ਰੋਜ਼ਾਨਾ 1ਜੀ.ਬੀ. ਡਾਟਾ ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦੇ ਰਹੀ ਹੈ ਇਹ ਕੰਪਨੀ

Wednesday, May 17, 2017 - 01:22 PM (IST)

ਜਲੰਧਰ- ਟੈਲੀਕਾਮ ਬਾਜ਼ਾਰ ''ਚ ਪ੍ਰਾਈਜ਼ ਵਾਰ ਚੱਲ ਰਹੀ ਹੈ। ਹਰ ਕੰਪਨੀ ਆਪਣੇ ਯੂਜ਼ਰਸ ਨੂੰ ਬਿਹਤਰ ਅਤੇ ਸਸਤੇ ਪਲਾਨ ਦੇਣ ਦੀ ਕੋਸ਼ਿਸ਼ ''ਚ ਹੈ। ਸਰਕਾਰੀ ਖੇਤਰ ਦੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਇਕ ਨਵਾਂ ਪ੍ਰੋਮੋਸ਼ਨਲ ਪਲਾਨ ਪੇਸ਼ ਕੀਤਾ ਹੈ ਜਿਸ ਤਹਿਤ ਗਾਹਕਾਂ ਨੂੰ ਹਰ ਰੋਜ਼ 1ਜੀ.ਬੀ. ਡਾਟਾ ਦਿੱਤਾ ਜਾਵੇਗਾ। 
 
ਕੀ ਹੈ ਨਵਾਂ ਪਲਾਨ
ਇਸ ਪਲਾਨ ਦਾ ਨਾਂ STV Combo 269 ਜਿਸ ਦੀ ਕੀਮਤ 269 ਰੁਪਏ ਹੈ। ਇਸ ਤਹਿਤ ਗਾਹਕਾਂ ਨੂੰ ਕੰਪਨੀ ਦੇ ਨੈੱਟਵਰਕ ''ਤੇ ਅਨਲਿਮਟਿਡ ਕਾਲਿੰਗ ਦੀ ਸੁਵਿਦਾ ਦਿੱਤੀ ਜਾਵੇਗੀ। ਨਾਲ ਹੀ ਦੂਜੇ ਨੈੱਟਵਰਕ ''ਤੇ ਕਾਲਿੰਗ ਲਈ 20 ਮਿੰਟ ਮੁਫਤ ਦਿੱਤੇ ਜਾਣਗੇ। ਇਹ ਮਿੰਟ ਖਤਮ ਹੋਣ ''ਤੇ ਗਾਹਕਾਂ ਨੂੰ 20 ਪੈਸੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਚਾਰਜ ਦੇਣਾ ਹੋਵੇਗਾ। ਡਾਟਾ ਦੀ ਗੱਲ ਕੀਤੀ ਜਾਵੇ ਤਾਂ 1ਜੀ.ਬੀ. ਡਾਟਾ ਹਰ ਰੋਜ਼ ਮਿਲੇਗਾ। ਇਹ ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਸਪੀਡ 128 ਕੇ.ਬੀ.ਪੀ.ਐੱਸ. ਹੋ ਜਾਵੇਗੀ। ਡਾਟਾ ਦੀ ਮਿਆਦ 21 ਦਿਨਾਂ ਦੀ ਹੈ। ਇਹ ਪਲਾਨ ਸਿਰਫ ਤਮਿਲਨਾਡੂ ਬੀ.ਐੱਸ.ਐੈੱਨ.ਐੱਲ. ਦੇ ਪ੍ਰੀਪੇਡ ਗਾਹਕਾਂ ਲਈ ਹੀ ਪੇਸ਼ ਕੀਤਾ ਗਿਆ ਹੈ।

Related News