6 ਮੁਸਾਫਰਾਂ ਨੂੰ ਇਕੱਠੇ ਆਸਮਾਨ ਦੀ ਸੈਰ ਕਰਵਾਏਗਾ ਬਲੂ ਆਰਗਨ (ਵੇਖੋ ਵੀਡੀਓ)

Tuesday, Jun 26, 2018 - 06:38 PM (IST)

6 ਮੁਸਾਫਰਾਂ ਨੂੰ ਇਕੱਠੇ ਆਸਮਾਨ ਦੀ ਸੈਰ ਕਰਵਾਏਗਾ ਬਲੂ ਆਰਗਨ (ਵੇਖੋ ਵੀਡੀਓ)

- ਦੇਖਣ ਨੂੰ ਮਿਲੇਗਾ ਧਰਤੀ ਤੋਂ 100 ਕਿਲੋਮੀਟਰ ਉਪਰ ਦਾ ਨਜ਼ਾਰਾ

ਜਲੰਧਰ : ਅਮਰੀਕੀ ਪ੍ਰਾਇਵੇਟ ਸਪੇਸ ਫਲਾਈਟ ਸਰਵੀਸਿਜ਼ ਕੰਪਨੀ ਬਲੂ ਆਰਗਨ ਨੇ ਲੋਕਾਂ ਨੂੰ ਆਕਾਸ਼ ਦੀ ਯਾਤਰਾ ਕਰਵਾਉਣ ਦਾ ਪਲਾਨ ਬਣਾ ਕੇ ਪੂਰੀ ਦੁਨੀਆ ਦਾ ਧਿਆਨ ਆਪਣੀ ਵੱਲ ਆਕਰਸ਼ਤ ਕੀਤਾ ਹੈ। ਕੰਪਨੀ ਨੇ ਨਵੇਂ ਸਪੇਸ ਕੈਪਸੂਲ ਨੂੰ ਬਣਾਇਆ ਹੈ ਜੋ ਸਪੇਸ ਫਲਾਈਟ ਦੇ ਦੌਰਾਨ 6 ਮੁਸਾਫਰਾਂ ਨੂੰ ਇਕ ਵਾਰ 'ਚ ਧਰਤੀ ਤੋਂ 100 ਕਿਲੋਮੀਟਰ ਉਪਰ ਲੈ ਜਾਵੇਗਾ। ਇਸ ਦੌਰਾਨ ਪੈਸੇਜਰ ਪ੍ਰਿਥਵੀ ਦਾ ਲਾਜਵਾਬ ਵਿਊ ਵੇਖ ਪਾਣਗੇ। ਕੰਪਨੀ ਨੇ ਦੱਸਿਆ ਹੈ ਕਿ ਕੁੱਝ ਮਿੰਟਾਂ ਲਈ ਮੁਸਾਫਰਾਂ ਨੂੰ ਬੈਲਟ ਕੱਢ ਕੇ ਗੁਰੁਤਵਾ ਫ੍ਰੀ ਵਾਤਾਵਰਨ ਮਾਹੌਲ 'ਚ ਉੱਡਣ ਦਾ ਵੀ ਮੌਕਾ ਦਿੱਤਾ ਜਾਵੇਗਾ। 

ਕੰਫਰਟੇਬਲ ਸੀਟਸ ਦੇ ਨਾਲ ਮਿਲੇਗੀ ਵੱਡੀ ਵਿੰਡੋਜ਼
ਬਲੂ ਆਰਗਨ ਕੰਪਨੀ ਦੇ ਚੀਫ ਐਗਜੀਕਿਊਟਿਵ ਬੋਬ ਸਮਿਥ ਨੇ ਦੱਸਿਆ ਹੈ ਕਿ ਜਦ ਉਨ੍ਹਾਂ ਦੀ ਟੀਮ ਨਵੇਂ ਰਾਕੇਟ ਅਤੇ ਕਰੂ ਕੈਪਸੂਲ ਦੀ ਸੁਰੱਖਿਆ ਨੂੰ ਲੈ ਕੇ ਕਾਂਫਿਡੇਂਟ ਹੋ ਜਾਵੇਗੀ ਤਾਂ ਇਸ ਦੀ ਟਿਕਟ ਦੀ ਕੀਮਤ ਅਤੇ ਇਸ ਨੂੰ ਕਿਵੇਂ ਅੰਜਾਮ ਦਿੱਤਾ ਜਾਵੇਗਾ ਇਸ ਦੇ ਬਾਰੇ 'ਚ ਕੰਪਨੀ ਜਾਣਕਾਰੀ ਸਾਰਵਜਨਕ ਕਰੇਗੀ। ਬਲੂ ਆਰਗਨ ਨੇ ਦੱਸਿਆ ਹੈ ਕਿ ਇਸ ਕੈਪਸੂਲ ਦੀ ਕੰਫਰਟੇਬਲ ਸੀਟਸ ਦੇ ਨਾਲ ਵੱਡੀ ਵਿੰਡੋਜ਼ ਦਿੱਤੀ ਜਾਵੇਗੀ ਤਾਂ ਕਿ ਅਸਾਨੀ ਨਾਲ ਬਾਹਰ ਵੇਖਿਆ ਜਾ ਸਕੇ।

 



ਮੁਕਾਬਲੇਬਾਜ਼ ਕੰਪਨੀ ਕਰ ਰਹੀ 1 ਕਰੋੜ 70 ਲੱਖ 'ਚ ਬੁਕਿੰਗ
ਬਲੂ ਆਰਗਨ ਦੀ ਮੁਕਾਬਲੇਬਾਜ਼ ਸਪੇਸ ਫਲਾਈਟ ਕੰਪਨੀ ਵਰਜਿਨ ਗਲੈਕਟਿਕ ਸਪੇਸ ਟੂਰਿਜ਼ਮ ਇਸ ਤੋਂ ਇਕ ਕਦਮ ਅੱਗੇ ਚੱਲ ਰਹੀ ਹੈ। ਇਸ ਕੰਪਨੀ ਨੇ ਸਪੇਸ ਫਲਾਈਟ ਲਈ 700 ਬੁਕਿੰਗਸ ਵੀ ਕਰ ਲਈਆਂ ਹਨ, ਜਿਸ 'ਚੋਂ ਹਰ ਇਕ ਵਿਅਕਤੀ ਨੇ 250,000 ਡਾਲਰ (ਲਗਭਗ 1 ਕਰੋੜ 70 ਲੱਖ 36 ਹਜ਼ਾਰ ਰੁਪਏ) ਦੀ ਕੀਮਤ ਚੁੱਕਾਈ ਹੈ। ਇਹ ਕੰਪਨੀ ਅਗਲੇ 12 ਮਹੀਨਿਆਂ 'ਚ ਇਸ ਸਰਵਿਸ ਨੂੰ ਸ਼ੁਰੂ ਕਰਣ ਦੀ ਤਿਆਰੀ 'ਚ ਹੈ।


Related News