BS6 ਇੰਜਣ ਨਾਲ TVS ਨੇ ਲਾਂਚ ਕੀਤਾ Star City+, ਜਾਣੋ ਕੀਮਤ

01/24/2020 3:49:53 PM

ਆਟੋ ਡੈਸਕ– ਭਾਰਤ ਦੀ ਦੋਪਹੀਆ ਨਿਰਮਾਤਾ ਕੰਪਨੀ ਟੀ.ਵੀ.ਐੱਸ. ਮੋਟਰ ਨੇ ਬੀ.ਐੱਸ.-6 ਇੰਜਣ ਨਾਲ ਆਪਣੇ Star City+ ਮੋਟਰਸਾਈਕਲ ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 62,034 ਰੁਪਏ ਰੱਖ ਗਈ ਹੈ। ਇਸ ਨਵੇਂ ਮਾਡਲ ਨੂੰ ਡਿਊਲ ਟੋਨ ਆਪਸ਼ਨ ’ਚ ਵੀ ਉਪਲੱਬਧ ਕਰਵਾਇਆ ਗਿਆ ਹੈ ਜਿਸ ਦੀ ਕੀਮਤ 500 ਰੁਪਏ ਜ਼ਿਆਦਾ ਹੋਵੇਗੀ। 

109.7cc ਇੰਜਣ
ਟੀ.ਵੀ.ਐੱਸ. ਸਟਾਰ ਸਿਟੀ ਪਲੱਸ ’ਚ 109.7 ਸੀਸੀ ਦਾ ਸਿੰਗਲ ਸਿਲੰਡਰ, ਫਿਊਲ ਇੰਜੈਕਟਿਡ ਇੰਜਣ ਲੱਗਾ ਹੈ ਜੋ 8.08 ਬੀ.ਐੱਚ.ਪੀ. ਦੀ ਪਾਵਰ ਅਤੇ 8.7 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇੰਜਣ ਪਹਿਲਾਂ ਨਾਲੋਂ ਜ਼ਿਆਦਾ ਸਮੂਥ ਅਤੇ ਭਰੋਸੇਮੰਦ ਹੈ। ਇਸ ਤੋਂ ਇਲਾਵਾ ਇਹ ਬੀ.ਐੱਸ.-4 ਦੇ ਮੁਕਾਬਲੇ 15 ਫੀਸਦੀ ਜ਼ਿਆਦਾ ਮਾਈਲੇਜ ਦਿੰਦਾ ਹੈ। 

PunjabKesari

ਨਵਾਂ ਡਿਜ਼ਾਈਨ
ਟੀ.ਵੀ.ਐੱਸ. ਸਟਾਰ ਸਿਟੀ ਪਲੱਸ ਦੇ ਡਿਜ਼ਾਈਨ ’ਚ ਵੀ ਇਸ ਵਾਰ ਕੰਪਨੀ ਨੇ ਬਦਲਾਅ ਕੀਤਾ ਹੈ। ਇਸ ਵਿਚ ਨਵਾਂ ਐੱਲ.ਈ.ਡੀ. ਹੈੱਡਲੈਂਪ ਅਤੇ ਫੇਅਰਿੰਗ ਲਗਾਈ ਗਈ ਹੈ। ਕਾਊਲ ਵੀ ਹੁਣ ਪਹਿਲਾਂ ਨਾਲੋਂ ਸਪੋਰਟੀ ਅਤੇ ਪਰੀਮੀਅਮ ਦਿਖਾਈ ਦਿੰਦਾ ਹੈ। ਨਵੇਂ ਮਾਡਲ ’ਚ ਸੀਟਨੂੰ ਵੀ ਦੋ ਰੰਗਾਂ ’ਚ ਰੱਖਿਆ ਗਿਆ ਹੈ, ਇਸ ਦੇ ਨਾਲ ਹੀ ਨਵੀਂ ਲੁਕ ਲਈ ਨਵੇਂ ਗ੍ਰਾਫਿਕਸ ਵੀ ਦਿੱਤੇ ਗਏ ਹਨ। ਟੀ.ਵੀ.ਐੱਸ. ਨੇ ਇਸ ਵਿਚ ਯੂ.ਐੱਸ.ਬੀ. ਚਾਰਜਰ ਵੀ ਲਗਾਇਆ ਹੈ। 


Related News