Benelli ਨੇ ਭਾਰਤ ’ਚ ਲਾਂਚ ਕੀਤੀ ਸਸਤੀ ਬਾਈਕ, ਬੁਲੇਟ ਨੂੰ ਮਿਲੇਗੀ ਟੱਕਰ

10/22/2019 6:16:55 PM

ਆਟੋ ਡੈਸਕ– ਬੈਨੇਲੀ ਨੇ ਭਾਰਤ ’ਚ ਆਪਣੀ ਪਹਿਲੀ ਰੈਟਰੋ-ਸਟਾਈਲ ਵਾਲੀ ਬਾਈਕ Imperiale 400 ਲਾਂਚ ਕਰ ਦਿੱਤੀ ਹੈ। Benelli Imperiale 400 ਦੀ ਐਕਸ ਸ਼ੋਅਰੂਮ ਕੀਮਤ 1.69 ਲੱਖ ਰੁਪਏ ਹੈ। ਭਾਰਤੀ ਬਾਜ਼ਾਰ ’ਚ ਇਹ ਬੈਨੇਲੀ ਦੀ ਸਭ ਤੋਂ ਸਸਤੀ ਬਾਈਕ ਹੈ। ਬਾਜ਼ਾਰ ’ਚ ਇਸ ਦਾ ਸਿੱਧਾ ਮੁਕਾਬਲਾ ਰਾਇਲ ਐਨਫੀਲਡ ਕਲਾਸਿਕ 350 ਅਤੇ ਜਾਵਾ ਵਰਗੀਆਂ ਬਾਈਕਸ ਨਾਲ ਹੋਵੇਗਾ। ਇੰਪੀਰੀਅਲ 400 ਬਾਈਕ ਸਾਲ 1950 ’ਚ ਬਣਾਈ ਗਈ ਬੈਨੇਲੀ-ਮੋਟੋਬੀ ਰੇਂਜ ਤੋਂ ਪ੍ਰੇਰਿਤ ਹੈ। 

PunjabKesari

ਬੈਨੇਲੀ ਇੰਪੀਰੀਅਲ 400 ਦਾ ਡਿਜ਼ਾਈਨ ਸਾਧਾਰਣ ਕਲਾਸਿਕ ਬਾਈਕ ਦੀ ਤਰ੍ਹਾਂ ਹੈ। ਇਸ ਦੇ ਕਈ ਪਾਰਟਸ ’ਤੇ ਕ੍ਰੋਮ ਫਿਨਿਸ਼ ਦਿੱਤੀ ਗਈ ਹੈ। ਬਾਈਕ ’ਚ ਸਪਲਿਟ ਸੀਟਸ, ਰਾਊਂਡ ਹੈੱਡਲੈਂਪ, ਟਵਿਨ-ਪੋਡ ਇੰਸਟਰੂਮੈਂਟ ਕਲੱਸਚਰ ਅਤੇ ਸਟਾਈਲਿਸ਼ ਐਗਜਾਸਟ ਹੈ। ਬਾਈਕ ’ਚ ਸਪੋਕ ਵ੍ਹੀਲਜ਼ ਦਿੱਤੇ ਗਏ ਹਨ, ਜੋ ਬਾਈਕ ਨੂੰ ਆਕਰਸ਼ਿਤ ਲੁੱਕ ਦਿੰਦੇ ਹਨ। ਫਰੰਟ ਵ੍ਹੀਲ 19 ਇੰਚ ਅਤੇ ਰੀਅਰ ਵ੍ਹੀਲ 18 ਇੰਚ ਦਾ ਹੈ। ਬ੍ਰੇਕਿੰਗ ਦੀ ਗੱਲ ਕਰੀਏ ਤਾਂ ਫਰੰਟ ’ਚ 300mm ਡਿਸਕ ਅਤੇ ਰੀਅਰ ’ਚ 240mm ਡਿਸਕ ਬ੍ਰੇਕ ਦਿੱਤੇ ਗਏ ਹਨ। ਰੈਟਰੋ-ਸਟਾਈਲ ਵਾਲੀ ਇਹ ਬਾਈਕ ਡਿਊਲ ਚੈਨਲ ਏ.ਬੀ.ਐੱਸ. ਨਾਲ ਲੈਸ ਹੈ। 

PunjabKesari

ਪਾਵਰ
ਬੈਨੇਲੀ ਇੰਪੀਰੀਅਲ 400 ’ਚ 374cc, ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 5,500rpm ’ਤੇ 21hp ਦੀ ਪਾਵਰ ਅਤੇ 4,500rpm ’ਤੇ 29Nm ਦਾ ਟਾਰਕ ਪੈਦਾ ਕਰਦਾ ਹੈ। ਇੰਜਣ 6-ਸਪੀਡ ਗਿਅਰਬਾਕਸ ਨਾਲ ਲੈਸ ਹੈ। ਬੈਨੇਲੀ ਨੇ ਬਾਈਕ ’ਚ ਇਸਤੇਮਾਲ ਕੀਤੇ ਗਏ ਵ੍ਹੀਲਜ਼, ਟਾਇਰ ਅਤੇ ਬ੍ਰੇਕ ਵਰਗੇ ਕੁਝ ਕੰਪੋਨੈਂਟਸ ਭਾਰਤ ਤੋਂ ਹੀ ਲਏ ਹਨ, ਜਿਸ ਦੇ ਚੱਲਦੇ ਇਸ ਦੀ ਕੀਮਤ ਕਿਫਾਇਤੀ ਹੈ। 

PunjabKesari

ਬੁਕਿੰਗ ਸ਼ੁਰੂ
ਬੈਨੇਲੀ ਦੀ ਇਹ ਨਵੀਂ ਬਾਈਕ ਰੈੱਡ, ਸਿਲਵਰ ਅਤੇ ਬਲੈਕ ਕਲਰ ’ਚ ਉਪਲੱਬਧ ਹੈ। ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਬੈਨੇਲੀ ਦੀ ਵੈੱਬਸਾਈਟ ਜਾਂ ਡੀਲਰਸ਼ਿਪ ’ਤੇ 4 ਹਜ਼ਾਰ ਰੁਪਏ ’ਚ ਇੰਪੀਰੀਅਲ 400 ਬਾਈਕ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਕੰਪਨੀ ਇਸ ਬਾਈਕ ਦੇ ਨਾਲ 3 ਸਾਲ/ਅਨਲਿਮਟਿਡ ਕਿਲੋਮੀਟਰ ਦੀ ਵਾਰੰਟੀ ਦੇ ਰਹੀ ਹੈ। 


Related News