ਤੁਹਾਡੇ ਬਜਟ ''ਚ ਆਉਣ ਵਾਲੇ ਇਹ ਹਨ ਪਾਵਰਫੁੱਲ Power Bank

Sunday, Sep 03, 2017 - 06:37 PM (IST)

ਤੁਹਾਡੇ ਬਜਟ ''ਚ ਆਉਣ ਵਾਲੇ ਇਹ ਹਨ ਪਾਵਰਫੁੱਲ Power Bank

ਜਲੰਧਰ- ਮੋਬਾਇਲ ਫੋਨ ਪਿਛਲੇ ਕੁਝ ਸਾਲਾਂ 'ਤੋਂ ਲੋਕਾਂ ਦੀ ਲੋੜ ਬਣ ਚੁੱਕਿਆ ਹੈ। ਸਮਾਰਟਫੋਨ ਸਿਰਫ ਕਾਲ ਕਰਨ ਰਾਹੀਂ ਨਹੀਂ ਰਿਹਾ ਸਗੋਂ ਲੋਕ ਫੋਨ 'ਚ ਮੂਵੀ, ਮਿਊਜਿਕ, ਗੇਮਜ਼ ਅਤੇ ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਜ਼ਿਆਦਾ ਰੁਝੇ ਰਹਿੰਦੇ ਹਨ ਇਸ ਕਾਰਨ ਸਮਾਰਟਫੋਨ ਦੀ ਬੈਟਰੀ ਜ਼ਿਆਦਾ ਦੇਰ ਲਈ ਨਹੀਂ ਚੱਲਦੀ ਅਤੇ ਸਾਰੇ ਜਰੂਰੀ ਕੰਮ ਰੁੱਕ ਜਾਂਦੇ ਹਨ। ਅਜਿਹੀ ਹਾਲਤ 'ਚ ਤੁਹਾਨੂੰ ਸਮਾਰਟਫੋਨ ਨੂੰ ਚਾਰਜ਼ ਰੱਖਣ ਲਈ ਪਾਵਰ ਬੈਂਕ ਦੀ ਕਾਫ਼ੀ ਲੋੜ ਹੁੰਦੀ ਹੈ। ਇਸ ਦਾ ਇਸਤੇਮਾਲ ਤੁਸੀਂ ਕਿਤੇ ਵੀ ਕਰ ਸਕਦੇ ਹੋ।

Mi 20,000mAh
ਕੀਮਤ : 2,199 ਰੁਪਏ
ਇਹ ਮਲਟੀਫਕਸ਼ਨ ਪਾਵਰਬੈਂਕ ਤੁਹਾਡੇ ਸਮਾਰਟਫੋਨ, ਟੈਬਲੇਟ ਅਤੇ ਕੁਝ USB 3 ਸਪੋਰਟ ਵਾਲੇ ਲੈਪਟਾਪ ਨੂੰ ਚਾਰਜ ਕਰ ਸਕਦਾ ਹੈ। ਇਹ ਪਾਵਰਬੈਂਕ 20000 mAh ਦੇ ਨਾਲ ਆਉਂਦਾ ਹੈ। ਤੁਸੀਂ ਇਕ ਹੀ ਸਮੇਂ 'ਚ ਤਿੰਨ ਡਿਵਾਈਸ ਨੂੰ ਇਕੱਠੇ ਚਾਰਜ ਕਰ ਸਕਦੇ ਹੋ। ਨਾਲ ਹੀ ਇਹ ਪਾਵਰਬੈਂਕ ਕਵਿੱਕ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ।

Honor 13,000 mAh
ਕੀਮਤ : 1,299 ਰੁਪਏ 
ਹੁਵਾਵੇ ਦੇ ਹਾਨਰ ਬਰੈਂਡ ਦਾ ਇਹ ਪਾਵਰ ਬੈਂਕ ਮੈਟਲ ਅਤੇ ਪਲਾਸਟਿਕ ਬਾਡੀ ਦਾ ਬਣਿਆ ਹੋਇਆ ਹੈ, ਜੋ ਲੁੱਕ 'ਚ ਕਾਫ਼ੀ ਬਿਹਤਰ ਦਿੱਸਦਾ ਹੈ। ਪਰ ਤੁਹਾਨੂੰ ਦੱਸ ਦਈਏ ਕਿ ਇਹ ਪਾਵਰਬੈਂਕ ਫਾਸਟ ਚਾਰਜਿੰਗ ਨੂੰ ਸਪੋਰਟ ਨਹੀਂ ਕਰਦਾ।

Intex 11,000mAh
ਕੀਮਤ : 999 ਰੁਪਏ 
ਇਸ ਪਾਵਰਬੈਂਕ ਦੇ ਜਰੀਏ ਤੁਸੀਂ ਕਿਸੇ ਵੀ ਸਟੈਂਡਰਡ ਸਮਾਰਟਫੋਨ ਨੂੰ 4 ਵਾਰ ਤੱਕ ਚਾਰਜ ਕਰ ਸਕਦੇ ਹੋ। ਇਸ ਡਿਵਾਇਸ ਦੀ ਖਾਸ ਗੱਲ ਇਹ ਹੈ ਕਿ ਇਹ 3 USB ਪੋਰਟਸ ਦੇ ਨਾਲ ਆਉਂਦਾ ਹੈ। ਇਸ ਦੀ ਮਦਦ ਤੋਂ ਤੁਸੀਂ 3 ਡਿਵਾਇਸ ਨੂੰ ਇਕੱਠੇ ਚਾਰਜ ਕਰ ਸਕਦੇ ਹੋ। ਇੰਟੈਕਸ ਆਪਣੇ ਇਸ ਪ੍ਰੋਡਕਟ 'ਤੇ 1 ਸਾਲ ਦੀ ਵਾਰੰਟੀ ਵੀ ਦੇ ਰਿਹੇ ਹੈ।

Ambrane 10,400mAh
ਕੀਮਤ : 899 ਰੁਪਏ 
ਇਹ ਪਾਵਰਬੈਂਕ ਕਾਫ਼ੀ ਚੰਗੀ ਪਰਫਾਰਮੇਨਸ ਦਿੰਦਾ ਹੈ। ਇਸ ਤੋਂ ਇਲਾਵਾ ਇਹ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਹਾਲਾਂਕਿ ਇਸ ਦੇ ਡਿਜ਼ਾਇਨ 'ਚ ਕੁਝ ਖਾਸ ਬਦਲਾਵ ਨਹੀਂ ਕੀਤੇ ਗਏ ਹਨ। ਜੇਕਰ ਤੁਹਾਡੇ ਕੋਲ Ambrane ਦਾ ਪਾਵਰ ਬੈਂਕ ਪਹਿਲਾਂ ਤੋਂ ਮੌਜੂਦ ਹੈ ਤਾਂ ਤੁਹਾਨੂੰ ਨਵੇਂ ਅਤੇ ਪੁਰਾਣੇ ਪਾਵਰ ਬੈਂਕ 'ਚ ਕੁਝ ਖਾਸ ਬਦਲਾਵ ਨਜ਼ਰ ਨਹੀਂ ਆਉਣਗੇ। 

Mi 10,400mAh
ਕੀਮਤ : 999 ਰੁਪਏ 
ਸ਼ਾਓਮੀ ਦੇ ਇਸ ਪਾਵਰਬੈਂਕ 'ਚ 4 ਸੈਲ ਬੈਟਰੀ ਦਿੱਤੀ ਗਈ ਹੈ,ਜੋ ਕੰਪਨੀ ਦੇ 9 ਲੇਇਰਸ ਸਰਕਿਟ ਚਿੱਪ ਪ੍ਰੋਟੈਕਸ਼ਨ ਨਾਲ ਲੈਸ ਹੈ। ਇਹ ਡਿਵਾਇਸ ਤੁਹਾਡੇ ਸਮਾਰਟਫੋਨ ਨੂੰ ਓਵਰਚਾਰਜ ਹੋਣ ਤੋਂ ਬਚਾਉਂਦਾ ਹੈ। ਇਸ ਡਿਵਾਇਸ ਨੂੰ ਤੁਸੀ ਆਨਲਾਈਨ ਖਰੀਦ ਸਕਦੇ ਹੋ।


Related News