ਪਹਿਲੀ 7-ਸੀਟਰ ਇਲੈਕਟ੍ਰਿਕ ਕਾਰ ਭਾਰਤ ''ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
Tuesday, Oct 08, 2024 - 06:29 PM (IST)
ਆਟੋ ਡੈਸਕ- BYD eMax 7 ਇਲੈਕਟ੍ਰਿਕ ਕਾਰ ਭਾਰਤ 'ਚ ਲਾਂਚ ਕਰ ਦਿੱਤੀ ਗਈ ਹੈ। ਇਹ ਗੱਡੀ 6 ਅਤੇ 7 ਸੀਟਾਂ ਦੇ ਆਪਸ਼ਨ ਦੇ ਨਾਲ ਲਿਆਂਦੀ ਗਈ ਹੈ। ਕੰਪਨੀ ਇਸ ਦੀ ਬੁਕਿੰਗ ਲਾਂਚ ਤੋਂ ਪਹਿਲਾਂ ਹੀ ਸ਼ੁਰੂ ਕਰ ਚੁੱਕੀ ਹੈ। BYD eMax 7 ਦੀ ਕੀਮਤ 26.90 ਲੱਖ ਰੁਪਏ ਤੋਂ ਸ਼ੁਰੂ ਹੋ ਕੇ 29.90 ਲੱਖ ਰੁਪਏ ਤਕ ਜਾਂਦੀ ਹੈ। ਕੰਪਨੀ ਵੱਲੋਂ ਇਸ ਦੀ ਬੈਟਰੀ, ਮੋਟਰਹ ਅਤੇ ਮੋਟਰ ਕੰਟੋਲ 'ਤੇ 8 ਸਾਲਾਂ ਦੀ ਵਾਰੰਟੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 6 ਸਾਲਾਂ ਦਾ ਰੋਡ ਸਾਈਡ ਅਸਿਸਟੈਂਸ ਅਤੇ 7 ਕਿਲੋਵਾਟ ਦਾ ਹੋਮ ਚਾਰਜਰ ਨੂੰ ਦਿੱਤਾ ਜਾਵੇਗਾ।
ਪਾਵਰਟ੍ਰੇਨ
BYD eMax 7 ਇਲੈਕਟ੍ਰਿਕ 'ਚ ਦੋ ਬੈਟਰੀ ਆਪਸ਼ਨ- 55.4 kWh ਅਤੇ 71.8 kWh ਦਿੱਤੇ ਗਏ ਹਨ, ਜਿਸ ਨਾਲ ਇਸ ਨੂੰ ਸਿੰਗਲ ਚਾਰਜ 'ਚ 420 ਅਤੇ 530 ਕਿਲੋਮੀਟਰ ਦੀ NEDC ਰੇਂਜ ਮਿਲਦੀ ਹੈ। 55.4 kWh ਸਮਰੱਥਾ ਵਾਲੇ ਪ੍ਰੀਮੀਅਮ ਵੇਰੀਐਂਟ ਨੂੰ 0-100 ਕਿਲੋਮੀਟਰ ਦੀ ਸਪੀਡ ਫੜਨ 'ਚ 10.1 ਸਕਿੰਟ ਦਾ ਸਮਾਂ ਲਗਦਾ ਹੈ। ਉਥੇ ਹੀ 71.8 ਕਿਲੋਵਾਟ ਸਮਰੱਥਾ ਦੀ ਬੈਟਰੀ ਵਾਲੇ ਸੁਪੀਰੀਅਰ ਵੇਰੀਐਂਟ ਨੂੰ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਹਾਸਲ ਕਰਨ 'ਚ 8.6 ਸਕਿੰਟਾਂ ਦਾ ਸਮਾਂ ਲੱਗਦਾ ਹੈ।
ਫੀਚਰਜ਼
ਇਸ ਇਲੈਕਟ੍ਰਿਕ ਕਾਰ 'ਚ ਕ੍ਰਿਸਟਲ ਫਲੋਟਿੰਗ ਐੱਲ.ਈ.ਡੀ. ਹੈੱਡਲਾਈਟਾਂ, 17 ਇੰਚ ਅਲੌਏ ਵ੍ਹੀਲਜ਼, ਬਲੈਕ ਅਤੇ ਬ੍ਰਾਊਨ ਡਿਊਲ ਟੋਨ ਇੰਟੀਰੀਅਰ, ਫਰੰਟ ਵੈਂਟੀਲੇਟਿਡ ਸੀਟਾਂ, 12.8 ਇੰਚ ਦਾ ਰੋਟੇਸ਼ਨਲ ਇੰਫੋਟੇਨਮੈਂਟ ਸਿਸਟਮ, ਐਪਲ ਕਾਰ ਪਲੇਅ, ਐਂਡਰਾਇਡ ਆਟੋ, 5 ਇੰਚ ਐਡਵਾਂਸ ਇੰਸਟਰੂਮੈਂਟ ਕਲੱਸਟਰ, ਵਾਇਰਲੈੱਸ ਫੋਨ ਚਾਰਜਰ, ਪੈਨੋਰਮਿਕ ਸਨਰੂਫ, 580 ਲੀਟਰ ਦੀ ਸਮਰੱਥਾ ਦੀ ਬੂਟ ਸਮੇਸ (ਤੀਜੀ ਰੋਅ ਫੋਲਡ ਕਰਨ ਤੋਂ ਬਾਅਦ), 6 ਏਅਰਬੈਗ, ਏ.ਬੀ.ਐੱਸ., ਈ.ਪੀ.ਐੱਫ., ਈ.ਬੀ.ਡੀ. ਅਤੇ ਏ.ਸੀ.ਏ.ਐੱਸ. ਵਰਗੇ ਫੀਚਰਜ਼ ਦਿੱਤੇ ਗਏ ਹਨ।