WhatsApp ਯੂਜ਼ਰਜ਼ ਹੋ ਜਾਣ ਸਾਵਧਾਣ, ਲੀਕ ਹੋ ਸਕਦੈ ਤੁਹਾਡਾ ਡਾਟਾ

07/13/2017 6:43:25 PM

ਜਲੰਧਰ- ਜੇਕਰ ਤੁਸੀਂ ਵੀ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਹ ਖਬਰ ਜ਼ਰੂਰ ਪੜਨੀ ਚਾਹੀਦੀ ਹੈ। ਹਾਲਹੀ 'ਚ ਇਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਨੂੰ ਪੜ੍ਹ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਐਂਡ-ਟੂ-ਐਂਡ ਐਨਕ੍ਰਿਪਸ਼ਨ ਦਾ ਦਾਅਵਾ ਕਰਨ ਵਾਲੀ ਵਟਸਐਪ ਦਾ ਸਾਰਾ ਡਾਟਾ ਸਰਕਾਰ ਦੀ ਪਹੁੰਚ 'ਚ ਹੈ। ਮਤਲਬ ਕਿ ਪਾਲਿਸੀ ਸਰਕਾਰ ਤੋਂ ਯੂਜ਼ਰ ਦੀ ਪ੍ਰਾਈਵੇਸੀ ਸੁਰੱਖਿਅਤ ਰੱਖਣ ਦੇ ਲਿਹਾਜ ਨਾਲ ਕਾਫੀ ਕਮਜ਼ੋਰ ਹੈ। 

ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਨਹੀਂ ਬਚਾ ਸਕਦੀ ਵਟਸਐਪ
ਵਟਸਐਪ ਨੇ ਆਪਣੇ ਦੁਨੀਆ ਭਰ ਦੇ ਕਰੋੜਾਂ ਯੂਜ਼ਰਜ਼ ਲਈ ਐਂਡ-ਟੂ-ਐਂਡ ਐਨਕ੍ਰਿਪਸ਼ਨ ਨੂੰ ਬਾਏ ਡਿਫਾਲਟ ਅਪਣਾਉਣ ਦੇ ਬਾਵਜੂਦ ਇੰਸਟੈਂਟ ਮੈਸੇਜਿੰਗ ਐਪ ਦੀਆਂ ਨਿਤੀਆਂ ਇੰਨੀਆਂ ਕਮਜ਼ੋਰ ਹਨ ਕਿ ਉਹ ਆਪਣੇ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਨਹੀਂ ਬਚਾ ਸਕਦੀ। ਅਜਿਹਾ ਡਿਜੀਟਲ ਅਧਿਕਾਰ ਸਮੂਹ ਦੀ ਨਵੀਂ ਰਿਪੋਰਟ 'ਚ ਕਿਹਾ ਗਿਆ ਹੈ। ਇਲੈਕਟ੍ਰੋਨਿਕ ਫਰੰਟੀਅਰ ਫਾਊਂਡੇਸ਼ਨ ਦੀ 'ਕੌਣ ਤੁਹਾਡੇ ਪਿੱਛੇ ਹੈ' ਟਾਈਟਲ ਵਾਲੀ ਸਾਲਾਨਾ ਰਿਪੋਰਟ 'ਚ ਕਿਹਾ ਗਿਆ ਕਿ ਇਥੋਂ ਤੱਕ ਕਿ ਐਪਲ, ਫੇਸਬੁੱਕ ਅਤੇ ਗੂਗਲ ਆਪਣੇ ਯੂਜ਼ਰਜ਼ ਦੀ ਪ੍ਰਾਈਵੇਸੀ ਲਈ ਪੂਰੀ ਤਰ੍ਹਾਂ ਖੜ੍ਹੇ ਹੋ ਸਕਦੇ ਹਨ। 

ਇਹ ਕਿਹਾ ਗਿਆ ਰਿਪੋਰਟ 'ਚ
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਵਟਸਐਪ ਇਹ ਸਪੱਸ਼ਟ ਨਹੀਂ ਕਰਦੀ ਹੈ ਕਿ ਇਹ ਆਪਣੇ ਯੂਜ਼ਪਜ਼ ਦੇ ਅੰਕੜਿਆਂ ਤੱਕ ਤੀਜੇ ਪੱਖ ਦੀ ਪਹੁੰਚ ਨੂੰ ਰੋਕਦਾ ਹੈ ਨਾ ਹੀ ਇਹ ਕਹਿੰਦਾ ਹ ੈਕਿ ਤੀਜੇ ਪੱਖਾਂ ਨੂੰ ਵਟਸਐਪ ਦੇ ਯੂਜ਼ਰ ਡਾਟਾ ਦੀ ਨਿਗਰਾਨੀ ਦੇ ਉਦੇਸ਼ਾਂ ਲਈ ਇਸਤੇਮਾਲ ਕਰਨ ਤੋਂ ਮਨਾ ਕੀਤਾ ਗਿਆ ਹੈ। ਇਲੈਕਟ੍ਰੋਨਿਕ ਫਰੰਟੀਅਰ ਫਾਊਂਡੇਸ਼ਨ (ਈ.ਐੱਫ.ਐੱਫ.) ਨਿਗਰਾਨੀ ਦੇ ਇਸ ਯੁੱਗ 'ਚ ਕਈ ਤਕਨੀਕੀ ਕੰਪਨੀਆਂ ਦੀ ਜਾਂਚ ਕੀਤੀ ਹੈ ਕਿ ਉਹ ਆਪਣੀ ਯੂਜ਼ਰਜ਼ ਨਿਤੀ ਬਾਰੇ ਕੀ ਕਹਿੰਦੇ ਹਨ।


Related News