iPhone ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ 28,000 ਰੁਪਏ ਤਕ ਦੀ ਛੋਟ
Sunday, Apr 05, 2026 - 06:44 PM (IST)
ਗੈਜੇਟ ਡੈਸਕ- ਤੁਸੀਂ ਵੀ ਜੇਕਰ ਐਪਲ ਦਾ ਪ੍ਰੀਮੀਅਮ ਡਿਜ਼ਾਈਨ ਵਾਲਾ ਸਭ ਤੋਂ ਪਤਲਾ ਆਈਫੋਨ ਖਰੀਦਣ ਦਾ ਇੰਤਜ਼ਾਰ ਕਰ ਰਹੇ ਸੀ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। iPhone Air 'ਤੇ ਇਸ ਸਮੇਂ ਐਮਾਜ਼ਾਨ 'ਤੇ ਵੱਡੀ ਛੋਟ ਮਿਲ ਰਹੀ ਹੈ। ਬੈਂਕ ਆਫਰ ਅਤੇ ਐਕਸਚੇਂਜ ਡੀਲ ਦੇ ਨਾਲ ਇਸ ਫੋਨ ਦੀ ਕੀਮਤ ਵਿੱਚ ਲਗਭਗ 28,000 ਰੁਪਏ ਤੱਕ ਦੀ ਭਾਰੀ ਕਟੌਤੀ ਕੀਤੀ ਗਈ ਹੈ।
ਐਪਲ ਨੇ iPhone Air ਨੂੰ ਭਾਰਤ ਵਿੱਚ 1,19,900 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਸੀ ਪਰ ਹੁਣ ਐਮਾਜ਼ਾਨ 'ਤੇ ਇਸ ਦੀ ਕੀਮਤ ਘਟ ਕੇ 94,990 ਰੁਪਏ ਰਹਿ ਗਈ ਹੈ। ਇਸ ਤੋਂ ਇਲਾਵਾ ਜੇਕਰ ਗਾਹਕ ਬੈਂਕ ਆਫਰ ਦੀ ਵਰਤੋਂ ਕਰਦੇ ਹਨ, ਤਾਂ ਉਨ੍ਹਾਂ ਨੂੰ 4,000 ਰੁਪਏ ਤੱਕ ਦੀ ਵਾਧੂ ਛੋਟ ਮਿਲ ਸਕਦੀ ਹੈ, ਜਿਸ ਨਾਲ ਇਸ ਦੀ ਪ੍ਰਭਾਵੀ ਕੀਮਤ ਲਗਭਗ 90,900 ਰੁਪਏ ਹੋ ਜਾਵੇਗੀ। ਇਸ ਤਰ੍ਹਾਂ ਗਾਹਕਾਂ ਨੂੰ ਕੁੱਲ ਮਿਲਾ ਕੇ ਲਗਭਗ 28,910 ਰੁਪਏ ਦਾ ਫਾਇਦਾ ਹੋ ਰਿਹਾ ਹੈ। ਪੁਰਾਣਾ ਫੋਨ ਐਕਸਚੇਂਜ ਕਰਨ 'ਤੇ ਕੀਮਤ ਹੋਰ ਵੀ ਘੱਟ ਹੋ ਸਕਦੀ ਹੈ, ਜੋ ਕਿ ਫੋਨ ਦੀ ਕੰਡੀਸ਼ਨ 'ਤੇ ਨਿਰਭਰ ਕਰੇਗਾ।
ਇਹ ਵੀ ਪੜ੍ਹੋ- ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ!
ਹੁਣ ਤੱਕ ਦਾ ਸਭ ਤੋਂ ਪਤਲਾ ਆਈਫੋਨ
iPhone Air ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਸਲਿਮ ਡਿਜ਼ਾਈਨ ਹੈ। ਇਹ ਹੁਣ ਤੱਕ ਦਾ ਸਭ ਤੋਂ ਪਤਲਾ ਆਈਫੋਨ ਹੈ, ਜਿਸ ਦੀ ਮੋਟਾਈ ਮਹਿਜ਼ 5.6mm ਹੈ। ਕੰਪਨੀ ਨੇ ਇਸ ਵਿੱਚ ਟਾਈਟੇਨੀਅਮ ਫਰੇਮ ਦੀ ਵਰਤੋਂ ਕੀਤੀ ਹੈ, ਜੋ ਇਸਨੂੰ ਬੇਹੱਦ ਮਜ਼ਬੂਤ ਅਤੇ ਪ੍ਰੀਮੀਅਮ ਲੁੱਕ ਦਿੰਦਾ ਹੈ। ਇਸ ਵਿੱਚ 6.5 ਇੰਚ ਦੀ OLED ਡਿਸਪਲੇਅ ਦਿੱਤੀ ਗਈ ਹੈ, ਜੋ ਫਿਲਮਾਂ ਦੇਖਣ ਅਤੇ ਵੀਡੀਓ ਸਟ੍ਰੀਮਿੰਗ ਲਈ ਸ਼ਾਨਦਾਰ ਅਨੁਭਵ ਪ੍ਰਦਾਨ ਕਰਦੀ ਹੈ।
ਇਹ ਵੀ ਪੜ੍ਹੋ- iPhone 18 Pro Max 'ਚ ਮਿਲੇਗਾ DSLR ਵਰਗਾ ਕੈਮਰਾ! ਲੀਕ ਹੋਏ ਸ਼ਾਨਦਾਰ ਫੀਚਰਜ਼
ਦਮਦਾਰ ਪਰਫਾਰਮੈਂਸ ਅਤੇ ਕੈਮਰਾ
ਪਰਫਾਰਮੈਂਸ ਦੇ ਮਾਮਲੇ ਵਿੱਚ ਵੀ ਇਹ ਫੋਨ ਕਾਫੀ ਅੱਗੇ ਹੈ। ਇਸ ਵਿੱਚ A19 Pro ਚਿੱਪਸੈੱਟ ਲਗਾਇਆ ਗਿਆ ਹੈ, ਜੋ ਮਲਟੀਟਾਸਕਿੰਗ ਅਤੇ ਰੋਜ਼ਾਨਾ ਦੇ ਕੰਮਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸੰਭਾਲ ਲੈਂਦਾ ਹੈ। ਫੋਨ ਵਿੱਚ 48 ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਦਿੱਤਾ ਗਿਆ ਹੈ, ਜੋ ਉੱਚ ਗੁਣਵੱਤਾ ਵਾਲੀਆਂ ਤਸਵੀਰਾਂ ਖਿੱਚਣ ਦੇ ਸਮਰੱਥ ਹੈ। ਬੈਟਰੀ ਦੀ ਗੱਲ ਕਰੀਏ ਤਾਂ ਕੰਪਨੀ ਪੂਰਾ ਦਿਨ ਚੱਲਣ ਦਾ ਦਾਅਵਾ ਕਰਦੀ ਹੈ ਅਤੇ ਇਸ ਵਿੱਚ USB-C ਦੇ ਨਾਲ MagSafe ਚਾਰਜਿੰਗ ਦਾ ਸਪੋਰਟ ਵੀ ਮਿਲਦਾ ਹੈ।
ਜੇਕਰ ਤੁਸੀਂ ਘੱਟ ਕੀਮਤ ਵਿੱਚ ਇੱਕ ਬਿਹਤਰ ਅਤੇ ਸਟਾਈਲਿਸ਼ ਆਈਫੋਨ ਲੈਣਾ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਇੱਕ ਸ਼ਾਨਦਾਰ ਡੀਲ ਸਾਬਤ ਹੋ ਸਕਦੀ ਹੈ।
ਇਹ ਵੀ ਪੜ੍ਹੋ- ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000 ਤੋਂ ਵੱਧ ਗੱਡੀਆਂ
