Boult ਨੇ ਇਨ ਈਅਰ ਵਾਇਰਲੈੱਸ ਹੈੱਡਫੋਨ ਕੀਤੇ ਲਾਂਚ

03/22/2018 9:35:38 AM

ਜਲੰਧਰ-ਆਡੀਓ ਕੰਪਨੀ Boult ਨੇ ਹਾਲ ਹੀ 'ਚ ਆਪਣੇ ਨਵੇਂ ਇਨ-ਈਅਰ ਵਾਇਰਲੈੱਸ ਹੈੱਡਫੋਨ ਲਾਂਚ ਕੀਤੇ ਹਨ, ਜੋ ਕਿ Muse ਨਾਂ ਨਾਲ ਆਉਦੇ ਹਨ। 

 

ਸਪੈਸੀਫਿਕੇਸ਼ਨ-
ਹੈੱਡਫੋਨ 'ਚ Neodymium ਟੈਕਨਾਲੌਜੀ ਦਿੱਤੀ ਗਈ ਹੈ। ਹੈੱਡਫੋਨ 'ਚ ਬਿਲਟ ਇਨ ਮਾਈਕ੍ਰੋਫੋਨ ਦਿੱਤਾ ਗਿਆ ਹੈ, ਜੋ ਕਿ ਕਾਲ ਕਰਨ ਅਤੇ ਵਾਇਸ ਅਸਿਸਟੈਂਟ ਦੇ ਨਾਲ ਵਾਇਸ ਨੋਟਿਸ ਭੇਜਣ ਲਈ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੈੱਡਫੋਨ 'ਚ ਪਲੇਬੈਕ ਅਤੇ ਇਨ ਲਾਈਨ ਕਾਲ ਕੰਟਰੋਲ ਫੀਚਰ ਦਿੱਤਾ ਗਿਆ ਹੈ। ਇਹ ਹੈੱਡਫੋਨ 'ਚ ਥਰਮੋਪਲਾਸਟਿਕ ਈਸਟੋਸਟੋਮਰਸ ਕੇਬਲ ਦਿੱਤੀ ਗਈ ਹੈ, ਜਿਸ ਨਾਲ ਵਧੀਆ ਸਿੰਗਲ ਪ੍ਰੋਸੈਸਿੰਗ ਪ੍ਰਾਪਤ ਕੀਤੀ ਜਾ ਸਕੇ।

 

ਇਸ ਹੈਂਡਸੈੱਟ 'ਚ CSR 8635 ਬਲੂਟੁੱਥ ਚਿਪਸੈੱਟ ਦੇ ਨਾਲ IPX7 ਸਰਟੀਫਾਈਡ ਪ੍ਰਾਪਤ ਹੈ। ਇਹ ਹੈੱਡਫੋਨ ਸਕਿਓਰ ਗਰਿਪ ਲਈ ਈਅਰ ਲੂਪਸ ਨਾਲ ਆਉਦੇ ਹਨ। ਇਸ ਤੋਂ ਇਲਾਵਾ ਡਿਵਾਈਸ ਦੇ ਫਰੰਟ 'ਚ 9.2mm ਡਰਾਈਵਰ ਨਾਲ 20Hz- 20Khz ਫ੍ਰੀਕੂਵੈਂਸੀ ਰੇਂਜ ਦਿੱਤੀ ਗਈ ਹੈ ਅਤੇ ਭਾਰ 12 ਗਰਾਮ ਹੈ। ਇਹ ਹੈੱਡਫੋਨ ਐਂਡਰਾਇਡ , ਵਿੰਡੋਜ਼ ਅਤੇ ਆਈ. ਓ. ਐੱਸ. ਪਲੇਟਫਾਰਮ ਨੂੰ ਸਪੋਰਟ ਕਰਦੇ ਹਨ।

 

ਕੀਮਤ ਅਤੇ ਉਪਲੱਬਧਤਾ-
ਇਹ ਹੈੱਡਫੋਨ ਐਕਸਕਲੂਸਿਵਲੀ ਤੌਰ 'ਤੇ Myntra ਈ-ਕਾਮਰਸ ਸਾਈਟ 'ਤੇ 1,899 ਰੁਪਏ ਦੀ ਕੀਮਤ 'ਚ ਖਰੀਦਣ ਲਈ ਉਪਲੱਬਧ ਹੋਣਗੇ। 


Related News