ਸਰਵਿਸਾਂ ''ਚ ਸੁਧਾਰ ਲਈ ਬਲੈਕਬੈਰੀ ਦੀ ਮਦਦ ਕਰੇਗੀ ਐੱਚ. ਸੀ. ਐੱਲ. ਇਨਫੋਸਿਸਟਮ

Friday, Jun 17, 2016 - 07:42 PM (IST)

ਸਰਵਿਸਾਂ ''ਚ ਸੁਧਾਰ ਲਈ ਬਲੈਕਬੈਰੀ ਦੀ ਮਦਦ ਕਰੇਗੀ ਐੱਚ. ਸੀ. ਐੱਲ. ਇਨਫੋਸਿਸਟਮ
ਜਲੰਧਰ : ਕਨੇਡੀਅਨ ਸਮਾਰਟਫੋਨ ਕੰਪਨੀ ਬਲੈਕਬੈਰੀ ਨੇ ਸ਼ੁੱਕਰਵਾਰ ਨੂੰ ਐੱਚ. ਸੀ. ਐੱਲ. ਇਨਫੋਸਿਸਟਮਜ਼ ਨਾਲ ਆਪਣੀ ਪਾਰਟਨਰਸ਼ਿਪ ਬਾਰੇ ਅਨਾਊਂਸ ਕੀਤਾ ਹੈ। ਇਸ ਪਾਰਟਨਰਸ਼ਿਪ ਪਿੱਛੇ ਬਲੈਕਬੈਰੀ ਦਾ ਮਕਸਦ ਭਾਰਤ ''ਚ ਆਪਣੇ ਸਾਫਟਵੇਅਰ ਪ੍ਰਾਡਕਟਸ ਤੇ ਸਰਵਿਸਾਂ ਨੂੰ ਐਕਸਟੈਂਡ ਕਰਨਾ ਹੈ। ਇਕ ਬਿਆਨ ''ਚ ਬਲੈਕਬੈਰੀ ''ਚ ਗਲੋਬਲ ਚੈਨਲਜ਼ ਦੇ ਵਾਈਸ ਪ੍ਰੈਜ਼ੀਡੈਂਟ ਰਿਚਰਡ ਮੈੱਕਲੋਡ ਨੇ ਕਿਹਾ ਕਿ ''''ਭਾਰਤ ''ਚ ਅਸੀਂ ਆਪਣੇ ਪਾਰਟਰਨ ਐੱਚ. ਸੀ. ਐੱਲ. ਇਨਫੋਸਿਸਟਮਜ਼ ਨਾਲ ਮਿਲ ਕੇ ਕੰਜ਼ਿਊਮਰ ਨੂੰ ਆਪਣੀਆਂ ਸਰਵਿਸਾਂ ਪ੍ਰੋਵਾਈਡ ਕਰਵਾਉਣਾ ਹੈ। ''''
 
ਐੱਚ. ਸੀ. ਐੱਲ. ਨਾਲ ਪਾਰਟਨਰਸ਼ਿਪ ਕਰਨ ਤੋਂ ਬਾਅਦ ਬਲੈਕਬੈਰੀ ਦਾ ਮੋਬਿਲਟੀ ਪੋਰਟਫੋਲੀਓ ਵਧੇਗਾ। ਬਲੈਕਬੈਰੀ ਦੀ ਬਿਜ਼ਨੈੱਸ ''ਚ ਮਦਦ ਕਰਨ ਦੇ ਨਾਲ ਨਾਲ ਐੱਚ. ਸੀ. ਐੱਲ. ਪਾਰਟਨਰਸ਼ਿਪ ਸਾਫਟਵੇਅਰ ਪੋਰਟਫੋਲੀਓ ਦੇ ਨਾਲ ਵੈਲਿਊ ਐਡਿਡ ਸਰਵਿਸਾਂ ਜਿਵੇਂ ਕਿ ਟੈਕਨੀਕਲ ਸਪੋਰਟ ਤੇ ਕੰਸਲਟੈਂਸੀ ਆਦਿ ਪ੍ਰੋਵਾਈਡ ਕਰਵਾਏਗੀ।

Related News