10,000 ਰੁਪਏ ਤਕ ਦੇ ਇਹ ਹਨ 5000mAh ਬੈਟਰੀ ਤੇ 4 ਕੈਮਰੇ ਵਾਲੇ ਬੈਸਟ ਸਮਾਰਟਫੋਨ

03/04/2020 5:25:45 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਬਜਟ ਕੀਮਤ ’ਚ ਦਮਦਾਰ ਬੈਟਰੀ ਅਤੇ ਬਿਹਤਰੀਨ ਫੀਚਰਜ਼ ਵਾਲੇ ਸਮਾਰਟਫੋਨ ਦੀ ਭਾਲ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅੱਜ ਅਸੀਂ ਤੁਹਾਡੇ ਲਈ ਅਜਿਹੇ ਹੀ ਸਮਾਰਟਫੋਨਜ਼ ਦੀ ਲਿਸਟ ਲੈ ਕੇ ਆਏ ਹਾਂ ਜੋ 10,000 ਰੁਪਏ ਤਕ ਦੀ ਕੀਮਤ ’ਚ ਖਰੀਦੇ ਜਾ ਸਕਦੇ ਹਨ। 

Redmi Note 8
ਸ਼ਾਓਮੀ ਦੇ ਇਸ ਸਮਾਰਟਫੋਨ ਨੂੰ ਤੁਸੀਂ ਕਰੀਬ 10,000 ਰੁਪਏ ਦੀ ਕੀਮਤ ’ਚ ਈ-ਕਾਮਰਸ ਸਾਈਟ ਤੋਂ ਖਰੀਦ ਸਕਦੇ ਹੋ। ਇਸ ਕੀਮਤ ’ਚ ਤੁਹਾਨੂੰ 6 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਸਟੋਰੇਜ ਮਿਲੇਗੀ। ਇਸ ਸਮਾਰਟਫੋਨ ’ਚ 48 ਮੈਗਾਪਿਕਸਲ ਦਾ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 665 ਆਕਟਾ ਕੋਰ ’ਤੇ ਚੱਲਦਾ ਹੈ। ਇਸ ਸਮਾਰਟਫੋਨ ’ਚ 6.3 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ। 

Vivo U20
ਵੀਵੋ ਦੇ ਇਸ ਸਮਾਰਟਫੋਨ ’ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਇਸ ਵਿਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਸਮਾਰਟਫੋਨ ਦੀ ਡਿਸਪਲੇਅ 6.5 ਇੰਚ ਦੀ ਹੈ ਅਤੇ ਇਹ ਫੁਲ ਐੱਚ.ਡੀ. ਪਲੱਸ ਹੈ। ਵੀਵੋ ਯੂ20 ਦੇ ਦੋ ਵੇਰੀਐਂਟ ਹਨ। ਇਸ ਕੀਮਤ ’ਤੇ ਤੁਸੀਂ ਬੇਸ ਵੇਰੀਐਂਟ ਲੈ ਸਕਦੇ ਹੋ ਜਿਸ ਵਿਚ 4 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਸਟੋਰੇਜ ਮਿਲੇਗੀ। 

Galaxy M30
ਸੈਮਸੰਗ ਦੇ ਇਸ ਸਮਾਰਟਫੋਨ ’ਚ 5,000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਸਮਾਰਟਫੋਨ ’ਚ 13 ਮੈਗਾਪਿਕਸਲ, 5 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਸੈਲਪੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਹੈ। ਇਸ ਸਮਾਰਟਫੋਨ ’ਚ 6.4 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਅਤੇ ਸੈਲਫੀ ਲਈ ਇਸ ਵਿਚ ਨੌਚ ਦਿੱਤਾ ਗਿਆ ਹੈ। ਗਲੈਕਸੀ ਐੱਮ30 ’ਚ ਐਕਸੀਨੋਸ 7904 ਪ੍ਰੋਸੈਸਰ ਦਿੱਤਾ ਗਿਆ ਹੈ। 

Realme 5S
ਇਸ ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਦਿੱਤਾ ਗਿਆ ਹੈ। ਇਥੇ ਵੀ ਤੁਹਾਨੂੰ ਕਵਾਡ ਕੈਮਰਾ ਸੈੱਟਅਪ ਮਿਲਦਾ ਹੈ। ਪ੍ਰਾਈਮਰੀ ਲੈੱਨਜ਼ 48 ਮੈਗਾਪਿਕਸਲ ਦਾ ਹੈ, ਦੂਜਾ 8 ਮੈਗਾਪਿਕਸਲ ਦਾ ਅਤੇ ਦੋ 2-2 ਮੈਗਾਪਿਕਸਲ ਦੇ ਕੈਮਰੇ ਹਨ। ਇਸ ਸਮਾਰਟਫੋਨ ਦੀ ਬੈਟਰੀ 5,000mAh ਦੀ ਹੈ ਅਤੇ ਇਸ ਸਮਾਰਟਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। 

Realme 5
ਰੀਅਲਮੀ 5 ਸਮਾਰਟਫੋਨ ’ਚ 4 ਰੀਅਰ ਕੈਮਰੇ ਦਿੱਤੇ ਗਏ ਹਨ। ਪ੍ਰਾਈਮਰੀ ਲੈੱਨਜ਼ 12 ਮੈਗਾਪਿਕਸਲ ਦਾ ਹੈ, ਦੂਜਾ 8 ਮੈਗਾਪਿਕਸਲ ਦਾ ਹੈ। ਦੋ ਕੈਮਰੇ 2-2 ਮੈਗਾਪਿਕਸਲ ਦੇ ਦਿੱਤੇ ਗਏ ਹਨ। ਇਸ ਸਮਾਰਟਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਰੀਅਲਮੀ 5 ’ਚ 5,000mAh ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ’ਤੇ ਚੱਲਦਾ ਹੈ। 


Related News