celkon ਨੇ ਘੱਟ ਕੀਮਤ ''ਚ ਲਾਂਚ ਕੀਤਾ ਬਿਹਤਰੀਨ ਐਂਡ੍ਰਾਇਡ ਸਮਾਰਟਫੋਨ

Thursday, Aug 18, 2016 - 01:16 PM (IST)

celkon ਨੇ ਘੱਟ ਕੀਮਤ ''ਚ ਲਾਂਚ ਕੀਤਾ ਬਿਹਤਰੀਨ ਐਂਡ੍ਰਾਇਡ ਸਮਾਰਟਫੋਨ
ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਸੇਲਕਾਨ ਨੇ ਭਾਰਤ ''ਚ ਬੇਹੱਦ ਹੀ ਘੱਟ ਕੀਮਤ ''ਚ ਇਕ ਬਿਹਤਰੀਨ ਸਮਾਰਟਫੋਨ ਲਾਂਚ ਕੀਤਾ ਹੈ। ਸੇਲਕਾਨ ਮਿਲੇਨੀਆ ਯੂਫੀਲ ਨਾਂ ਨਾਲ ਲਾਂਚ ਹੋਏ ਇਸ ਸਮਾਰਟਫੋਨ ਦੀ ਕੀਮਤ 3,299 ਰੁਪਏ ਹੈ। ਇਹ ਡਿਊਲ-ਸਿਮ ਸਮਾਰਟਫੋਨ ਐਂਡ੍ਰਾਇਡ 5.1 ਲਾਲੀਪਾਪ ''ਤੇ ਚੱਲਦਾ ਹੈ ਅਤੇ ਇਸ ਵਿਚ 5-ਇੰਚ ਦੀ ਐੱਫ.ਡਬਲਯੂ.ਵੀ.ਜੀ.ਏ. (480x854 ਪਿਕਸਲ) ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ। ਇਸ ਦੇ ਉੱਪਰ 2.5ਡੀ ਡ੍ਰੈਗਨ ਟ੍ਰੈਗਨ ਗਲਾਸ ਦੀ ਪ੍ਰੋਟੈਕਸ਼ਨ ਮੌਜੂਦ ਹੈ। ਨਵੇਂ ਸੇਲਕਾਨ ਸਮਾਰਟਫੋਨ ''ਚ 1.2 ਗੀਗਾਹਰਟਜ਼ ਕਵਾਡ-ਕੋਰ ਸਪ੍ਰੈਡਟ੍ਰਮ ਐੱਸ.ਸੀ. 7731 ਸੀ ਪ੍ਰੋਸੈਸਰ ਦੇ ਨਾਲ 1 ਜੀ.ਬੀ. ਰੈਮ ਦਿੱਤੀ ਗਈ ਹੈ। 
ਇਸ ਹੈਂਡਸੈੱਟ ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਆਟੋਫੋਕਸ ਕੈਮਰਾ ਮੌਜੂਦ ਹੈ। ਸੇਲਕਾਨ ਮਿਲੇਨੀਆ ਯੂਫੀਲ ਦੇ ਫਰੰਟ ਕੈਮਰੇ ਦਾ ਸੈਂਸਰ 3.2 ਮੈਗਾਪਿਕਸਲ ਦਾ ਹੈ। ਫੋਨ ''ਚ 8 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਕੁਨੈਕਟੀਵਿਟੀ ਫੀਚਰ ''ਚ 3ਜੀ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.0, ਮਾਈਕ੍ਰੋ-ਯੂ.ਐੱਸ.ਬੀ. 2.0, ਜੀ.ਪੀ.ਐੱਸ./ਏ-ਜੀ.ਪੀ.ਐੱਸ. ਅਤੇ 3.5 ਐੱਮ.ਐੱਮ. ਆਡੀਓ ਜੈੱਕ ਸ਼ਾਮਲ ਹੈ। ਇਸ ਵਿਚ ਯੂਜ਼ਰ ਇਕ ਰੈਗੁਲਰ ਸਿਮ ਅਤੇ ਇਕ ਮਾਈਕ੍ਰੋ-ਸਿਮ ਦੀ ਵਰਤੋਂ ਕਰ ਸਕਣਗੇ। ਮਿਲੇਨੀਆ ਯੂਫੀਲ ਨੂੰ ਪਾਵਰ ਦੇਣ ਲਈ 2000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਬਾਰੇ 200 ਘੰਟਿਆਂ ਦਾ ਸਟੈਂਡਬਾਏ ਟਾਈਮ ਅਤੇ 7 ਘੰਟਿਆਂ ਤੱਕ ਦਾ ਟਾਕਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ।

Related News