96 ਰੁਪਏ ’ਚ ਰੋਜ਼ਾਨਾ 10GB 4ਜੀ ਡਾਟਾ ਦੇ ਰਹੀ ਹੈ ਇਹ ਕੰਪਨੀ

Tuesday, Aug 27, 2019 - 05:51 PM (IST)

96 ਰੁਪਏ ’ਚ ਰੋਜ਼ਾਨਾ 10GB 4ਜੀ ਡਾਟਾ ਦੇ ਰਹੀ ਹੈ ਇਹ ਕੰਪਨੀ

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (BSNL) ਆਪਣੇ ਗਾਹਕਾਂ ਨੂੰ ਲੁਭਾਉਣ ਲਈ ਲਗਾਤਾਰ ਕਈ ਆਕਰਸ਼ਕ ਪਲਾਨ ਲਾਂਚ ਕਰ ਰਹੀ ਹੈ। ਇਨ੍ਹਾਂ ਪਲਾਨਸ ’ਚ ਗਾਹਕਾਂ ਨੂੰ ਡਾਟਾ ਦਾ ਜ਼ਬਰਦਸਤ ਫਾਇਦਾ ਮਿਲ ਰਿਹਾ ਹੈ। ਭਲੇ ਹੀ ਕੰਪਨੀ ਮਜਬੂਤ 4ਜੀ ਨੈੱਟਵਰਕ ਦੇ ਮਾਮਲੇ ’ਚ ਕਈ ਟੈਲੀਕਾਮ ਕੰਪਨੀਆਂ ਤੋਂ ਪਿੱਛੇ ਹੈ, ਪਰ ਕੰਪਨੀ ਇਸ ’ਤੇ ਲਗਾਤਾਰ ਕੰਪਨੀ ਕਰ ਰਹੀ ਹੈ ਅਤੇ ਕਈ ਥਾਵਾਂ ’ਤੇ 4ਜੀ ਨੈੱਟਵਰਕ ਉਪਲੱਬਧ ਵੀ ਹੈ। ਇਸ ਵਿਚਕਾਰ ਕੰਪਨੀ ਨੇ ਉਨ੍ਹਾਂ ਸਰਕਿਲਾਂ ਲਈ 2 ਨਵੇਂ ਸਪੈਸ਼ਲ ਟੈਰਿਫ ਵਾਊਚਰ ਲਾਂਚ ਕੀਤੇ ਹਨ, ਜਿਥੇ ਉਸ ਦਾ 4ਜੀ ਨੈੱਟਵਰਕ ਕੰਮ ਕਰ ਰਿਹਾ ਹੈ। ਆਓ ਜਾਣਦੇ ਹਾਂ, ਇਨ੍ਹਾਂ ਦੋਵਾਂ ਪਲਾਨਸ ’ਚ ਗਾਹਕਾਂ ਨੂੰ ਕੀ ਫਾਇਦੇ ਮਿਲ ਰਹੇ ਹਨ। 

96 ਰੁਪਏ ਵਾਲਾ ਪਲਾਨ
BSNL ਨੇ ਆਪਣੇ 4ਜੀ ਗਾਹਕਾਂ ਲਈ STV 96 ਵਾਲਾ ਪਲਾਨ ਪੇਸ਼ ਕੀਤਾ ਹੈ, ਜਿਸ ਦੀ ਮਿਆਦ 28 ਦਿਨਾਂ ਦੀ ਹੈ। ਇਸ ਵਿਚ ਗਾਹਕਾਂ ਨੂੰ 28 ਦਿਨਾਂ ਤਕ ਰੋਜ਼ਾਨਾ 10 ਜੀ.ਬੀ. ਡਾਟਾ ਦਿੱਤਾ ਜਾਵੇਗਾ। ਇਹ ਪਲਾਨ ਕੁਝ ਚੁਣੇ ਹੋਏ ਸਰਕਿਲਾਂ ਲਈ ਯੋਗ ਹੈ ਜਿਥੇ BSNL ਦਾ 4ਜੀ ਨੈੱਟਵਰਕ ਐਕਟਿਵ ਹੈ। ਦੱਸ ਦੇਈਏ ਕਿ BSNL ਦਾ 4ਜੀ ਨੈੱਟਵਰਕ ਫਿਲਹਾਲ ਮਹਾਰਾਸ਼ਟਰ ਦੇ ਅਕੋਲਾ, ਬ੍ਰਾਂਦਰੇ, ਬੀਡ, ਜਲਨਾ, ਓਸਮਾਨਾਬਾਦ ਅਤੇ ਆਸਪਾਸ ਦੇ ਖੇਤਰਾਂ ’ਚ ਐਕਟਿਵ ਹੈ। ਹਾਲਾਂਕਿ, ਇਸ ਪਲਾਨ ’ਚ ਸਿਰਫ ਡਾਟਾ ਦਾ ਫਾਇਦਾ ਹੀ ਹੈ ਅਤੇ ਇਸ ਤੋਂ ਇਲਾਵਾ ਟਾਕਟਾਈਮ, ਐੱਸ.ਐੱਮ.ਐੱਸ. ਵਰਗੀ ਕੋਈ ਦੂਜੀ ਸੁਵਿਧਾ ਨਹੀਂ ਹੈ। 

BSNL ਦਾ 236 ਰੁਪਏ ਵਾਲਾ ਪਲਾਨ
ਕੰਪਨੀ ਨੇ ਆਪਣੇ 4ਜੀ ਗਾਹਕਾਂ ਲਈ STV 236 ਰੁਪਏ ਵਾਲਾ ਪਲਾਨ ਵੀ ਪੇਸ਼ ਕੀਤਾ ਹੈ ਜਿਸ ਵਿਚ ਗਾਹਕਾਂ ਨੂੰ 84 ਦਿਨਾਂ ਤਕ ਰੋਜ਼ਾਨਾ 10 ਜੀ.ਬੀ. ਡਾਟਾ ਮਿਲੇਗਾ। ਕੰਪਨੀ ਨੇ ਆਪਣੇ 4ਜੀ ਨੈੱਟਵਰਕ ਨੂੰ ਪ੍ਰਮੋਟ ਕਰਨ ਲਈ ਇਹ ਦੋਵੇਂ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ ਪਲਾਨਸ ਰਾਹੀਂ ਕੰਪਨੀ ਦਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬਰਜ਼ ਨੂੰ ਲੁਭਾਉਣਾ ਹੈ, ਖਾਸਕਰਕੇ ਉਨ੍ਹਾਂ ਇਲਾਕਿਆਂ ’ਚ ਜਿਥੇ BSNL ਦਾ 4ਜੀ ਨੈੱਟਵਰਕ ਐਕਟਿਵ ਹੈ। 

ਦੱਸ ਦੇਈਏ ਕਿ BSNL ਨੇ ਕਈਵਾਇਸ-ਬੇਸਡ STVs ਵੀ ਪੇਸ਼ ਕੀਤੇ ਹਨ, ਜੋ ਇਸ ਗੱਲ ਵਲ ਇਸ਼ਾਰਾ ਕਰਦੇ ਹਨ ਕਿ ਕੰਪਨੀ ਦਾ ਫੋਕਸ ਡਾਟਾ ਬੇਸਡ STVs ਨੂੰ ਵਧਾਉਣ ’ਤੇ ਹੈ। ਕੰਪਨੀ ਆਪਣੇ ਸਬਸਕ੍ਰਾਈਬਰਜ਼ ਲਈ ਬੰਪਰ ਆਫਰ ਵੀ ਲੈ ਕੇ ਆਈ ਹੈ, ਜਿਸ ਵਿਚ ਸਬਸਕ੍ਰਾਈਬਰਜ਼ ਨੂੰ ਨੋਰਮਲ ਡੇਲੀ ਡਾਟਾ ਲਿਮਟ ਦੇ ਨਾਲ ਵਾਧੂ 2.2 ਜੀ.ਬੀ. ਡਾਟਾ ਦੀ ਸੁਵਿਧਾ ਮਿਲ ਰਹੀ ਹੈ। 


Related News