ਹੋਂਡਾ ਨੇ BS6 ਇੰਜਣ ਨਾਲ ਲਾਂਚ ਕੀਤਾ Grazia 125 ਸਕੂਟਰ, ਜਾਣੋ ਕੀਮਤ

06/25/2020 5:28:14 PM

ਗੈਜੇਟ ਡੈਸਕ– ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਬੀ.ਐੱਸ.-6 ਇੰਜਣ ਨਾਲ ਨਵਾਂ Grazia 125 ਸਕੂਟਰ ਲਾਂਚ ਕਰ ਦਿੱਤਾ ਹੈ। ਇਸ ਸਕੂਟਰ ਦੀ ਕਮਤ 73,336 ਰੁਪਏ ਰੱਖੀ ਗਈ ਹੈ। ਇਹ ਇਕ 125 ਸੀਸੀ ਦਾ ਪ੍ਰੀਮੀਅਮ ਗਿਅਰਲੈੱਸ ਸਕੂਟਰ ਹੈ। ਇਸ ਨੂੰ ਹੁਣ ਪਹਿਲਾਂ ਨਾਲੋਂ ਜ਼ਿਆਦਾ ਬਿਹਤਰ ਅਤੇ ਨਵੇਂ ਅਪਡੇਟਸ ਨਾਲ ਲਿਆਇਆ ਗਿਆ ਹੈ। 
ਕੰਪਨੀ ਨੇ ਇਸ ਸਕੂਟਰ ’ਚ ਸਪਲਿਟ ਐੱਲ.ਈ.ਡੀ. ਹੈੱਡਲਾਈਟ ਨੂੰ ਰੀ-ਪੋਜੀਸ਼ਨ ਕੀਤਾ ਹੈ ਜਿਸ ਦੇ ਚਲਦੇ ਨਵਾਂ ਗਰਾਜ਼ੀਆ 125 ਸਕੂਟਰ ਪਹਿਲਾਂ ਨਾਲੋਂ ਜ਼ਿਆਦਾ ਆਕਰਸ਼ਤ ਲਗਦਾ ਹੈ। ਉਥੇ ਹੀ ਇਸ ਵਿਚ ਇਸ ਵਾਰ ਨਵੇਂ ਟੇਲਲੈਂਪ ਦੀ ਵਰਤੋਂ ਕੀਤੀ ਗਈ ਹੈ। ਸਕੂਟਰ ਦੇ ਸਾਈਡ ’ਚ 3ਡੀ ਲੋਗੋ ਲੱਗਾ ਹੈ ਅਤੇ ਹੋਂਡਾ ਦੀ ਬੈਜਿੰਗ ਨੂੰ ਇਸ ਦੇ ਫਲੋਰ ਪੈਨਲ ’ਤੇ ਦਿੱਤਾ ਗਿਆ ਹੈ। 

PunjabKesari

ਇੰਜਣ
ਕੰਪਨੀ ਨੇ ਇਸ ਸਕੂਟਰ ’ਚ ਆਪਣਾ ਭਰੋਸੇਮੰਦ 125cc PGM-FI HET (ਹੋਂਡਾ ਈਕੋ ਤਕਨੀਕ) ਬੀ.ਐੱਸ.-6 ਇੰਜਣ ਲਗਾਇਆ ਹੈ। ਇਸ ਇੰਜਣ ’ਚ ਕੰਪਨੀ ਨੇ ਇਨਹੈਂਸਡ ਸਮਾਰਟ ਪਾਵਰ (ਈ.ਐੱਸ.ਪੀ.) ਤਕਨੀਕ ਦੀ ਵਰਤੋਂ ਕੀਤੀ ਹੈ। ਇਹ ਇੰਜਣ 6,000 ਆਰ.ਪੀ.ਐੱਮ. ’ਤੇ 8.2 ਬੀ.ਐੱਚ.ਪੀ. ਦੀ ਪਾਵਰ ਅਤੇ 10.3 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। 


Rakesh

Content Editor

Related News