ਇਸ ਕੰਪਨੀ ਨੇ ਲਾਂਚ ਕੀਤਾ 100 ਘੰਟਿਆਂ ਦੇ ਬੈਕਅਪ ਵਾਲਾ ਨੈੱਕਬੈਂਡ, ਇੰਨੀ ਹੈ ਕੀਮਤ

07/06/2022 5:00:25 PM

ਗੈਜੇਟ ਡੈਸਕ– ਜਰਮਨੀ ਦੇ ਬ੍ਰਾਂਡ Blaupunkt ਨੇ ਭਾਰਤੀ ਬਾਜ਼ਾਰ ’ਚ ਇਕ ਨਵਾਂ ਵਾਇਰਲੈੱਸ ਨੈੱਕਬੈਂਡ ਲਾਂਚ ਕੀਤਾ ਹੈ। Blaupunkt BE 100 ਦੇ ਨਾਲ 100 ਘੰਟਿਆਂ ਦੇ ਬੈਟਰੀ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ Blaupunkt ਦੇ ਇਸ ਨੈੱਕਬੈਂਡ ’ਚ ਐੱਲ.ਸੀ.ਡੀ. ਬੈਟਰੀ ਇੰਡੀਕੇਟਰ ਵੀ ਹੈ। Blaupunkt BE 100 ਦੇ ਨਾਲ ਵਾਈਬ੍ਰੇਸ਼ਨ ਅਲਰਟ ਵੀ ਮਿਲੇਗਾ। ਇਸ ਵਿਚ ਟਰਬੋ ਵੋਲਟ ਚਾਰਜਿੰਗ ਵੀ ਦਿੱਤੀ ਗਈ ਹੈ ਅਤੇ ਨਾਲ ਫਾਸਟ ਚਾਰਜਿੰਗ ਦਾ ਵੀ ਸਪੋਰਟ ਹੈ। 

Blaupunkt BE 100 ਦੀ ਕੀਮਤ

Blaupunkt BE 100 ਦੀ ਕੀਮਤ 1,299 ਰੁਪਏ ਰੱਖੀ ਗਈ ਹੈ ਅਤੇ ਇਸ ਦੀ ਵਿਕਰੀ ਐਮਾਜ਼ੋਨ ਇੰਡੀਆ ’ਤੇ ਹੋ ਰਹੀ ਹੈ। Blaupunkt BE 100 ਨੂੰ ਕਾਲੇ ਅਤੇ ਨੀਲੇ ਦੋ ਰੰਗਾਂ ’ਚ ਖਰੀਦਿਆ ਜਾ ਸਕੇਗਾ।

Blaupunkt BE 100 ਦੀਆਂ ਖੂਬੀਆਂ

Blaupunkt BE 100 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਦਾ ਡਿਜ਼ਾਇਨ ਇਨ-ਈਅਰ ਹੈ। ਇਸ ਵਿਚ 10mm ਦਾ ਡ੍ਰਾਈਵਰ ਦਿੱਤਾ ਗਿਆ ਹੈ। Blaupunkt BE 100 ਦੀ ਆਡੀਓ ਕੁਆਲਿਟੀ ਨੂੰ ਲੈ ਕੇ ਐੱਚ.ਡੀ. ਦਾ ਦਾਅਵਾ ਹੈ ਅਤੇ ਇਸ ਵਿਚ ਨੌਇਜ਼ ਕੈਂਸਲੇਸ਼ਨ ਵੀ ਹੈ। ਜੇਕਰ ਕੋਈ ਕਾਲ ਆਉਂਦੀ ਹੈ ਤਾਂ ਇਸ ’ਤੇ ਵਾਈਬ੍ਰੇਸ਼ਨ ਅਲਰਟ ਵੀ ਮਿਲੇਗਾ। ਖਾਸ ਗੱਲ ਇਹ ਹੈ ਕਿ ਫੋਨ ਦੇ ਸਾਈਲੈਂਟ ’ਚ ਰਹਿਣ ’ਤੇ ਵੀ ਤੁਹਾਨੂੰ ਅਲਰਟ ਮਿਲੇਗਾ। 

ਨੈੱਕਬੈਂਡ ਦੇ ਨਾਲ ਰੀਅਲ ਲਾਈਟ ’ਚ ਬੈਟਰੀ ਇੰਡੀਕੇਟਰ ਮਿਲੇਗਾ ਤਾਂ ਤੁਹਾਨੂੰ ਬੈਟਰੀ ਦੇ ਲੈਵਲ ਨੂੰ ਚੈੱਕ ਕਰਨ ’ਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ। Blaupunkt ਨੇ ਇਸ ਨੈੱਕਬੈਂਡ ਦੀ ਬੈਟਰੀ ਨੂੰ ਲੈ ਕੇ 100 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਹੈ। ਇਸ ਵਿਚ 600mAh ਦੀ ਬੈਟਰੀ ਦਿੱਤੀ ਗਈ ਹੈ ਅਤੇ ਫਾਸਟ ਚਾਰਜਿੰਗ ਨੂੰ ਲੈ ਕੇ 10 ਮਿੰਟਾਂ ਦੀ ਚਾਰਜਿੰਗ ਤੋਂ ਬਾਅਦ 10 ਘੰਟਿਆਂ ਦੇ ਬੈਕਅਪ ਦਾ ਦਾਅਵਾ ਹੈ। ਚਾਰਜਿੰਗ ਲਈ ਇਸ ਵਿਚ ਟਾਈਪ-ਸੀ ਪੋਰਟ ਦਿੱਤਾ ਗਿਆ ਹੈ। 


Rakesh

Content Editor

Related News