BSNL ਨੇ ਬੰਦ ਕੀਤੇ ਆਪਣੇ ਇਹ 5 ਪ੍ਰੀਪੇਡ ਪਲਾਨ
Thursday, Feb 28, 2019 - 02:03 AM (IST)

ਗੈਜੇਟ ਡੈਸਕ—ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟਿਡ BSNL ਪਿਛਲੇ ਕੁਝ ਸਮੇਂ ਤੋਂ ਆਪਣੇ ਸਬਸਕਰਾਈਬਰਸ ਲਈ ਇਕ ਤੋਂ ਵਧ ਕੇ ਇਕ ਲੁਭਾਉਵਣੇ ਪਲਾਨ ਪੇਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਬੀ.ਐੱਸ.ਐੱਨ.ਐੱਲ. ਨੇ ਪਹਿਲੇ ਤੋਂ ਮੌਜੂਦ ਸਪੈਸ਼ਲ ਟੈਰਿਫ ਵਾਊਚਰ 'ਚ ਗਾਹਕਾਂ ਦੀ ਡਿਮਾਂਡ ਅਨੁਸਾਰ ਬਦਲਾਅ ਕੀਤਾ ਹੈ। ਹਾਲ ਦੇ ਦਿਨਾਂ 'ਚ ਬੀ.ਐੱਸ.ਐੱਨ.ਐੱਲ. ਜਿਸ ਰਫਤਾਰ ਨਾਲ ਆਪਣੇ ਪਲਾਨਸ 'ਚ ਬਦਲਾਅ ਕਰ ਰਹੀ ਹੈ ਉਸ ਤੋਂ ਇਹ ਸਾਫ ਲੱਗਦਾ ਹੈ ਕਿ ਉਹ ਹੁਣ ਪ੍ਰਾਈਵੇਟ ਟੈਲੀਕਾਮ ਕੰਪਨੀ ਜਿਵੇਂ Airtel, Vodafone Idea ਅਤੇ Reliance Jio ਨੂੰ ਟੱਕਰ ਦੇਣ ਦਾ ਫੈਸਲਾ ਕਰ ਚੁੱਕੀ ਹੈ। ਹਾਲਾਂਕਿ ਬੀ.ਐੱਸ.ਐੱਨ.ਐੱਲ. ਇਕ ਪਾਸੇ ਜਿਥੇ ਆਪਣੇ ਗਾਹਕਾਂ ਲਈ ਆਕਰਸ਼ਕ ਪਲਾਨ ਅਤੇ ਆਫਰ ਦੇ ਰਹੀ ਹੈ, ਉੱਥੇ ਦੂਜੇ ਪਾਸੇ ਇਸ ਨੇ ਆਪਣੇ ਕੁਝ ਚੁਨਿੰਦਾ STV ਨੂੰ ਡਿਸਕੰਟਿਨਿਊ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸ ਸੂਚੀ 'ਚ ਜ਼ਿਆਦਾਤਰ ਉਹ ਪਲਾਨ ਸ਼ਾਮਲ ਹਨ ਜਿਨ੍ਹਾਂ 'ਚ ਯੂਜ਼ਰਸ ਨੂੰ ਕੇਵਲ ਡਾਟਾ ਉਪਲੱਬਧ ਕਰਵਾਇਆ ਜਾ ਰਿਹਾ ਸੀ। ਇਨ੍ਹਾਂ ਪਲਾਨਸ 'ਚ ਯੂਜ਼ਰਸ ਨੂੰ ਡਾਟਾ ਤੋਂ ਇਲਾਵਾ ਹੋਰ ਕਿਸੇ ਤਰ੍ਹਾਂ ਦਾ ਲਾਭ ਨਹੀਂ ਦਿੱਤਾ ਜਾ ਰਿਹਾ ਸੀ।
ਬੀ.ਐੱਸ.ਐੱਨ.ਐੱਲ. ਨੇ ਪੰਜ ਡਾਟਾ ਪਲਾਨਸ ਨੂੰ ਕੀਤਾ ਬੰਦ
ਬੰਦ ਕੀਤੇ ਗਏ ਪਲਾਨ 'ਚ ਬੀ.ਐੱਸ.ਐੱਨ.ਐੱਲ. ਦਾ COMBO 549 STV ਸ਼ਾਮਲ ਹੈ। ਇਸ 'ਚ ਯੂਜ਼ਰਸ ਨੂੰ 60 ਦਿਨਾਂ ਦੀ ਮਿਆਦ ਨਾਲ 2ਜੀ.ਬੀ. ਡਾਟਾ ਰੋਜ਼ਾਨਾ ਮਿਲਦਾ ਸੀ। ਦੂਜੇ ਪਲਾਨ 'ਚ ਹੈ ਕਾਮਬੋ 561 ਐੱਸ.ਟੀ.ਵੀ.। 1ਜੀ.ਬੀ. ਰੋਜ਼ਾਨਾ ਮਿਲਣ ਨਾਲ ਇਸ ਪਲਾਨ ਦੀ ਮਿਆਦ 80 ਦਿਨਾਂ ਦੀ ਸੀ। ਇਨ੍ਹਾਂ ਦੋਵਾਂ ਤੋਂ ਇਲਾਵਾ ਬੀ.ਐੱਸ.ਐੱਨ.ਐੱਲ. ਨੇ ਜਿਨ੍ਹਾਂ ਐੱਸ.ਟੀ.ਵੀ. ਨੂੰ ਬੰਦ ਕੀਤਾ ਹੈ ਉਨ੍ਹਾਂ 'ਚ ਡਾਟਾ 2798 ਸ਼ਾਮਲ ਹੈ ਜੋ 365 ਦਿਨਾਂ ਦੀ ਮਿਆਦ ਨਾਲ ਅਨਲਿਮਟਿਡ ਡਾਟਾ ਉਪਲੱਬਧ ਕਰਵਾਉਂਦਾ ਸੀ। ਹਾਲਾਂਕਿ ਇਹ ਪਲਾਨ ਕੈਪਿੰਗ ਨਾਲ ਆਉਂਦਾ ਸੀ ਅਤੇ ਸਬਸਕਾਈਬਰਸ ਨੂੰ ਰੋਜ਼ਾਨਾ ਕੇਵਲ 1ਜੀ.ਬੀ. ਹੀ ਡਾਟਾ ਮਿਲਦਾ ਸੀ। ਡਾਟਾ 3998 ਪਲਾਨ ਨੂੰ ਵੀ ਡਿਸਕੰਟਿਨਿਊ ਕਰ ਦਿੱਤਾ ਗਿਆ ਹੈ। ਇਸ 'ਚ ਯੂਜ਼ਰਸ ਨੂੰ 365 ਦਿਨਾਂ ਲਈ ਰੋਜ਼ਾਨਾ 1.5ਜੀ.ਬੀ. ਐੱਫ.ਯੂ.ਪੀ. ਡਾਟਾ ਮਿਲਦਾ ਸੀ। ਇਸ ਦੇ ਨਾਲ ਹੀ 2ਜੀ.ਬੀ. ਡਾਟਾ ਰੋਜ਼ਾਨਾ ਦੇਣ ਵਾਲਾ ਡਾਟਾ 4498 ਪਲਾਨ ਵੀ ਬੰਦ ਕਰ ਦਿੱਤਾ ਗਿਆ ਹੈ। ਇਹ ਪਲਾਨ ਵੀ 365 ਦਿਨਾਂ ਦੀ ਮਿਆਦ ਨਾਲ ਆਉਂਦਾ ਸੀ।
ਯੂਜ਼ਰਸ ਨੂੰ ਨਹੀਂ ਪਸੰਦ ਆ ਰਹੇ ਲਾਂਗ ਟਰਮ ਪਲਾਨ
ਬੰਦ ਕੀਤੇ ਗਏ ਪੰਜ ਪਲਾਨਸ 'ਚੋਂ ਤਿੰਨ ਲਾਂਗ ਟਰਮ ਪਲਾਨ ਹਨ। ਇਸ ਦਾ ਸਿੱਧਾ ਮਤਲਬ ਇਹ ਹੁੰਦਾ ਹੈ ਕਿ ਯੂਜ਼ਰਸ ਨੂੰ ਬੀ.ਐੱਸ.ਐੱਨ.ਐੱਲ. ਦੁਆਰਾ ਆਫਰ ਕੀਤੇ ਜਾ ਪਲਾਨਸ ਖਾਸ ਪਸੰਦ ਨਹੀਂ ਆਏ। ਯੂਜ਼ਰਸ ਨੂੰ ਇਕ ਵਾਰ 'ਚ ਜ਼ਿਆਦਾ ਪੈਸੇ ਲਗਾ ਕੇ ਸਾਲ ਭਰ ਲਈ ਕੇਵਲ ਡਾਟਾ ਪਲਾਨ ਨਹੀਂ ਲੈਣਾ ਚਾਹ ਰਹੇ। ਇਸ ਦੀ ਜਗ੍ਹਾ ਉਨ੍ਹਾਂ ਨੂੰ ਸਾਲ 'ਚ ਕਈ ਵਾਰ ਰਿਚਾਰਜ ਕਰਨਾ ਪਸੰਦ ਹੈ। ਇਸ ਦੇ ਨਾਲ ਹੀ ਯੂਜ਼ਰਸ ਨੂੰ ਮਹਿੰਗੇ ਡਾਟਾ ਪਲਾਨ 'ਚ ਕੇਵਲ ਇੰਟਰਨੈੱਟ ਦਾ ਹੀ ਲਾਭ ਮਿਲਦਾ ਸੀ। ਇਸ ਲਈ ਉਨ੍ਹਾਂ ਨੂੰ ਉਹ ਪਲਾਨ ਜ਼ਿਆਦਾ ਪਸੰਦ ਆਉਂਦੇ ਹਨ ਜਿਸ 'ਚ ਠੀਕ ਠਾਕ ਡਾਟਾ ਨਾਲ ਹੀ ਕਾਲਿੰਗ ਅਤੇ ਫ੍ਰੀ ਐੱਸ.ਐੱਮ.ਐੱਸ. ਵਰਗੀ ਸੁਵਿਧਾ ਵੀ ਮਿਲੇ। ਦੱਸ ਦੇਈਏ ਕਿ ਬੀ.ਐੱਸ.ਐੱਨ.ਐੱਲ. ਆਪਣੇ ਲਾਂਗ ਟਰਮ ਪਲਾਨਸ ਨੂੰ ਫਿਲਹਾਲ ਤਮਿਲ ਨਾਡੂ ਅਤੇ ਚੇਨਈ ਸਰਕਲ 'ਚ ਡਿਸਕੰਟਿਨਿਊ ਕਰ ਰਹੀ ਹੈ।