ਬਲੈਕਬੇਰੀ ਪ੍ਰਿਵ ਸਮਾਰਟਫੋਨ ਲਈ ਆਇਆ ਨਵਾਂ ਸਕਿਓਰਿਟੀ ਅਪਡੇਟ
Monday, Dec 12, 2016 - 06:37 PM (IST)

ਜਲੰਧਰ- ਬਲੈਕਬੇਰੀ ਦਾ ਪਹਿਲਾ ਐਂਡਰਾਇਡ ਫੋਨ ''ਪ੍ਰਿਵ'' ਸੀ ਅਤੇ ਜੇਕ ਤੁਹਾਡੇ ਕੋਲ ਇਹ ਸਮਾਰਟਫੋਨ ਹੈ ਤਾਂ ਤੁਹਾਨੂੰ ਜਲਦੀ ਹੀ ਨਵਾਂ ਅਪਡੇਟ ਦੇਖਣ ਨੂੰ ਮਿਲੇਗਾ। ਇਸ ਅਪਡੇਟ ''ਚ ਦਸੰਬਰ ਮਹੀਨੇ ਦੇ ਸਕਿਓਰਿਟੀ ਅਪਡੇਟ ਨੂੰ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਇਸ ਲਈ ਤੁਹਾਡੇ ਕੋਲ ਬਲੈਕਬੇਰੀ ਪ੍ਰਿਵ ਦਾ AT&T ਨੈੱਟਵਰਕ ਵਰਜ਼ਨ ਵਾਲਾ ਹੈਂਡਸੈੱਟ ਹੋਣਾ ਚਾਹੀਦਾ ਹੈ ਅਤੇ ਇਹ ਅਪਡੇਟ ਬੀਟਾ ਅਪਡੇਟ ਦੇ ਤੌਰ ''ਤੇ ਜਾਰੀ ਕੀਤਾ ਗਿਆ ਹੈ।
ਬਿਲਡ ਨੰਬਰ AAI020 ਲਈ ਇਹ ਅਪਡੇਟ ਜਾਰੀ ਕਰ ਦਿੱਤਾ ਗਿਆ ਹੈ ਇਸ ਲਈ ਜੇਕਰ ਤੁਹਾਡੇ ਕੋਲ ਇਸ ਬਿਲਟ ਨੰਬਰ ਵਾਲਾ ਬਲੈਕਬੇਰੀ ਪ੍ਰਿਵ ਫੋਨ ਹੈ ਤਾਂ ਜਲਦੀ ਹੀ ਤੁਹਾਨੂੰ ਨਵਾਂ ਅਪਡੇਟ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਤੁਸੀਂ ਨੈਨੁਅਲੀ ਵੀ ਇਸ ਅਪਡੇਟ ਨੂੰ ਚੈੱਕ ਕਰ ਸਕਦੇ ਹੋ।
ਜ਼ਿਕਰਯੋਗ ਹੈ ਕਿ ਬਲੈਕਬੇਰੀ ਨੇ ਪ੍ਰਿਵ ਸਮਾਰਟਫੋਨ ਨੂੰ ਅਕਤੂਬਰ 2015 ''ਚ ਪੇਸ਼ ਕੀਤਾ ਸੀ। ਇਸ ਵਿਚ 5.4-ਇੰਚ ਦੀ ਕਿਊ.ਐੱਚ.ਡੀ. ਡਿਸਪਲੇ, ਸਨੈਪਡ੍ਰੈਗਨ 808 ਪ੍ਰੋਸੈਸਰ, 3ਜੀ.ਬੀ. ਰੈਮ, 32ਜੀ.ਬੀ. ਇੰਟਰਨਲ ਸਟੋਰੇਜ, 18ਐੱਮ.ਬੀ. ਰਿਅਰ ਕੈਮਰਾ, 2 ਮੈਗਾਪਿਕਸਲ ਦਾ ਫਰੰਟ ਕੈਮਰਾ, ਐਂਡਰਾਇਡ 5.1.1 ਓ.ਐੱਸ. ਅਤੇ 3410 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ।