ਸ਼ਾਨਦਾਰ ਫੀਚਰਸ ਨਾਲ ਭਾਰਤ ''ਚ ਲਾਂਚ ਹੋਇਆ Bingo F2 ਫਿੱਟਨੈੱਸ ਬੈਂਡ

Wednesday, Nov 01, 2017 - 02:15 PM (IST)

ਸ਼ਾਨਦਾਰ ਫੀਚਰਸ ਨਾਲ ਭਾਰਤ ''ਚ ਲਾਂਚ ਹੋਇਆ Bingo F2 ਫਿੱਟਨੈੱਸ ਬੈਂਡ

ਜਲੰਧਰ- ਬਿੰਗੋ ਟੈਕਨਾਲੋਜੀ ਨੇ ਭਾਰਤ 'ਚ ਆਪਣਾ ਨਵਾਂ ਫਿੱਟਨੈੱਸ ਬੈਂਡ ਬਿੰਗੋ ਐੱਫ 2 ਲਾਂਚ ਕੀਤਾ ਹੈ। ਇਸ ਫਿੱਟਨੈੱਸ ਬੈਂਡ ਦੀ ਕੀਮਤ 1,599 ਰੁਪਏ ਹੈ। ਨਾਲ ਹੀ ਬਿੰਗੋ ਐੱਫ 2 ਫਿੱਟਨੈੱਸ ਬੈਂਡ ਸ਼ਿਓਮੀ ਮੀ ਬੈਂਡ- HRX ਐਡੀਸ਼ਨ ਨੂੰ ਟੱਕਰ ਦੇ ਸਕਦਾ ਹੈ। ਬਿੰਗੋ ਦਾ ਇਹ ਫਿੱਟਨੈੱਸ ਬੈਂਡ ਪਾਕੇਟ ਫ੍ਰੈਂਡਲੀ ਗੈਜੇਟ ਵੀ ਕਿਹਾ ਜਾ ਸਕਦਾ ਹੈ। 

Bingo F2 ਦੇ ਫੀਚਰਸ

ਬਿੰਗੋ ਐੱਫ 2 ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਵਿਚ 70 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਬੈਟਰੀ ਦਾ ਸਟੈਂਡਬਾਈ ਟਾਈਮ 300 ਘੰਟਿਆਂ ਦਾ ਹੈ। ਨਾਲ ਹੀ ਇਸ ਵਿਚ ਬਾਈਬ੍ਰੇਸ਼ਨ ਅਤੇ ਮਿਊਟ ਫੰਕਸ਼ਨ ਵੀ ਦਿੱਤਾ ਗਿਆ ਹੈ। ਜਿਸ ਦਾ ਮਤਲਬ ਇਹ ਹੈ ਕਿ ਯੂਜ਼ਰਸ ਆਪਣੀ ਲੋੜ ਮੁਤਾਬਕ ਨੋਟੀਫਿਕੇਸ਼ਨ ਨੂੰ ਸਾਊਂਡ, ਮਿਊਟ ਅਤੇ ਵਾਈਬ੍ਰੇਸ਼ਨ 'ਚ ਸੈੱਟ ਕਰ ਸਕਦੇ ਹਨ। 
ਇਸ ਦੇ ਨਾਲ ਸੈਂਸਰ ਦਿੱਤਾ ਗਿਆ ਹੈ, ਜੋ ਪੈਡੋਮੀਟਰ, ਸਲੀਪ, ਅਲਾਰਮ ਅਤੇ ਹਾਰਟ ਰੇਟ ਨੂੰ ਮਾਨੀਟਰ ਕਰਦਾ ਹੈ। ਇਹ ਬੈਂਡ ਆਈ.ਪੀ. 67 ਵਾਟਰਪਰੂਫ ਸਰਟੀਫਿਕੇਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਬਿੰਗੋ ਨੇ ਇਸ ਫਿੱਟਨੈੱਸ ਬੈਂਡ ਨੂੰ ਦੋਵਾਂ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਲਈ ਪੇਸ਼ ਕੀਤਾ ਹੈ। ਕੁਨੈਕਟੀਵਿਟੀ ਲਈ ਬਿੰਗੋ ਐੱਫ 2 'ਚ ਬਲੂਟੁਥ 4.0 ਦਿੱਤਾ ਗਿਆ ਹੈ। ਇਸ ਬੈਂਡ ਨੂੰ ਪੰਜ ਕਲਰ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਪੀਚ, ਡਾਰਕ ਬਲੂ, ਸਕਾਈ ਬਲੂ, ਪਰਪਲ ਅਤੇ ਬਲੈਕ ਕਲਰ ਸ਼ਾਮਿਲ ਹਨ।


Related News