ਕਲੀਅਰ ਕ੍ਰਿਸੱਪ ਸਾਊਂਡ ਦੇਣ ਲਈ ਬਣੇ ਹਨ ਇਹ ਈਅਰਫੋਨਸ
Tuesday, Aug 02, 2016 - 02:39 PM (IST)

ਜਲੰਧਰ - ਹਾਂਗਕਾਂਗ ਬੇਸਡ ਆਡੀਓ ਕੰਪਨੀ Brainwavz ਨੇ ਭਾਰਤ ''ਚ ਨਵੇਂ M1 ਇਨ-ਇਅਰ ਇਅਰਫੋਨਸ ਲਾਂਚ ਕੀਤੇ ਹਨ ਜਿਨ੍ਹਾਂ ਦੀ ਕੀਮਤ 2,999 ਰੁਪਏ ਹੈ। ਕੰਪਨੀ ਨੇ ਇਨ੍ਹਾਂ ਨੂੰ ਦੋ ਸਾਲ ਦੀ ਵਾਰੰਟੀ ਦੇ ਨਾਲ ਅਮੈਜ਼ਾਨ ਅਤੇ ਫਲਿਪਕਾਰਟ ''ਤੇ ਉਪਲੱਬਧ ਕੀਤਾ ਹੈ।
ਇਸ ਇਅਰਫੋਨਸ ਦੇ ਨਾਲ ਕੰਪਨੀ ਨੇ ਹਾਈ ਕੁਆਲਿਟੀ ਸਿਲਵਰ ਆਕਸੀਜਨ-ਬੇਸਡ ਕੇਬਲ ਦਿੱਤੀ ਹੈ ਜੋ ਹੱਲਕੀ ਹੋਣ ਦੇ ਨਾਲ ਲੰਬੇ ਸਮੇਂ ਤੱਕ ਡਿਊਰਾਬਿਲਿਟੀ ਬਣਾਈ ਰੱਖੇਗੀ। ਇਸ ਦੇ ਨਾਲ 6 ਫੋਮ ਟਿਪਸ ਦਾ ਇੱਕ ਸੈੱਟ ਮਿਲੇਗਾ ਜੋ ਛੋਟੇ ਅਤੇ ਵੱਡੇ ਸਰੂਪ ਦੇ ਕੰਨਾਂ ''ਚ ਇਨ੍ਹਾਂ ਨੂੰ ਆਸਾਨੀ ਨਾਲ ਫਿੱਟ ਕਰਨ ''ਚ ਮਦਦ ਕਰੇਗਾ। ਕਲਿਅਰ ਕਰਿਸਪ ਸਾਊਂਡ ਆਉਟਪੁੱਟ ਦੇਣ ਵਾਲੇ ਇਹ ਇਇਰਅਸ ਐਪਲ ਡਿਵਾਈਸਿਸ, MP3 ਪਲੇਅਰਸ, ਸਮਾਰਟਫੋਨਸ ਅਤੇ P3s ਦੇ ਨਾਲ ਆਸਾਨੀ ਨਾਲ ਯੂਜ਼ ਕੀਤੇ ਜਾ ਸਕਦੇ ਹਨ।