ਲੁਧਿਆਣਾ ''ਚ GST ਦੀ ਰੇਡ! ਮੋਬਾਈਲਾਂ ਦੀ ਦੁਕਾਨ ''ਚ ਹੋ ਰਹੀ ਚੈਕਿੰਗ

Friday, Sep 26, 2025 - 05:53 PM (IST)

ਲੁਧਿਆਣਾ ''ਚ GST ਦੀ ਰੇਡ! ਮੋਬਾਈਲਾਂ ਦੀ ਦੁਕਾਨ ''ਚ ਹੋ ਰਹੀ ਚੈਕਿੰਗ

ਲੁਧਿਆਣਾ (ਸੇਠੀ): ਲੁਧਿਆਣਾ ਦੇ ਘੰਟਾਘਰ ਨੇੜੇ ਮਾਤਾ ਰਾਣੀ ਚੌਕ 'ਤੇ ਇਕ ਮੋਬਾਈਲਾਂ ਦੀ ਦੁਕਾਨ 'ਤੇ ਜੀ. ਐੱਸ. ਟੀ. ਵਿਭਾਗ ਵੱਲੋਂ ਛਾਪਾ ਮਾਰਿਆ ਗਿਆ ਹੈ। ਦੁਕਾਨ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਦੁਕਾਨ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਤੇ ਕਿਸੇ ਨੂੰ ਵੀ ਦੁਕਾਨ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਛਾਪੇਮਾਰੀ ਕਾਰਨ ਬਾਜ਼ਾਰ ਦੇ ਹੋਰ ਵੀ ਕਈ ਦੁਕਾਨਦਾਰ ਦੁਕਾਨਾਂ ਬੰਦ ਕਰ ਕੇ ਚਲੇ ਗਏ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਮਿਲਣਗੇ 10-10 ਹਜ਼ਾਰ ਰੁਪਏ, ਹੋ ਗਏ ਵੱਡੇ ਐਲਾਨ

ਮੀਡੀਆ ਰਿਪੋਰਟਾਂ ਮੁਤਾਬਕ ਉਕਤ ਦੁਕਾਨ ਦੇ ਮਾਲਕ ਵੱਲੋਂ iPhone ਵੇਚਣ 'ਚ ਘਪਲੇਬਾਜ਼ੀ ਕੀਤੀ ਜਾ ਰਹੀ ਸੀ। ਇਹ ਮਾਮਲਾ ਜੀ. ਐੱਸ. ਟੀ. ਬਿੱਲ ਚੋਰੀ ਦਾ ਦੱਸਿਆ ਜਾ ਰਿਹਾ ਹੈ। ਫ਼ਿਲਹਾਲ ਦੁਕਾਨ ਦੇ ਸਟਾਕ ਤੇ ਬਿੱਲ ਬੁੱਕ ਆਦਿ ਦੀ ਚੈਕਿੰਗ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News