iPhone 18 ਦੇ ਲੁੱਕ ਨੂੰ ਲੈ ਕੇ ਵੱਡਾ ਖੁਲਾਸਾ; ਜਾਣ ਕੇ ਰਹਿ ਜਾਓਗੇ ਹੈਰਾਨ
Friday, Feb 06, 2026 - 12:23 PM (IST)
ਗੈਜੇਟ ਡੈਸਕ - ਦੁਨੀਆ ਭਰ 'ਚ ਐਪਲ ਦੇ ਅਗਲੇ ਆਈਫੋਨ iPhone 18 ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਪਰ ਤਾਜ਼ਾ ਲੀਕ ਰਿਪੋਰਟਾਂ ਨੇ ਪ੍ਰਸ਼ੰਸਕਾਂ ਨੂੰ ਕੁਝ ਹੱਦ ਤੱਕ ਹੈਰਾਨ ਕਰ ਦਿੱਤਾ ਹੈ। ਰਿਪੋਰਟਾਂ ਅਨੁਸਾਰ, iPhone 18 Pro ਅਤੇ iPhone 18 Pro Max ਦੇ ਡਿਜ਼ਾਈਨ 'ਚ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ ਅਤੇ ਇਹ ਕਾਫੀ ਹੱਦ ਤੱਕ ਮੌਜੂਦਾ ਮਾਡਲ ਵਰਗੇ ਹੀ ਹੋਣਗੇ।
ਡਿਜ਼ਾਈਨ ਨਾ ਬਦਲਣ ਦਾ ਵੱਡਾ ਕਾਰਨ
ਸਰੋਤਾਂ ਮੁਤਾਬਕ, iPhone 17 ਸੀਰੀਜ਼ ਐਪਲ ਲਈ ਇੰਨੀ ਸਫਲ ਰਹੀ ਹੈ ਕਿ ਕੰਪਨੀ ਹੁਣ ਉਸੇ ਡਿਜ਼ਾਈਨ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣ ਤੋਂ ਬਚ ਰਹੀ ਹੈ। ਐਪਲ ਦੀ ਇਹ ਪੁਰਾਣੀ ਰਣਨੀਤੀ ਰਹੀ ਹੈ ਕਿ ਜਦੋਂ ਕੋਈ ਡਿਜ਼ਾਈਨ ਬਾਜ਼ਾਰ 'ਚ ਹਿੱਟ ਹੋ ਜਾਂਦਾ ਹੈ, ਤਾਂ ਉਸ ਨੂੰ ਘੱਟੋ-ਘੱਟ ਦੋ ਪੀੜ੍ਹੀਆਂ ਤੱਕ ਚਲਾਇਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ 'ਫਿਕਸਡ ਫੋਕਸ ਡਿਜੀਟਲ' ਨੇ ਵੀ ਸੰਕੇਤ ਦਿੱਤੇ ਹਨ ਕਿ ਇਸ ਵਾਰ ਕੰਪਨੀ ਦਾ ਪੂਰਾ ਧਿਆਨ ਬਾਹਰੀ ਦਿੱਖ ਦੀ ਬਜਾਏ ਪਰਫਾਰਮੈਂਸ ਅਤੇ ਅੰਦਰੂਨੀ ਅਪਗ੍ਰੇਡ 'ਤੇ ਹੋਵੇਗਾ।
iPhone 18 ਸੀਰੀਜ਼ ਦਾ ਸਭ ਤੋਂ ਵੱਡਾ ਆਕਰਸ਼ਣ ਇਸ ਦਾ ਨਵਾਂ A20 ਅਤੇ A20 Pro ਪ੍ਰੋਸੈਸਰ ਹੋਵੇਗਾ। ਇਸ ਦਾ ਮਤਲਬ ਹੈ ਕਿ ਭਾਵੇਂ ਫੋਨ ਬਾਹਰੋਂ ਪੁਰਾਣਾ ਲੱਗੇ, ਪਰ ਅੰਦਰੋਂ ਇਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਅਤੇ ਕੁਸ਼ਲ (Efficient) ਹੋਵੇਗਾ। ਇਸ ਤੋਂ ਇਲਾਵਾ, iPhone 17 Pro 'ਚ ਵਰਤਿਆ ਗਿਆ ਵੇਪਰ ਚੈਂਬਰ ਕੂਲਿੰਗ ਸਿਸਟਮ ਹੁਣ iPhone 18 ਦੇ ਰੈਗੂਲਰ ਮਾਡਲ 'ਚ ਵੀ ਦਿੱਤਾ ਜਾ ਸਕਦਾ ਹੈ।
ਕੁਝ ਹੋਰ ਅਹਿਮ ਬਦਲਾਅ ਅਤੇ ਲਾਂਚਿੰਗ ਡਿਟੇਲਸ :-
- ਅਫਵਾਹਾਂ ਹਨ ਕਿ ਐਪਲ iPhone 18 'ਚੋਂ 'ਟੂ-ਟੋਨ' ਬੈਕ ਡਿਜ਼ਾਈਨ ਨੂੰ ਹਟਾ ਸਕਦਾ ਹੈ।
- ਜਿੱਥੇ Pro ਮਾਡਲ ਸਤੰਬਰ 'ਚ ਆਉਣ ਦੀ ਉਮੀਦ ਹੈ, ਉੱਥੇ ਹੀ ਚਰਚਾ ਹੈ ਕਿ ਰੈਗੂਲਰ iPhone 18 ਨੂੰ ਸਾਲ 2027 ਦੀ ਸ਼ੁਰੂਆਤ 'ਚ ਲਾਂਚ ਕੀਤਾ ਜਾ ਸਕਦਾ ਹੈ।
- ਇਹ ਸੀਰੀਜ਼ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਹੋਵੇਗੀ ਜੋ ਨਵੇਂ ਲੁੱਕ ਦੀ ਬਜਾਏ ਦਮਦਾਰ ਹਾਰਡਵੇਅਰ ਅਤੇ ਬਿਹਤਰ ਤਕਨਾਲੋਜੀ ਨੂੰ ਅਹਿਮੀਅਤ ਦਿੰਦੇ ਹਨ।
