2018 ਦੀਆਂ ਬੈਸਟ ਕਾਰਾਂ : ਇਹ ਰਹੀ ਭਾਰਤ ਦੀ ਸਭ ਤੋਂ ਮਹਿੰਗੀ ਕਾਰ

Sunday, Dec 30, 2018 - 11:01 AM (IST)

ਆਟੋ ਡੈਸਕ– ਸਾਲ 2018 ਆਟੋਮੋਬਾਇਲ ਇੰਡਸਟਰੀ ਲਈ ਕਾਫੀ ਬਿਹਤਰੀਨ ਸਾਲ ਰਿਹਾ ਹੈ। ਇਸ ਸਾਲ ਜਿੱਥੇ ਮਾਰੂਤੀ ਸੁਜ਼ੂਕੀ ਦੀ ਲੋਕਪ੍ਰਿਯ ਕਾਰ ਸਵਿਫਟ ਨੂੰ ਕਾਫੀ ਪਸੰਦ ਕੀਤਾ ਗਿਆ, ਉੱਥੇ ਹੀ ਡਿਜ਼ਾਈਨ ਦੇ ਮਾਮਲੇ ਵਿਚ ਹੁੰਡਈ ਵਰਨਾ ਨੇ ਲੋਕਾਂ ਦਾ ਦਿਲ ਜਿੱਤ ਲਿਆ। ਸਾਲ 2018 ਵਿਚ ਸਭ ਤੋਂ ਜ਼ਿਆਦਾ ਹੁੰਡਈ ਸੈਂਟਰੋ ਚਰਚਾ ਦਾ ਵਿਸ਼ਾ ਰਹੀ। ਇਸ ਦੇ ਨਾਲ ਹੀ ਟਾਟਾ ਦੀ ਨੈਕਸਨ ਸੁਰੱਖਿਆ ਦੇ ਮਾਮਲੇ ਵਿਚ ਸਭ ਤੋਂ ਵਧੀਆ ਕਾਰਾਂ ਵਿਚ ਗਿਣੀ ਗਈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਚੋਣਵੀਆਂ ਕਾਰਾਂ ਬਾਰੇ ਜਿਨ੍ਹਾਂ ਇਸ ਸਾਲ ਲੋਕਾਂ ਦੇ ਦਿਲਾਂ ’ਤੇ ਡੂੰਘੀ ਛਾਪ ਛੱਡੀ।

ਹੈਚਬੈਕ ਕਾਰਾਂ
ਵਿਕਰੀ ਦੇ ਮਾਮਲੇ ’ਚ ਟਾਪ ’ਤੇ ਰਹੀ  Maruti Suzuki Swift

ਹੈਚਬੈਕ ਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਵਿਕਰੀ ਦੇ ਮਾਮਲੇ ਵਿਚ ਮਾਰੂਤੀ ਸੁਜ਼ੂਕੀ ਸਵਿਫਟ ਨੇ ਬਾਜ਼ੀ ਮਾਰੀ ਹੈ। ਨਵੀਂ ਸਵਿਫਟ ਨੂੰ ਪਾਵਰ ਤੇ ਪ੍ਰਫਾਰਮੈਂਸ ਦਾ ਬਿਹਤਰੀਨ ਮੇਲ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। 1.2L ਇੰਜਣ ਹੋਣ ਕਾਰਨ ਕਾਰ ਦੀ 22 Kmpl ਮਾਈਲੇਜ ਕਾਫੀ ਚੰਗੀ ਹੈ। ਇਸ ਦੇ ਨਵੇਂ ਅਲਾਏ ਵ੍ਹੀਲਜ਼, ਫਰੰਟ ਹੈੱਡਲਾਈਟਸ, ਸ਼ਾਨਦਾਰ ਇੰਟੀਰੀਅਰ ਤੇ ਸੁਪੋਰਟੀ ਡਿਜ਼ਾਈਨ ਨੂੰ ਯੂਜ਼ਰਜ਼ ਨੇ ਕਾਫੀ ਪਸੰਦ ਕੀਤਾ। ਇਸ ਵਾਰ ਨਵੀਂ ਸਵਿਫਟ ’ਚ ਡਿਊਲ ਫਰੰਟ ਏਅਰਬੈਗਸ ਨੂੰ ਸਟੈਂਡਰਡ ਵਿਚ ਦਿੱਤਾ ਗਿਆ ਹੈ, ਜੋ ਇਸ  ਸਾਲ 2018 ਵਿਚ ਵੀ ਲੋਕਪ੍ਰਿਯ ਰਹਿਣ ਦਾ ਮੁੱਖ ਕਾਰਨ ਰਿਹਾ ਹੈ।

PunjabKesari

ਸੇਡਾਨ ਕਾਰ
ਲਾਜਵਾਬ ਡਿਜ਼ਾਈਨ ਨੂੰ ਲੈ ਕੇ ਪਸੰਦ ਕੀਤੀ ਗਈ Next Gen Verna

ਇਸ ਸਾਲ ਨੈਕਸਟ ਜਨਰੇਸ਼ਨ ਵਰਨਾ ਨੂੰ ਡਿਜ਼ਾਈਨ ਦੇ ਮਾਮਲੇ ਵਿਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ। ਕਾਰ ਦਾ ਇੰਟੀਰੀਅਰ ਕਾਫੀ ਲਾਜਵਾਬ ਬਣਾਇਆ  ਗਿਆ ਹੈ। ਸੁਰੱਖਿਆ ਦੇ ਮਾਮਲੇ ਵਿਚ ਵੀ ਸੇਡਾਨ ਕਾਰ ਹੋਰਨਾਂ ਦੇ ਮੁਕਾਬਲੇ ਕਾਫੀ ਵਧੀਆ ਹੈ। ਕਾਰ 2 ਇੰਜਣਾਂ ਦੇ ਬਦਲ 1.4L ਤੇ 1.6L ਵਿਚ ਲਿਆਂਦੀ ਗਈ ਹੈ। ਸੁਰੱਖਿਆ ਨੂੰ ਦੇਖਦਿਆਂ ਨੈਕਸਟ ਜਨਰੇਸ਼ਨ ਵਰਨਾ ’ਚ ABS (ਐਂਟੀਲਾਕ ਬ੍ਰੇਕਿੰਗ ਸਿਸਟਮ) ਨਾਲ 6 ਏਅਰਬੈਗਸ ਦਿੱਤੇ ਗਏ ਹਨ। ਕਾਰ ਵਿਚ  LED DRL ਨਾਲ ਲੈਸ ਪ੍ਰੋਜੈਕਟਰ ਹੈੱਡਲੈਂਪਸ ਤੇ LED ਟੇਲ ਲੈਂਪਸ ਨੂੰ ਲੋਕਾਂ ਨੇ ਸਭ ਤੋਂ ਜ਼ਿਆਦਾ ਪਸੰਦ ਕੀਤਾ।

PunjabKesari

SUV ਕਾਰ
ਆਪਣੀ ਮਸਕੁਲਰ ਲੁੱਕ ਕਾਰਨ ਲੋਕਾਂ ਦੇ ਦਿਲਾਂ ’ਤੇ ਛਾਈ Mahindra Xuv-500

ਆਪਣੇ ਪਾਵਰਫੁੱਲ ਇੰਜਣ ਤੇ ਮਸਕੁਲਰ ਲੁੱਕ ਵਾਲੀ ਮਹਿੰਦਰਾ XUV-500 ਨੂੰ ਲੋਕਾਂ ਨੇ ਇਸ ਸਾਲ SUV ਸੈਗਮੈਂਟ ਵਿਚ ਕਾਫੀ ਪਸੰਦ ਕੀਤਾ। ਸੁਰੱਖਿਆ ਦੇ ਲਿਹਾਜ਼ ਨਾਲ ਇਸ SUV ਨੂੰ ਕਾਫੀ ਬਿਹਤਰ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਵਿਚ 6 ਏਅਰਬੈਗਸ, ਐਂਟੀਲੌਕ ਬ੍ਰੇਕਿੰਗ ਸਿਸਟਮ ਤੇ ਆਲ ਡਿਸਕ ਬ੍ਰੇਕਸ ਦਿੱਤੀਆਂ ਗਈਆਂ ਹਨ। ਕਾਰ ਵਿਚ E-CALL ਟੈਕਨਾਲੋਜੀ ਨੂੰ ਕਾਫੀ ਪਸੰਦ ਕੀਤਾ ਗਿਆ, ਜੋ ਏਅਰਬੈਗਸ ਦੇ ਖੁੱਲ੍ਹਣ ’ਤੇ ਐਮਰਜੈਂਸੀ ਹੈਲਪਲਾਈਨ ਨੰਬਰ 108 ’ਤੇ ਕਾਲ ਕਰਨ ਅਤੇ ਤੁਹਾਡੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਲੋਕੇਸ਼ਨ ਦੇ ਨਾਲ ਮੈਸੇਜ ਕਰਨ ਵਿਚ ਮਦਦ ਕਰਦੀ ਹੈ।

PunjabKesari

ਇਸ ਸਾਲ ਚਰਚਾ ਦਾ ਵਿਸ਼ਾ ਰਹੀ  Hyundai Santro
ਸਾਲ 2018 ਵਿਚ ਫੈਮਿਲੀ ਕਾਰ ਸੈਂਟਰੋ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ। ਜਾਣਿਆ-ਪਛਾਣਿਆ ਨਾਂ ਹੋਣ ਕਾਰਨ ਇਸ ਕਾਰ ਨੇ ਲਾਂਚ ਹੋਣ ਅਤੇ ਉਸ ਤੋਂ ਬਾਅਦ ਤਕ ਬਹੁਤ ਸੁਰਖੀਆਂ ਬਟੋਰੀਆਂ। ਛੋਟੀ ਕਾਰ ਹੋਣ ਦੇ ਬਾਵਜੂਦ ਨਵੀਂ ਸੈਂਟਰੋ ਦੇ ਰੀਅਰ ’ਚ 13 ਵੈਂਟਸ ਦਿੱਤੇ ਗਏ ਹਨ, ਜੋ ਵੱਡੀ ਗੱਲ ਹੈ। 1.1L ਪੈਟਰੋਲ ਇੰਜਣ ਵਾਲੀ ਨਵੀਂ ਸੈਂਟਰੋ ਨੂੰ ਮੈਨੁਅਲ ਤੋਂ ਇਲਾਵਾ ਸਮਾਰਟ ਆਟੋਮੈਟਿਕ ਗੀਅਰਬਾਕਸ ਦੇ ਬਦਲ ਵਿਚ ਲਿਆਂਦਾ ਗਿਆ ਹੈ।

PunjabKesari

ਬਹੁਤ ਸੁਰੱਖਿਅਤ ਕਾਰ Tata Nexon
ਟਾਟਾ ਦੀ ਕੰਪੈਕਟ SUV Nexon ਨੂੰ ਗਲੋਬਲ ਕ੍ਰੈਸ਼ ਟੈਸਟ ਪ੍ਰੋਗਰਾਮ NCAP ਵਲੋਂ ਸੁਰੱਖਿਆ ਦੇ ਮਾਮਲੇ ਵਿਚ 5 ਸਟਾਰ ਅਡਲਟ ਸੇਫਟੀ ਰੇਟਿੰਗ ਦਿੱਤੀ ਗਈ ਹੈ। ਕ੍ਰੈਸ਼ ਟੈਸਟ ਦੌਰਾਨ ਵਾਹਨ ਨੂੰ ਫਰੰਟ ਤੇ ਰੀਅਰ ਨਾਲ ਟਕਰਾਇਆ ਗਿਆ, ਜਿਸ ਵਿਚ ਪਤਾ ਲੱਗਾ ਕਿ ਹੋਰਨਾਂ ਕਾਰਾਂ ਦੇ ਮੁਕਾਬਲੇ ਵਿਚ ਇਹ ਕਾਫੀ ਸੁਰੱਖਿਅਤ ਹੈ, ਜਿਸ ਤੋਂ ਬਾਅਦ 5 ਸਟਾਰ ਰੇਟਿੰਗ ਦਿੱਤੀ ਗਈ। ਦੱਸ ਦੇਈਏ ਕਿ ਟਾਟਾ ਨੈਕਸਨ ਪਹਿਲੀ ਭਾਰਤੀ ਕਾਰ ਹੈ, ਜਿਸ ਨੂੰ ਕ੍ਰੈਸ਼ ਟੈਸਟ ਵਿਚ 5 ਸਟਾਰ ਰੇਟਿੰਗ ਮਿਲੀ ਹੈ।

PunjabKesari

ਭਾਰਤ ’ਚ ਸਭ ਤੋਂ ਮਹਿੰਗੀ ਕਾਰ ਨੇ ਬਟੋਰੀਆਂ ਸੁਰਖੀਆਂ Rolls Royce Phantom 
ਇਸ ਸਾਲ ਰੋਲਸ ਰਾਇਸ ਨੇ ਆਪਣੀ ਲਗਜ਼ਰੀ ਕਾਰ ਫੈਂਟਮ ਸਾਢੇ 9 ਕਰੋੜ ਰੁਪਏ ਦੀ ਕੀਮਤ ਨਾਲ ਭਾਰਤ ’ਚ ਲਾਂਚ ਕੀਤੀ। 8ਵੀਂ ਜਨਰੇਸ਼ਨ ਦੀ ਇਸ ਲਗਜ਼ਰੀ ਕਾਰ ਨੂੰ ਬਿਜ਼ਨੈੱਸ ਕਲਾਸ ਗਾਹਕਾਂ ਲਈ ਖਾਸ ਤੌਰ ’ਤੇ ਲਿਆਂਦਾ ਗਿਆ ਹੈ। ਕਾਰ ਵਿਚ ਸ਼ਾਨਦਾਰ ਲਗਜ਼ਰੀ ਕੈਬਿਨ ਦਿੱਤਾ ਗਿਆ ਹੈ, ਜੋ ਲਗਭਗ ਜਹਾਜ਼ ਵਰਗੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ। ਕੰਪਨੀ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਕਾਰ ਨੂੰ ਬਹੁਤ ਮਜ਼ਬੂਤ ਬਣਾਇਆ ਹੈ। ਇਸ ਦਾ ਡਿਜ਼ਾਈਨ ਵੀ ਕਾਫੀ ਲਾਜਵਾਬ ਹੈ, ਜੋ ਦੇਖਣ ਵਾਲੇ ਦੇ ਦਿਲ ’ਤੇ ਛਾਪ ਛੱਡਦਾ ਹੈ।

PunjabKesari


Related News