ਘਰ "ਚ ਚੱਲ ਰਿਹਾ ਸੀ ਗੰਦਾ ਧੰਦਾ, ਜਦੋਂ ਪੁਲਸ ਨੇ ਰੇਡ ਕੀਤੀ ਤਾਂ 6 ਔਰਤਾਂ ਨੂੰ...
Friday, Jul 18, 2025 - 06:21 PM (IST)

ਜਲਾਲਾਬਾਦ (ਆਦਰਸ਼,ਜਤਿੰਦਰ) : ਜਲਾਲਾਬਾਦ ਦੇ ਓਮ ਆਸ਼ਰਮ ਰੋਡ ਛੋਟਾ ਟਿਵਾਣਾ ਨੇੜੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਸਾਹਮਣੇ ਇਕ ਘਰ ’ਚ ਚੱਲ ਰਹੇ ਦੇਹ ਵਪਾਰ ਦੇ ਅੱਡੇ 'ਤੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਗਿਰੋਹ ਦੀ ਮੁੱਖ ਸਰਗਨਾ ਸਣੇ 6 ਔਰਤਾਂ ਨੂੰ ਹਿਰਾਸਤ ’ਚ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਵਲੋਂ ਨਾਲ ਲੱਗਦੇ ਸ਼ਹਿਰ ਤੋਂ ਲੜਕਿਆਂ ਸਣੇ ਵਿਆਹੁਤਾ ਔਰਤਾਂ ਨੂੰ ਕੰਮ ਲਈ ਬੁਲਾਇਆ ਜਾਂਦਾ ਸੀ ਅਤੇ ਬਾਅਦ ’ਚ ਉਨ੍ਹਾਂ ਪਾਸੋਂ ਜਬਰਨ ਜਿਸਮ ਫਿਰੋਸ਼ੀ ਦੇ ਧੰਦੇ ’ਚ ਧੱਕ ਦਿੱਤਾ ਜਾਂਦਾ ਸੀ ਜਿਸ ਕਾਰਨ ਔਰਤਾਂ ਅਤੇ ਲੜਕਿਆਂ ਦਾ ਸ਼ੋਸ਼ਣ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਦਸੂਹਾ-ਹੁਸ਼ਿਆਰਪੁਰ ਹਾਈਵੇ 'ਤੇ ਭਿਆਨਕ ਹਾਦਸਾ, ਦੋ ਦੀ ਮੌਤ
ਇਸ ਗਿਰੋਹ ਦੇ ਚੁੰਗਲ ’ਚ ਇਕ ਔਰਤ ਪਿਛਲੇ 8 ਦਿਨਾਂ ਤੋਂ ਇਨ੍ਹਾਂ ਦੇ ਜਾਲ ’ਚ ਫਸੀ ਹੋਈ ਸੀ ਅਤੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਤੋਂ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਇਆ ਜਾ ਰਿਹਾ ਸੀ। ਪੀੜਤ ਲੜਕੀ ਵਲੋਂ ਜਗਬਾਣੀ ਦੀ ਟੀਮ ਨਾਲ ਸੰਪਰਕ ਕਰਕੇ ਮਦਦ ਦੀ ਗੁਹਾਰ ਲਗਾਈ ਗਈ। ਇਸ ਤੋਂ ਬਾਅਦ ਜਗਬਾਣੀ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਇਹ ਮਾਮਲਾ ਲਿਆਂਦਾ। ਜਿਸ ਮਗਰੋਂ ਥਾਣਾ ਸਦਰ ਜਲਾਲਾਬਾਦ ਦੇ ਐੱਸ.ਐੱਚ.ੳ ਅੰਗਰੇਜ਼ ਕੁਮਾਰ ਨੇ ਸਮੇਤ ਪੁਲਸ ਪਾਰਟੀ ਉਸ ਘਰ ਵਿਚ ਛਾਪੇਮਾਰੀ ਕੀਤੀ ਅਤੇ ਉਕਤ ਲੜਕੀ ਨੂੰ ਬਰਾਮਦ ਕਰਕੇ ਇਸ ਗਿਰੋਹ ਦੀ ਮਾਸਟਰਮਾਇੰਡ ਔਰਤ ਸਮੇਤ 6 ਔਰਤਾਂ ਨੂੰ ਗ੍ਰਿਫ਼ਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।