾ ਅਰਥ ਇੱਕ ਵਿਅਕਤੀ ਦੀ ਔਸਤ ਉਮਰ ਦੇ ਵਾਧੇ ਤੋਂ ਹੈ।

ਖੋਜਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਦੇਸ਼ਾਂ ’ਚ ਸੁਧਾਰ ਦੀ ਉਮੀਦ ਕੀਤੀ ਜਾਂਦੀ ਹੈ ਜਿੱਥੇ ਇਸ ਸਮੇ ਔਸਤ ਉਮਰ ਘੱਟ ਹੈ। ਅਧਿਐਨ ਦੇ ਲੇਖਕਾਂ ਨੇ ਕਿਹਾ ਕਿ ਦਿਲ ਦੇ ਰੋਗਾਂ , ਕੋਵਿਡ-19 , ਛੂਤ ਦੀਆਂ ਬਿਮਾਰੀਆਂ, ਮਾਵਾਂ ਤੇ ਬੱਚਿਆਂ ਨਾਲ ਸਬੰਧਤ ਬਿਮਾਰੀਆਂ ਤੇ ਪਾਲਣ ਪੋਸ਼ਣ ਸੰਬੰਧੀ ਬਿਮਾਰੀਆਂ ਨੂੰ ਰੋਕਣ ਲਈ ਜਨਤਕ ਸਿਹਤ ਉਪਾਅ ਅਜਿਹੇ ਕਾਰਕ ਹਨ ਜੋ ਬਚਣ ਦੀ ਦਰ ’ਚ ਸੁਧਾਰ ਕਰਦੇ ਹਨ। ਨਾਲ ਹੀ ਵੱਡੇ ਪੱਧਰ ’ਤੇ ਬਿਮਾਰੀਆਂ ਨੂੰ ਰੋਕਣ ’ਚ ਮਦਦ ਕਰ ਸਕਦੇ ਹਨ। ਸੰਸਾਰ ਪੱਧਰ ’ਤੇ ਜ਼ਿੰਦਗੀ ਜਿਉਣ ਦੀ ਸੰਭਾਵਨਾ ’ਚ ਵਾਧਾ ਹੋਵੇਗਾ।


author

Rakesh

Content Editor

Related News