ਸੁਖਬੀਰ ਬਾਦਲ ਨੂੰ ਅਕਾਲੀ ਦਲ ਛੱਡਣ ਦੀ ਸਲਾਹ! ਪੜ੍ਹੋ ਕੀ ਹੈ ਪੂਰੀ ਖ਼ਬਰ (ਵੀਡੀਓ)
Sunday, Jun 15, 2025 - 01:41 PM (IST)

ਚੰਡੀਗੜ੍ਹ : ਇੱਥੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵਲੋਂ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਸੁਖਬੀਰ ਬਾਦਲ ਨੇ ਬਿਆਨ ਦਿੱਤਾ ਸੀ ਕਿ ਡੰਡਾ ਚਲਾਉਣ ਵਾਲਾ ਮੁੱਖ ਮੰਤਰੀ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ ਅਤੇ ਮੈਂ ਸੁਖਬੀਰ ਬਾਦਲ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੁੱਖ ਮੰਤਰੀ ਮਾਨ ਨਸ਼ਾ ਤਸਕਰਾਂ, ਮਾਫ਼ੀਆ, ਗੈਂਗਸਟਰਾਂ, ਲੁੱਟਾਂ-ਖੋਹਾਂ ਕਰਨ ਵਾਲਿਆਂ 'ਤੇ ਡੰਡਾ ਚਲਾਉਂਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਮੌਤ, ਖੇਤ 'ਚ ਚਲਾ ਰਿਹਾ ਸੀ ਟਰੈਕਟਰ
ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਪੂਰੇ ਪੰਜਾਬ 'ਚ 3 ਸੀਟਾਂ 'ਤੇ ਸਿਮਟ ਕੇ ਰਹਿ ਗਿਆ ਹੈ ਕਿਉਂਕਿ ਤੁਸੀਂ ਵੀ ਡੰਡੇ ਚਲਾਏ ਹਨ ਪਰ ਲੋਕਾਂ ਦੀਆਂ ਭਾਵਨਾਵਾਂ 'ਤੇ। ਉਨ੍ਹਾਂ ਕਿਹਾ ਕਿ ਤੁਹਾਡੀ ਸਰਕਾਰ ਦੌਰਾਨ ਪੂਰੇ ਪੰਜਾਬ 'ਚ ਥਾਂ-ਥਾਂ 'ਤੇ ਗੁਰੂ ਸਾਹਿਬਾਨ ਦੀ ਬੇਅਦਬੀ ਹੋਈ ਸੀ। ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸੁਖਬੀਰ ਨੇ ਮਾੜੀ ਸਿਆਸਤ ਚਮਕਾਉਣ ਦੇ ਚੱਕਰ 'ਚ ਜੱਥੇਦਾਰ ਉਤਾਰ ਦਿੱਤੇ ਅਤੇ ਫਿਰ ਰਾਤੋ-ਰਾਤ ਨਵੇਂ ਜੱਥੇਦਾਰ ਨੂੰ ਲਗਾ ਦਿੱਤਾ। ਕੀ ਸੰਗਤ ਨੂੰ ਤੁਹਾਡੀਆਂ ਚਾਲਾਂ ਸਮਝ ਨਹੀਂ ਆਉਂਦੀਆਂ?
ਇਹ ਵੀ ਪੜ੍ਹੋ : ਪੰਜਾਬ 'ਚ ਟੁੱਟ ਰਹੇ ਵਿਆਹ, ਰਿਸ਼ਤੇਦਾਰਾਂ ਦੇ ਪੁਆੜੇ, ਨੂੰਹ ਸੈਲਰੀ ਨਾ ਦੇਵੇ ਤਾਂ...
ਉਨ੍ਹਾਂ ਕਿਹਾ ਕਿ ਜਿੰਨੇ ਧੱਕੇ ਪੰਜਾਬ ਦੇ ਲੋਕਾਂ ਨਾਲ ਤੁਸੀਂ ਕੀਤੇ ਹਨ, ਇਹ ਗੱਲਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ। ਡੰਡੇ ਚਲਾਉਣ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਮੰਤਰੀ ਸੌਂਦ ਨੇ ਕਿਹਾ ਕਿ ਤੁਸੀਂ ਆਮ ਜਨਤਾ ਨੂੰ ਭੇਡਾਂ ਅਤੇ ਬੱਕਰੀਆਂ ਸਮਝ ਲਿਆ ਕਿ ਉਨ੍ਹਾਂ ਨੂੰ ਡੰਡੇ ਨਾਲ ਹੱਕਾਂਗੇ ਅਤੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਨਸਾਨ ਨਹੀਂ ਗਿਣਦੇ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ 'ਚ ਕੁੱਝ ਨਹੀਂ ਰੱਖਿਆ ਅਤੇ ਚੰਗਾ ਹੋਵੇਗਾ ਕਿ ਜੇਕਰ ਤੁਸੀਂ ਅਕਾਲੀ ਦਲ ਨੂੰ ਛੱਡ ਦਿਓ ਅਤੇ ਅਕਾਲੀ ਦਲ ਆਪਣੇ ਪੈਰਾਂ 'ਤੇ ਖ਼ੁਦ ਖੜ੍ਹਾ ਹੋ ਜਾਵੇਗਾ। ਜਿੰਨੀ ਦੇਰ ਤੱਕ ਤੁਸੀਂ ਬੈਠੇ ਹੋ, ਅਕਾਲੀ ਦਲ ਕਦੇ ਖੜ੍ਹਾ ਨਹੀਂ ਹੋ ਸਕਦਾ। ਤੁਸੀਂ ਇਕ ਗੈਰ-ਜ਼ਿੰਮੇਵਾਰਾਨਾ ਇਨਸਾਨ ਹੋ, ਜਿਨ੍ਹਾਂ ਨੇ ਪੰਜਾਬ ਦੇ ਨਾਲ ਚੰਗਾ ਰਵੱਈਆ ਨਹੀਂ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8