4ਜੀ ਸਪੋਰਟ ਦੇ ਨਾਲ ਲਾਂਚ ਹੋਇਆ Binai G10Max ਟੈਬਲੇਟ

Friday, Apr 13, 2018 - 03:59 PM (IST)

4ਜੀ ਸਪੋਰਟ ਦੇ ਨਾਲ ਲਾਂਚ ਹੋਇਆ Binai G10Max ਟੈਬਲੇਟ

ਜਲੰਧਰ- ਅੱਜ ਦੇ ਸਮੇਂ 'ਚ ਬਾਜ਼ਾਰ 'ਚ ਕਈ ਨਵੇਂ ਟੈਬਲੇਟਸ ਲਾਂਚ ਹੋ ਰਹੇ ਹਨ ਜਿਨ੍ਹਾਂ 'ਚ ਕੰਪਨੀਆਂ ਅਜਿਹੇ ਫੀਚਰਸ ਨੂੰ ਸ਼ਾਮਲ ਕਰ ਰਹੀਆਂ ਹਨ ਜਿਨ੍ਹਾਂ ਨੂੰ ਯੂਜ਼ਰਸ ਕਾਫੀ ਪਸੰਦ ਕਰ ਰਹੇ ਹਨ। ਉਥੇ ਹੀ ਬਾਜ਼ਾਰ 'ਚ ਇਕ ਨਵੇਂ 4ਜੀ ਟੈਬਲੇਟ ਨੇ ਦਸਤਕ ਦਿੱਤੀ ਹੈ ਜਿਸ ਦਾ ਨਾਂ Binai G10Max ਹੈ। ਕੰਪਨੀ ਨੇ ਇਸ ਟੈਬਲੇਟ ਨੂੰ ਦੋ ਮਾਡਲਸ 'ਚ ਪੇਸ਼ ਕੀਤਾ ਹੈ। ਉਥੇ ਹੀ ਕੰਪਨੀ ਨੇ ਆਪਣੇ ਇਸ ਨਵੇਂ ਟੈਬਲੇਟ ਦੀ ਸ਼ੁਰੂਆਤੀ ਕੀਮਤ 230 ਡਾਲਰ (ਕਰੀਬ 15,010 ਰੁਪਏ) ਰੱਖੀ ਹੈ। 

ਸਪੈਸੀਫਿਕੇਸ਼ੰਸ
Binai G10Max ਟੈਬਲੇਟ ਦੀ ਡਿਸਪਲੇਅ 10.1-ਇੰਚ, ਪ੍ਰੋਸੈਸਰ 2.6 ਗੀਗਾਹਰਟਜ਼ ਮੀਡੀਆਟੈੱਕ MT6769, ਰੈਮ 3GB ਅਤੇ 4GB, ਸਟੋਰੇਜ 32GB ਅਤੇ 64GB, ਆਪਰੇਟਿੰਗ ਸਿਸਟਮ ਐਂਡਰਾਇਡ 7.1, ਰਿਅਰ ਕੈਮਰਾ 13 ਮੈਗਾਪਿਕਸਲ ਅਤੇ ਫਰੰਟ ਕੈਮਰਾ 5 ਮੈਗਾਪਿਕਸਲ ਹੈ। 

PunjabKesari
ਇਸ ਤੋਂ ਇਲਾਵਾ ਇਸ ਟੈਬਲੇਟ 'ਚ ਮਾਈਕ੍ਰੋ US2 2.0 ਪੋਰਟ ਅਤੇ 3.5 mm ਦਾ ਆਡੀਓ ਜੈੱਕ ਦਿੱਤਾ ਗਿਆ ਹੈ। ਉਥੇ ਹੀ ਇਸ ਟੈਬਲੇਟ ਦੀ ਮੋਟਾਈ 8.8mm ਅਤੇ ਭਾਰ 550 ਗ੍ਰਾਮ ਹੈ।


Related News