BSNL ਨੇ 49 ਰੁਪਏ ''ਚ ਪੇਸ਼ ਕੀਤਾ ਅਨਲਿਮਟਿਡ ਕਾਲਿੰਗ ਪਲਾਨ
Tuesday, Feb 07, 2017 - 12:45 PM (IST)

ਜਲੰਧਰ- ਜਨਤਕ ਖੇਤਰ ਦੀ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਲੈਂਡਲਾਈਨ ਤੋਂ ਐਤਵਾਰ ਅਤੇ ਰਾਤ ਦੇ ਸਮੇਂ ਕੀਤੀ ਜਾਣ ਵਾਲੀ ਅਨਲਿਮਟਿਡ ਕਾਲ ਦੀ ਮਾਸਿਕ ਕੀਮਤ 99 ਰੁਪਏ ਤੋਂ ਘਟਾ ਕੇ 49 ਰੁਪਏ ਕਰ ਦਿੱਤੀ ਹੈ। ਕੰਪਨੀ ਨੇ ਇਕ ਬਿਆਨ ''ਚ ਕਿਹਾ ਹੈ ਕਿ ਲੈਂਡਲਾਈਨ ਸੇਵਾ ਵੱਲ ਨਵੇਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕੰਪਨੀ ਨੇ ਐਕਸਪੀਰੀਅੰਸ ਲੈਂਡਲਾਈਨ 49 ਪਲਾਨ ਪੇਸ਼ ਕੀਤਾ ਹੈ।
6 ਮਹੀਨੇ ਬਾਅਦ ਗਾਹਕਾਂ ਨੂੰ ਏਰੀਆ ਮੁਤਾਬਕ ਜਨਰਲ ਪਲਾਨ ਦੇ ਹਿਸਾਬ ਨਾਲ ਮਾਸਿਕ ਚਾਰਜ ਲੱਗੇਗਾ। ਸਾਰੇ ਨਵੇਂ ਲੈਂਡਲਾਈਨ ਕੁਨੈਕਸ਼ਨ ਦੇ ਅਧੀਨ ਗਾਹਕ ਹਰ ਆਪਰੇਟਰ ''ਤੇ ਐਤਵਾਰ ਨੂੰ 24 ਘੰਟੇ ਅਤੇ ਬਾਕੀ ਦਿਨਾਂ ''ਚ ਰਾਤ ਨੂੰ 9 ਵਜੇ ਤੋਂ ਸਵੇਰੇ 7 ਵਜੇ ਤੱਕ ਅਨਲਿਮਟਿਡ ਕਾਲਿੰਗ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਬੀ.ਐੱਸ.ਐੱਨ.ਐੱਲ. ਨੇ ਆਪਣੀ 3ਜੀ ਮੋਬਾਇਲ ਇੰਟਰਨੈੱਟ ਦਰ ''ਚ ਸ਼ੁੱਕਰਵਾਰ ਨੂੰ ਲਗਭਗ ਤਿੰਨ ਚੌਥਾਈ ਕਟੌਤੀ ਕਰਨ ਦਾ ਐਲਾਨ ਕੀਤਾ ਸੀ। ਇਸ ਕਟੌਤੀ ਨਾਲ ਕੰਪਨੀ ਦੇ 36 ਰੁਪਏ ਤੱਕ ਦੀ ਘੱਟ ਕੀਮਤ ''ਚ ਇਕ ਖਾਸ ਪੈਕ ''ਚ 1 ਜੀ.ਬੀ. ਡਾਟਾ ਦਾ ਆਫਰ ਲੋਕਾਂ ਲਈ ਪੇਸ਼ ਕੀਤਾ ਹੈ।