ਸਟੂਡੀਓ ਦੀ ਤਰ੍ਹਾਂ ਘਰ ’ਚ ਹੀ ਕਰ ਸਕਦੇ ਹੋ ਗਾਣਿਆਂ ਦੀ ਰਿਕਾਰਡਿੰਗ, ਕੰਮ ਆਉਣਗੇ ਇਹ ਐਪਸ

02/15/2020 2:03:37 PM

ਗੈਜੇਟ ਡੈਸਕ– ਜੇਕਰ ਤੁਸੀਂ ਆਪਣੇ ਪਸੰਦੀਦਾ ਗਾਇਕ ਦੇ ਗਾਣਿਆਂ ਨੂੰ ਖੁਦ ਗਾ ਕੇ ਉਸ ਨੂੰ ਰਿਕਰਡ ਕਰਨਾ ਚਾਹੁੰਦੇ ਹੋ ਤਾਂ ਕੁਝ ਕਰਾਓਕੇ ਐਪਸ ਤੁਹਾਡੇ ਕਾਫੀ ਕੰਮ ਆਉਣ ਵਾਲੇ ਹਨ। ਇਨ੍ਹਾਂ ਐਪਸ ਨ’ਚ ਤੁਹਾਨੂੰ ਮਨਪਸੰਦ ਗਾਣੇ ਅਤੇ ਮਿਊਜ਼ਿਕ ਟ੍ਰੈਕ ਮਿਲਣਗੇ। ਸਿਰਫ ਇੰਨਾ ਹੀ ਨਹੀਂ ਗਾਣਾ ਗਾਉਂਦੇ ਸਮੇਂ ਤੁਸੀਂ ਆਪਣੀ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ’ਤੇ ਵੀ ਸ਼ੇਅਰ ਕਰ ਸਕਦੇ ਹੋ। 

PunjabKesari

Smule Sing!
ਇਸ ਐਪ ’ਚ ਤੁਸੀਂ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਗਾਣਾ ਗਾਉਂਦੇ ਹੋਏ ਕਰਾਓਕੇ ਵੀਡੀਓ ਤਿਆਰ ਕਰ ਸਕਦੇ ਹੋ। ਐਪ ’ਚ ਤੁਹਾਨੂੰ ਸਟੂਡੀਓ ਇਫੈਕਟ ਦੀ ਸੁਵਿਧਾ ਦਿੱਤੀ ਗਈ ਹੈ ਜਿਸ ਨਾਲ ਤੁਸੀਂ ਆਪਣੀ ਆਵਾਜ਼ ’ਚ ਸੁਧਾਰ ਵੀ ਕਰ ਸਕਦੇ ਹੋ। 

Karaoke - Sing Karaoke, Unlimited Songs
ਇਸ ਐਪ ’ਚ ਤੁਹਾਨੂੰ ਅਜਿਹੇ ਤਮਾਮ ਫੀਚਰਜ਼ ਮਿਲਣਗੇ, ਜਿਸ ਨਾਲ ਤੁਸੀਂ ਆਪਣੀ ਪਸੰਦ ਦੇ ਗਾਇਕ ਦੀ ਤਰ੍ਹਾਂ ਹੀ ਗਾਣਾ ਗਾ ਸਕੋਗੇ। ਇਸ ਐਪ ਨੂੰ ਹੁਣਤਕ 50 ਲੱਖ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। 

Mobile Karaoke
ਐਪ ’ਚ ਕੁਝ ਖਾਸ ਫੀਚਰਜ਼ ਦਿੱਤੇ ਗਏ ਹਨ ਜਿਨ੍ਹਾਂ ਰਾਹੀਂ ਤੁਸੀਂ ਵੀਡੀਓ ਵੀ ਰਿਕਾਰਡ ਕਰ ਸਕਦੇ ਹੋ। ਐਪ ਰਾਹੀਂ ਤੁਸੀਂ ਗਾਣਿਆਂ ਨੂੰ ਰਿਕਾਰਡ ਕਰਨ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਸ਼ੇਅਰ ਕਰ ਸਕਦੇ ਹੋ। 


Related News