98 ਰੁਪਏ ’ਚ ਰੋਜ਼ਾਨਾ 1.5GB ਡਾਟਾ ਦੇ ਰਹੀ ਹੈ ਇਹ ਕੰਪਨੀ

01/18/2019 5:23:49 PM

ਗੈਜੇਟ ਡੈਸਕ– ਭਾਰਤੀ ਟੈਲੀਕਾਮ ਬਾਜ਼ਾਰ ’ਚ ਸਾਰੀਆਂ ਕੰਪਨੀਆਂ ਜ਼ਿਆਦਾਤਰ ਕੰਬੋ ਪਲਾਨਸ ਪੇਸ਼ ਕਰ ਰਹੀਆਂ ਹਨ। ਇਸ ਵਿਚ ਹੁਣ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ 98 ਰੁਪਏ ਦਾ ਪ੍ਰੀਪੇਡ ਪਲਾਨ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦਾ ਸਿਰਫ ਡਾਟਾ ਪਲਾਨ ਹੈ। ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ ਅਤੇ ਇਸ ਪਲਾਨ ਦੀ ਮਿਆਦ 26 ਦਿਨਾਂ ਦੀ ਹੈ। ਮੌਜੂਦਾ ਸਮੇਂ ’ਚ ਕਿਸੇ ਵੀ ਕੰਪਨੀ ਕੋਲ ਇਕ ਮਹੀਨੇ ਵਾਲਾ ਇਸ ਤਰ੍ਹਾਂ ਦਾ ਪਲਾਨ ਨਹੀਂ ਹੈ। ਹਾਲਾਂਕਿ ਰਿਲਾਇੰਸ ਜਿਓ ਦਾ 98 ਰੁਪਏ ਵਾਲਾ ਇਕ ਪ੍ਰੀਪੇਡ ਪਲਾਨ ਹੈ ਜਿਸ ਵਿਚ ਵੁਆਇਸ ਕਾਲਿੰਗ, 2 ਜੀ.ਬੀ. ਡਾਟਾ ਅਤੇ ਐੱਸ.ਐੱਮ.ਐੱਸ. ਦੀ ਸੁਵਿਧਾ ਮਿਲਦੀ ਹੈ। 

PunjabKesari

ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ ਦਾ ਨਾਂ ‘ਡਾਟਾ ਸੁਨਾਮੀ’ ਪਲਾਨ ਹੈ। ਇਸ ਪਲਾਨ ਦਾ ਮੁਕਾਬਲਾ ਜਿਓ ਦੇ 98 ਰੁਪਏ ਅਤੇ ਏਅਰਟੈੱਲ ਦੇ 119 ਰੁਪਏ ਵਾਲੇ ਪਲਾਨ ਰੁਪਏ ਵਾਲੇ ਪਲਾਨ ਨਾਲ ਮੰਨ ਸਕਦੇ ਹਾਂ। ਬੀ.ਐੱਸ.ਐੱਨ.ਐੱਲ. ਦੇ 98 ਰੁਪਏ ਵਾਲੇ ਇਸ ਪਲਾਨ ’ਚ ਡਾਟਾ ਤੋਂ ਇਲਾਵਾ ਕੁਝ ਨਹੀਂ ਹੈ ਪਰ ਇਸ ਕੀਮਤ ’ਚ ਰੋਜ਼ਾਨਾ 1.5 ਜੀ.ਬੀ. ਡਾਟਾ ਕੰਪਨੀ ਦੇ ਪਲਾਨ ਨੂੰ ਖਾਸ ਬਣਾਉਂਦਾ ਹੈ। ਹਾਲਾਂਕਿ ਧਿਆਨ ਰਹੇ ਕਿ ਕੰਪਨੀ ਦੇ ਪਲਾਨ ’ਚ ਮਿਲਣ ਵਾਲਾ ਡਾਟਾ 3ਜੀ ਨੈੱਟਵਰਕ ’ਤੇ ਮਿਲੇਗਾ। 


Related News