ਲੈਪਟਾਪ ਖਰੀਦਾਰਾਂ ਲਈ BSNL ਲਿਆਇਆ ਖਾਸ ਆਫਰ, 2 ਮਹੀਨਿਆਂ ਤੱਕ ਫ੍ਰੀ ''ਚ ਮਿਲੇਗਾ ਇੰਟਰਨੈੱਟ

06/22/2018 4:45:38 PM

ਜਲੰਧਰ - ਟੈਲੀਕਾਮ ਮਾਰਕੀਟ 'ਚ ਚੱਲ ਰਹੀ ਸਖਤ ਮੁਕਾਬਲੇਬਾਜੀ 'ਚ ਯੂਜ਼ਰਸ ਨੂੰ ਆਪਣੇ ਵੱਲ ਆਕਰਸ਼ਤ ਕਰਨ ਲਈ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਨਵਾਂ ਧਮਾਕਾ ਕੀਤਾ ਹੈ। ਜਿਸ 'ਚ ਬੀ.ਐੱਸ ਐੱਨ. ਐੈੱਲ ਨੇ ਨਵਾਂ ਕੰਪਿਊਟਰ ਜਾਂ ਲੈਪਟਾਪ ਖਰੀਦਣ ਵਾਲੇ ਗਾਹਕਾਂ ਲਈ ਖਾਸ ਪਲਾਨ ਜਾਰੀ ਕੀਤਾ ਹੈ। ਇਸ ਪਲਾਨ ਦੇ ਤਹਿਤ ਗਾਹਕਾਂ ਨੂੰ 20Mbps ਦੀ ਸਪੀਡ ਨਾਲ 2 ਮਹੀਨੇ ਤੱਕ ਫ੍ਰੀ 'ਚ ਇੰਟਰਨੈੱਟ ਮਿਲੇਗਾ। ਦਸ ਦਈਏ ਕਿ ਇਹ ਪਲਾਨ ਪਲਾਨ ਇੰਡੀਆ ਲੈਵਲ 'ਤੇ ਜਾਰੀ ਕੀਤਾ ਗਿਆ ਹੈ। ਹਾਲਾਂਕਿ ਅੰਡਮਾਨ ਅਤੇ ਨਿਕੋਬਾਰ ਟੈਲੀਕਾਮ ਸਰਕਿਲ 'ਚ ਇਹ ਆਫਰ ਉਪਲੱਬਧ ਨਹੀਂ ਹੈ। 

ਪਲਾਨ ਡਿਟੇਲਜ਼
ਰਿਪੋਰਟ ਮੁਤਾਬਕ ਬੀ. ਐੱਸ. ਐੱਨ. ਐੱਲ ਬੀ. ਬੀ. ਜੀ ਕਾਂਬੋ ਯੂ.ਐੈੱਲ. ਡੀ 45 ਜੀ. ਬੀ ਪਲਾਨ ਦੀ ਕੀਮਤ 99 ਰੁਪਏ ਹੈ। ਨਵਾਂ ਲੈਪਟਾਪ ਜਾਂ ਪੀ. ਸੀ. ਖਰੀਦਣ 'ਤੇ ਗਾਹਕਾਂ ਨੂੰ ਦੋ ਮਹੀਨੇ ਤੱਕ ਇਹ ਪਲਾਨ ਫ੍ਰੀ 'ਚ ਮਿਲੇਗਾ। ਇਸ ਪਲਾਨ 'ਚ ਯੂਜ਼ਰਸ ਨੂੰ ਰੋਜਾਨਾ 1.5 ਜੀ. ਬੀ ਡਾਟਾ ਮਿਲੇਗਾ ਅਤੇ ਲਿਮਿਟ ਕਰਾਸ ਹੋਣ ਤੋਂ ਬਾਅਦ ਯੂਜ਼ਰਸ ਨੂੰ 1 ਐੱਮ. ਬੀ. ਪੀ. ਐੈੱਸ ਦੀ ਸਪੀਡ ਨਾਲ ਡਾਟਾ ਮਿਲੇਗਾ। ਇਸ ਪਲਾਨ 'ਚ ਯੂਜਰਸ ਨੂੰ ਫ੍ਰੀ ਵੁਆਇਸ ਕਾਲਿੰਗ ਦਾ ਫ਼ਾਇਦ ਵੀ ਮਿਲਦਾ ਹੈ।

PunjabKesari

ਅਜਿਹੇ ਚੁੱਕੇ ਮੁਨਾਫ਼ਾ
ਇਸ ਆਫਰ ਨੂੰ ਪਾਉਣ ਲਈ ਗਾਹਕਾਂ ਨੂੰ ਆਪਣੇ ਲੈਪਟਾਪ ਜਾਂ ਪੀਸੀ ਦਾ ਬਿਲ ਖਰੀਦਣ ਦੇ ਦੋ ਮਹੀਨੇ ਦੇ ਅੰਦਰ ਜਮ ਕਰਣਾ ਹੋਵੇਗਾ। ਇਸ ਤਰ੍ਹਾਂ  ਉਹ ਇਸ ਨਵੇਂ ਆਫਰ ਨੂੰ ਪਾ ਸਕਦੇ ਹਨ।


Related News