BSNL ਦਾ ਸਪੈਸ਼ਲ ਆਫਰ, ਗਾਹਕਾਂ ਨੂੰ ਮੁਫਤ ਮਿਲੇਗਾ 1ਜੀ.ਬੀ. ਡਾਟਾ

03/26/2017 6:07:11 PM

ਜਲੰਧਰ- ਦੂਰਸੰਚਾਰ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਆਪਣੇ ਗਾਹਕਾਂ ਨੂੰ 1ਜੀ.ਬੀ. ਡਾਟਾ ਮੁਫਤ ਦੇਣ ਦਾ ਐਲਾਨ ਕੀਤਾ ਹੈ। ਇਹ ਆਫਰ ਸਿਰਫ ਉਨ੍ਹਾਂ ਗਾਹਕਾਂ ਲਈ ਹੈ ਜੋ ਬੀ.ਐੱਸ.ਐੱਨ.ਐੱਲ. ਦਾ ਕੁਨੈਕਸ਼ਨ ਦਾ ਯੂਜ਼ ਕਰਦੇ ਹਨ ਪਰ ਕੰਪਨੀ ਦੀ ਡਾਟਾ ਸਰਵਿਸ ਯੂਜ਼ ਨਹੀਂ ਕਰਦੇ। 
ਬੀ.ਐੱਸ.ਐੱਨ.ਐੱਲ. ਨੇ ਕਿਹਾ ਕਿ ਡਿਜੀਟਲ ਇੰਡੀਆ ਡ੍ਰਾਈਵ ਨੂੰ ਪ੍ਰਮੋਟ ਕਰਨ ਲਈ ਸਮਰਾਟਫੋਨ ਯੂਜ਼ਰਸ ਨੂੰ ਇਹ ਸਪੈਸ਼ਲ ਮੁਫਤ ਆਫਰ ਦਿੱਤੀ ਜਾਵੇਗੀ। ਇਹ ਪ੍ਰੀਪੇਡ ਮੋਬਾਇਲ ਸਰਵਿਸ ਲੈਣ ਵਾਲੇ ਇੰਟਰਨੈੱਟ ਯੂਜ਼ਰਸ ਨੂੰ ਵਧਾਵਾ ਦੇਣ ਲਈ ਕੀਤਾ ਜਾ ਰਿਹਾ ਹੈ। 
ਇਹ ਪੇਸ਼ਕਸ਼ ਪੈਨ ਇੰਡੀਆ ਦੇ ਆਧਾਰ ''ਤੇ ਉਪਲੱਬਧ ਹੋਵੇਗੀ। ਬੀ.ਐੱਸ.ਐੱਨ.ਐੱਲ. ਨੇ ਕਿਹਾ ਕਿ ਪੈਨ ਇੰਡੀਆ ਦੇ ਆਧਾਰ ''ਤੇ ਬੀ.ਐੱਸ.ਐੱਨ.ਐੱਲ. ਉਨ੍ਹਾਂ ਸਮਾਰਟਫੋਨ ਯੂਜ਼ਰਸ ਨੂੰ ਇਹ ਖਾਸ ਆਫਰ ਦੇ ਰਹੀ ਹੈ ਜੋ ਬੀ.ਐੱਸ.ਐੱਨ.ਐੱਲ. ਜੀ.ਐੱਸ.ਐੱਮ. ਡਾਟਾ ਸਰਵਿਸ ਯੂਜ਼ ਨਹੀਂ ਕਰਦੇ। ਬੀ.ਐੱਸ.ਐੱਨ.ਐੱਲ. ਨੈੱਟਵਰਕ ''ਚ ਇੰਟਰਨੈੱਟ ਸਰਵਿਸ ਯੂਜ਼ਰਸ ਨੂੰ ਵਧਾਉਣ ਲਈ ਇਹ ਆਫਰ ਦਿੱਤੀ ਜਾ ਰਹੀ ਹੈ।

Related News