ਆ ਰਿਹੈ ਨਵਾਂ Bluetooth 6.0, ਬਦਲ ਜਾਵੇਗਾ ਸਮਾਰਟਫੋਨ ਇਸਤੇਮਾਲ ਕਰਨ ਦਾ ਅੰਦਾਜ਼

Wednesday, Nov 06, 2024 - 08:15 PM (IST)

ਆ ਰਿਹੈ ਨਵਾਂ Bluetooth 6.0, ਬਦਲ ਜਾਵੇਗਾ ਸਮਾਰਟਫੋਨ ਇਸਤੇਮਾਲ ਕਰਨ ਦਾ ਅੰਦਾਜ਼

ਗੈਜੇਟ ਡੈਸਕ- ਉਂਝ ਤਾਂ ਅਜੇ ਤਕ ਕਈ ਸਮਾਰਟਫੋਨ ਬਲੂਟੁੱਥ 5.0 'ਤੇ ਹੀ ਚੱਲ ਰਹੇ ਹਨ ਪਰ ਟੈੱਕ ਕੰਪਨੀਆਂ ਨੇ Bluetooth 6.0 ਦੀ ਤਿਆਰੀ ਕਰ ਲਈ ਹੈ। ਲਗਭਗ ਹਰ ਸਾਲ ਬਲੂਟੁੱਥ ਸਪੈਸ਼ਲ ਇੰਟਰੈਸਟ ਗਰੁੱਪ (SIG) ਟੈਕਨਾਲੋਜੀ ਦਾ ਇਕ ਨਵਾਂ ਵਰਜ਼ਨ ਜਾਰੀ ਕਰਦਾ ਹੈ। ਫਿਲਹਾਲ ਬਲੂਟੁੱਥ v5.4 ਦਾ ਲੋਕ ਇਸਤੇਮਾਲ ਕਰ ਰਹੇ ਹਨ ਪਰ ਬਲੂਟੁੱਥ SIG ਨੇ ਪਹਿਲਾਂ ਹੀ ਨਵੇਂ ਵਰਜ਼ਨ v6.0 ਦੇ ਫੀਚਰਜ਼ ਪਬਲਿਕ ਕਰ ਦਿੱਤੇ ਹਨ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਹਫਤਿਆਂ 'ਚ ਲਾਂਚ ਹੋਣ ਵਾਲੇ ਫਲੈਗਸ਼ਿਪਰ ਡਿਵਾਈਸਿਜ਼ 'ਚ ਸਾਨੂੰ ਜਲਦੀ ਹੀ ਬਲੂਟੁੱਥ 6.0 ਦੇਖਣ ਨੂੰ ਮਿਲ ਸਕਦਾ ਹੈ। ਬਲੂਟੁੱਥ 6.0 'ਚ ਚੈਨਲ ਸਾਊਂਡਿੰਗ, ਡਿਸੀਜ਼ਨ ਬੇਸਡ ਵਿਗਿਆਪਨ ਫਿਲਟਰਿੰਗ ਅਤੇ ਐਡਵਰਟਾਈਜ਼ਰਜ਼ ਦੀ ਨਿਗਰਾਨੀ ਵਰਗੇ ਫੀਚਰਜ਼ ਸ਼ਾਮਲ ਹਨ। 

ਇਹ ਵੀ ਪੜ੍ਹੋ- Google ਖਤਮ! ਆ ਗਿਆ ChatGPT Search

ਬਲੂਟੁੱਥ SIG ਦੁਆਰਾ ਪਬਲਿਸ਼ ਫੀਚਰਜ਼ ਦੇ ਆਧਾਰ 'ਤੇ ਜ਼ਿਆਦਾਤਰ ਬਦਲਾਅ 'ਬਿਹਾਇੰਡ ਦਿ ਸੀਨ' ਹਨ, ਜੋ ਸਿੱਧੇ ਤੌਰ 'ਤੇ ਯੂਜ਼ਰਜ਼ ਦੇ ਨਾਲ ਇੰਟਰੈਕਸ਼ਨ ਨਹੀਂ ਕਰਦੇ। ਹਾਲਾਂਕਿ ਡਿਵਾਈਸ ਮੈਨੂਫੈਕਚਰਿੰਗ ਅਤੇ ਸਾਫਟਵੇਅਰ ਡਿਵੈਲਪਰਾਂ ਲਈ ਇਹ ਬਦਲਾਅ ਬਲੂਟੱਥ ਦੀ ਕੁਨੈਕਸ਼ਨ ਸਟੇਬਿਲਿਟੀ, ਡਾਟਾ ਸਪੀਡ ਅਤੇ ਬੈਟਰੀ ਲਾਈਫ 'ਚ ਸੁਧਾਰ ਲਿਆ ਸਕਦੇ ਹਨ। 

ਬਲੂਟੁੱਥ 6.0 ਦਾ ਇਕ ਹੋਰ ਫੀਚਰ ਹੈ ਡਿਸੀਜ਼ਨ ਬੇਸਡ ਵਿਗਿਆਪਨ ਫਿਲਟਰਿੰਗ। ਇਹ ਫੀਚਰ ਆਨਲਾਈਨ ਵਿਗਿਆਪਨਾਂ ਬਾਰੇ ਨਹੀਂ ਹੈ, ਸਗੋਂ ਬਲੂਟੁੱਥ ਲੋਅ ਐਨਰਜੀ (LE) ਸਿਗਨਲਸ ਦੇ ਪਛਾਣਨ ਦੇ ਤਰੀਕੇ ਨਾਲ ਸੰਬੰਧਿਤ ਹੈ। ਇਸ ਨਾਲ ਡਿਵਾਈਸ ਇਹ ਤੈਅ ਕਰ ਸਕਦਾ ਹੈ ਕਿ ਡਾਟਾ ਪੈਕੇਟ ਪ੍ਰਾਪਤ ਕਰਨ ਤੋਂ ਬਾਅਦ ਉਸ ਨੂੰ ਹੋਰ ਸੰਬੰਧਿਤ ਡਾਟਾ ਦੇ ਦੇਖਣਾ ਚਾਹੀਦਾ ਹੈ ਜਾਂ ਨਹੀਂ। ਇਸ ਨਾਲ ਡਾਟਾ ਲਾਸ ਘੱਟ ਹੁੰਦਾ ਹੈ ਅਤੇ ਡਾਟਾ ਨੂੰ ਵਾਰ-ਵਾਰ ਡਾਊਨਲੋਡ ਕਰਨ ਤੋਂ ਬਚਾਉਂਦੇ ਹੋਏ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ। 

ਬਲੂਟੁੱਥ 6.0 ਦੇ ਨਾਲ ਡਾਟਾ ਟ੍ਰਾਂਸਫਰ 'ਚ ਦੇਰੀ ਵੀ ਘੱਟ ਹੋਵੇਗੀ, ਜਿਸ ਵਿਚ 'ਆਈਸੋਕ੍ਰੋਨਸ ਅਪਡੇਟੇਸ਼ਨ ਲੇਅਰ ਐਨਹਾਂਸਮੇਂਟ' ਫੀਚਰ ਸ਼ਾਮਲ ਹੈ, ਜੋ ਵੱਡੇ ਡਾਟਾ ਨੂੰ ਛੋਟੇ ਪੈਕੇਟਸ 'ਚ ਵੰਡਣ ਦੀ ਮਨਜ਼ੂਰੀ ਦਿੰਦਾ ਹੈ, ਜਿਸ ਨਾਲ ਤੇਜ਼ ਟ੍ਰਾਂਸਫਰ ਸੰਭਵ ਹੁੰਦਾ ਹੈ। ਇਹ ਫੀਚਰ ਡਾਟਾ ਆਰਗਨਾਈਜੇਸ਼ਨ ਦੇ ਆਧਾਰ 'ਤੇ ਲੇਟੈਂਸੀ ਨੂੰ ਘੱਟ ਕਰਨ ਲਈ ਇਕ ਨਵਾਂ ਮੋਡ ਵੀ ਸ਼ਾਮਲ ਕਰਦਾ ਹੈ। 

ਇਹ ਵੀ ਪੜ੍ਹੋ- 7.89 ਲੱਖ ਰੁਪਏ 'ਚ ਲਾਂਚ ਹੋਈ ਇਹ ਧਾਂਸੂ ਕੰਪੈਕਟ SUV


author

Rakesh

Content Editor

Related News