BSNL Mega Offer: 100 ਰੁਪਏ ’ਚ ਮਿਲ ਰਿਹੈ 399 ਰੁਪਏ ਦਾ ਪਲਾਨ

Monday, Oct 29, 2018 - 11:31 AM (IST)

BSNL Mega Offer: 100 ਰੁਪਏ ’ਚ ਮਿਲ ਰਿਹੈ 399 ਰੁਪਏ ਦਾ ਪਲਾਨ

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ (BSNL) ਨੇ ਕੁਝ ਚੁਣੇ ਹੋਏ ਰਾਜਾਂ ਦੇ ਗਾਹਕਾਂ ਲਈ ਮੈਗਾ ਆਫਰ ਜਾਰੀ ਕੀਤਾ ਹੈ। ਇਸ ਪਲਾਨ ਮੁਤਾਬਕ ਕੰਪਨੀ ਹਾਲ ਹੀ ’ਚ ਲਾਂਚ ਕੀਤੇ ਗਏ ਪ੍ਰੀਪੇਡ STV 399 ਨੂੰ ਸਿਰਫ ਸਿਰਫ 100 ਰੁਪਏ ’ਚ ਨਵੇਂ ਗਾਹਕਾਂ ਨੂੰ ਆਫਰ ਕਰ ਰਹੀ ਹੈ। ਇਹ ਆਫਰ ਨਵੇਂ ਗਾਹਕਾਂ ਸਮੇਤ ਮੋਬਾਇਲ ਨੰਬਰ ਪੋਰਟੇਬਿਲਟੀ ਰਾਹੀਂ BSNL ’ਤੇ ਸ਼ਿੱਫਟ ਹੋਣਵਾਲੇ ਗਾਹਕਾਂ ਲਈ ਹੈ। ਇਹ ਆਫਰ ਸਿਰਫ 7 ਰਾਜਾਂ ਲਈ ਯੋਗ ਹੈ ਜਿਸ ਵਿਚ ਉੱਤਰ-ਪ੍ਰਦੇਸ਼, ਉੱਤਰਾਂਚਲ, ਹਿਮਾਚਲ ਪ੍ਰਦੇਸ਼, ਪਰਿਆਣਾ, ਰਾਜਸਥਾਨ, ਪੰਜਾਬ ਅਤੇ ਜੰਮੂ-ਕਸ਼ਮੀ ਵਰਗੇ ਰਾਜ ਸ਼ਾਮਲ ਹਨ। 

ਇਨ੍ਹਾਂ ਰਾਜਾਂ ’ਚ ਰਿਹਣ ਵਾਲੇ ਗਾਹਕਾਂ ਨੂੰ ਇਸ ਆਫਰ ਨੂੰ ਲੈਣ ਲਈ IOCL/HPCL ਨੂੰ ਡੋਮੈਸਟਿਕ LPG ਬਿੱਲਸ ’ਤੇ BSNL ਕੂਪਨ ਨੂੰ ਪ੍ਰਿਟਿੰਡ ਕਰਾਉਣਾ ਹੋਵੇਗਾ। ਇਨ੍ਹਾਂ ਰਾਜਾਂ ’ਚ LPG ਡੀਲਰਸ ਇਹ ਕੂਪਨ ਦੇ ਰਹੇ ਹਨ। ਇਹ ਆਫਰ ਉਨ੍ਹਾਂ ਲੋਕਾਂ ਲਈ ਲਿਮਟਿਡ ਹੈ ਜੋ ਆਪਣਾ LPG ਬਿੱਲਸ ’ਤੇ ਪ੍ਰਿੰਟਿਡ ਕਰਾਉਣਗੇ ਉਨ੍ਹਾਂ ਨੂੰ ਆਪਰੇਟਰਾਂ ਕੋਲੋਂ ਨਵਾਂ ਸਿਮ ਕਾਰਡ ਮਿਲੇਗਾ ਅਤੇ ਉਸ ਤੋਂ ਬਾਅਦ 399 ਰੁਪਏ ਵਾਲਾ ਪਹਿਲਾ ਰੀਚਾਰਜ ਸਿਰਫ 100 ਰੁਪਏ ’ਚ ਹੋ ਜਾਵੇਗਾ। ਇਸ ਸਿਮ ਕਾਰਡ ਨੂੰ ਕਿਸੇ ਵੀ BSNL ਟੱਚ ਪੁਆਇੰਟ ਤੋਂ ਲਿਆ ਜਾ ਸਕਦਾ ਹੈ। 

BSNL STV Rs 399: ਪਲਾਨ ਡਿਟੇਲਸ
BSNL ਨੇ 399 ਰੁਪਏ ਵਾਲੇ ਸਪੈਸ਼ਲ ਟੈਰਿਫ ਨੂੰ ਅਗਸਤ ’ਚ ਪੇਸ਼ ਕੀਤਾ ਸੀ। ਇਸ ਪਲਾਨ ’ਚ ਤੁਹਾਨੂੰ ਅਨਲਿਮਟਿਡ ਲੋਕਲ, ਐੱਸ.ਟੀ.ਡੀ. ਅਤੇ ਨੈਸ਼ਨਲ ਰੋਮਿੰਗ ਕਾਲ ਦੀ ਸੁਵਿਧਾ ਮਿਲ ਰਹੀ ਹੈ। ਮੁੰਬਈ ਅਤੇ ਦਿੱਲੀ ਸਰਕਿਲ ’ਚ ਵੀ ਤੁਸੀਂ ਇਸ ਸਰਵਿਸ ਦਾ ਫਾਇਦਾ ਲੈ ਸਕਦੇ ਹੋ। ਇਸ ਪਲਾਨ ਦੀ ਮਿਆਦ 74 ਦਿਨਾਂ ਦੀ ਹੈ ਅਤੇ ਇਸ ਵਿਚ ਗਾਹਕਾਂ ਨੂੰ ਰੋਜ਼ਾਨਾ 1 ਜੀ.ਬੀ ਡਾਟਾ ਮਿਲੇਗਾ।


Related News