BSNL ਦੀ ਖ਼ਾਸ ਪੇਸ਼ਕਸ਼, ਪੂਰੀ ਰਾਤ ਚੁੱਕੋ ਮੁਫ਼ਤ ਅਨਲਿਮਟਿਡ ਡਾਟਾ ਦਾ ਫਾਇਦਾ

Monday, Jul 19, 2021 - 12:59 PM (IST)

BSNL ਦੀ ਖ਼ਾਸ ਪੇਸ਼ਕਸ਼, ਪੂਰੀ ਰਾਤ ਚੁੱਕੋ ਮੁਫ਼ਤ ਅਨਲਿਮਟਿਡ ਡਾਟਾ ਦਾ ਫਾਇਦਾ

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਨੇ ਗਾਹਕਾਂ ਲਈ ਇਕ ਖ਼ਾਸ ਪੇਸ਼ਕਸ਼ ਸ਼ੁਰੂ ਕੀਤੀ ਹੈ। ਜਾਂ ਕਹਿ ਸਕਦੇ ਹੋ ਕਿ BSNL ਨੇ ਪੁਰਾਣੇ ਆਫਰ ਦੀ ਰੀਪੈਕੇਜਿੰਗ ਕੀਤੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਾਲ ਪਹਿਲਾਂ BSNL ਰਾਤ 12 ਵਜੇ ਤੋਂ ਸਵੇਰੇ 5 ਵਜੇ ਤਕ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦਿੰਦੀ ਹੈ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਭਾਰਤ ’ਚ ਕਾਲਿੰਗ ਰੇਟ 1 ਰੁਪਏ ਪ੍ਰਤੀ ਮਿੰਟ ਹੁੰਦਾ ਸੀ। ਇਸੇ ਤਰਜ਼ ’ਤੇ ਕੰਪਨੀ ਨੇ ਇਕ ਨਵੀਂ ਪੇਸ਼ਕਸ਼ ਸ਼ੁਰੂ ਕੀਤੀ ਹੈ। 

BSNL ਦਾ 599 ਰੁਪਏ ਦਾ ਪਲਾਨ
BSNL ਦਾ ਅਨਲਿਮਟਿਡ ਡਾਟਾ ਪਲਾਨ 599 ਰੁਪਏ ’ਚ ਆਉਂਦਾ ਹੈ। ਇਸ ਦੀ ਮਿਆਦ 84 ਦਿਨਾਂ ਦੀ ਹੈ। ਪਲਾਨ ’ਚ ਗਾਹਕ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਵੌਇਸ ਕਾਲਿੰਗ ਦਾ ਫਾਇਜਾ ਚੁੱਕ ਸਕਦੇ ਹਨ। ਪਲਾਨ ’ਚ ਅਨਲਿਮਟਿਡ ਡਾਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਰੋਜ਼ਾਨਾ 100 ਐੱਸ.ਐੱਮ.ਐੱਸ. ਮੁਫ਼ਤ ਮਿਲਣਗੇ। ਨਾਲ ਹੀ ਮੁਫ਼ਤ ਹੈਲੋ ਟਿਊਨਸ ਅਤੇ ਓ.ਟੀ.ਟੀ. ਵੀ ਮਿਲਦਾ ਹੈ। ਇਸ ਪੇਸ਼ਕਸ਼ ’ਚ ਅਨਲਿਮਟਿਡ ਡਾਟਾ ਦਾ ਫਾਇਦਾ ਦਿੱਤਾ ਜਾ ਰਿਹਾ ਹੈ, ਜਿਸ ਦਾ ਫਾਇਦਾ 12 ਜੁਲਾਈ ਦੀ ਰਾਤ 12 ਵਜੇ ਤੋਂ ਸਵੇਰੇ 5 ਵਜੇ ਤਕ ਚੁੱਕਿਆ ਜਾ ਸਕੇਗਾ। ਮਤਲਬ ਗਾਹਕ ਨੂੰ ਅਨਲਿਮਟਿਡ ਡਾਟਾ ਦਾ ਫਾਇਦਾ ਚੁੱਕਣ ਲਈ ਪੂਰੀ ਰਾਤ ਜਾਗਣਾ ਹੋਵੇਗਾ। 

ਨਵਾਂ ਨਹੀਂ ਹੈ ਪਲਾਨ
BSNL ਦਾ 599 ਰੁਪਏ ਵਾਲਾ ਪਲਾਨ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਤਕ 599 ਰੁਪਏ ਵਾਲੇ ਪਲਾਨ ਨੂੰ 90 ਦਿਨਾਂ ਦੀ ਮਿਆਦ ਨਾਲ ਰੋਜ਼ਾਨਾ 5 ਜੀ.ਬੀ. ਡਾਟਾ ਨਾਲ ਪੇਸ਼ ਕੀਤਾ ਜਾਂਦਾ ਸੀ। ਹਾਲਾਂਕਿ, ਹੁਣ ਇਸ ਪਲਾਨ ਨੂੰ 84 ਦਿਨਾਂ ਦੀ ਮਿਆਦ ਨਾਲ ਪੇਸ਼ ਕੀਤਾ ਜਾ ਰਿਹ ਹੈ। ਹਾਲਾਂਕਿ, ਇਸ ਵਿਚ ਕੁਝ ਵਾਧੂ ਫਾਇਦੇ ਵੀ ਦਿੱਤੇ ਜਾ ਰਹੇ ਹਨ। 


author

Rakesh

Content Editor

Related News