ਵਾਰ-ਵਾਰ ਚਾਰਜਿੰਗ ਦਾ ਝੰਜਟ ਖਤਮ! ਹੁਣ 50 ਸਾਲਾਂ ਤਕ ਚੱਲੇਗੀ ਬੈਟਰੀ
Saturday, Apr 05, 2025 - 05:00 PM (IST)

ਗੈਜੇਟ ਡੈਸਕ- ਬੈਟਰੀ ਤਕਨੀਕ ਨੇ ਪਿਛਲੇ ਕੁਝ ਦਹਾਕਿਆਂ 'ਚ ਜ਼ਬਰਦਸਤ ਪ੍ਰਗਤੀ ਕੀਤੀ ਹੈ। ਅੱਜ ਅਸੀਂ ਅਜਿਹੇ ਪਾਵਰਬੈਂਕ ਦੇਖ ਰਹੇ ਹਾਂ ਜਿਨ੍ਹਾਂ 'ਚ ਸੋਡੀਅਮ-ਆਇਨ ਸੈੱਲ ਦਾ ਇਸਤੇਮਾਲ ਹੋ ਰਿਹਾ ਹੈ। ਹਾਲਾਂਕਿ, ਆਧੁਨਿਕ ਬੈਟਰੀਆਂ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮੇਂ ਤਕ ਚੱਲਦੀਆਂ ਹਨ ਪਰ ਅਜਿਹੀ ਬੈਟਰੀ ਜੋ ਇਕ ਵਾਰ ਚਾਰਜ ਹੋਣ ਤੋਂ ਬਾਅਦ ਦਹਾਕਿਆਂ ਤਕ ਚੱਲੇ, ਅਜੇ ਤਕ ਸਿਰਫ ਸਾਇੰਸ ਫਿਕਸ਼ਨ ਦਾ ਹਿੱਸਾ ਹੀ ਮੰਨੀ ਜਾਂਦੀ ਸੀ ਪਰ ਹੁਣ ਇਹ ਕਲਪਨਾ ਹਕੀਕਤ ਬਣ ਸਕਦੀ ਹੈ।
Popular Mechanics ਦੀ ਇਕ ਰਿਪੋਰਟ ਮੁਤਾਬਕ, ਇਕ ਚੀਨੀ ਬੈਟਰੀ ਕੰਪਨੀ Betavolt ਨੇ ਹਾਲ ਹੀ 'ਚ ਇਕ ਸਿੱਕੇ ਦੇ ਆਕਾਰ ਦੀ ਨਿਊਕਲੀਅਰ ਬੈਟਰੀ ਪੇਸ਼ ਕੀਤੀ ਹੈ, ਜਿਸਦਾ ਨਾਂ BV100 ਹੈ। ਇਹ ਬੈਟਰੀ ਰੇਡੀਓਧਰਮੀ ਤੱਤ Nickel-63 ਨਾਲ ਸੰਚਾਲਿਤ ਹੁੰਦੀ ਹੈ ਅਤੇ ਇਕ ਵਾਰ ਚਾਰਜ ਹੋਣ 'ਤੇ 50 ਸਾਲਾਂ ਤਕ ਚੱਲ ਸਕਦੀ ਹੈ।
ਕਿਵੇਂ ਕੰਮ ਕਰਦੀ ਹੈ Betavolt ਦੀ ਨਿਊਕਲੀਅਰ ਬੈਟਰੀ?
BV100 ਬੈਟਰੀ ਦੀ ਬਿਜਲੀ ਉਤਪਾਦਨ ਸਮਰਥਾ 100 ਮਾਈਕ੍ਰੋਵਾਟ ਹੈ ਅਤੇ ਇਹ 3 ਵੋਲਟ 'ਤੇ ਕੰਮ ਕਰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਸਾਲ ਦੇ ਅਖੀਰ ਤਕ 1 ਵਾਟ ਸਮਰਥਾ ਵਾਲੀ ਬੈਟਰੀ ਵੀ ਲਾਂਚ ਕਰੇਗੀ, ਜਿਸਦੀ ਵਰਤੋਂ ਕੰਜ਼ਿਊਮਰ ਇਲੈਕਟ੍ਰੋਨਿਕਸ ਅਤੇ ਡਰੋਨਾਂ 'ਚ ਕੀਤੀ ਜਾ ਸਕੇਗੀ।
ਇਸ ਬੈਟਰੀ 'ਚ ਦੋ ਮੁੱਖ ਹਿੱਸੇ Radioactive Emitter, Semiconductor Absorber ਹੁੰਦੇ ਹਨ। ਰੇਡੀਓਐਕਟਿਵ ਐਮੀਟਰ ਹੌਲੀ-ਹੌਲੀ ਸੜਦਾ ਹੈ ਅਤੇ ਤੇਜ਼ ਰਫਤਾਰ ਨਾਲ ਇਲੈਕਟ੍ਰੋਨ ਛੱਡਦਾ ਹੈ, ਜੋ ਸੈਮੀਕੰਡਕਟਰ ਆਬਜ਼ਰਵਰ ਨਾਲ ਟਕਰਾਉਂਦਜੇ ਹਨ। ਇਸ ਨਾਲ 'ਇਲੈਕਟ੍ਰੋਨ-ਹੋਲ' ਪੇਅਰ ਬਣਦਾ ਹੈ, ਜੋ ਇਕ ਸਥਿਤ ਅਤੇ ਛੋਟੇ ਪੱਧਰ ਦੀ ਬਿਜਲੀ ਊਰਜਾ ਪੈਦਾ ਕਰਦਾ ਹੈ। ਕੰਪਨੀ ਨੇ ਹਾਨੀਕਾਰਕ ਬੀਟਾ ਕਣਾਂ ਤੋਂ ਬਚਾਅ ਲਈ ਪਤਲੀ ਐਲੂਮੀਨੀਅਮ ਸ਼ੀਟ ਦੀ ਵਰਤੋਂ ਕੀਤੀ ਹੈ।
ਭਵਿੱਖ 'ਚ ਕਿਹੜੇ ਡਿਵਾਈਸਾਂ 'ਚ ਹੋਵੇਗੀ ਵਰਤੋਂ?
ਭਲੇ ਹੀ ਇਸਦੀ ਪਾਵਰ ਸਮਾਰਟਫੋਨ ਜਾਂ ਕੈਮਰੇ ਵਰਗੇ ਜਿਵਾਈਸਾਂ ਨੂੰ ਚਾਰਜ ਕਰਨ ਲਈ ਲੋੜੀਂਦੀ ਨਹੀਂ ਹੈ ਪਰ BV100 ਕੋਈ ਸਿਰਫ ਪ੍ਰੋਯੋਗਸ਼ਾਲਾ ਤਕ ਸੀਮਿਤ ਖੋਜ ਨਹੀਂ ਹੈ। Betavolt ਪਹਿਲਾਂ ਹੀ ਇਸਦਾ ਮਾਸ ਪ੍ਰੋਡਕਸ਼ਨ ਸ਼ੁਰੂ ਕਰ ਚੁੱਕੀ ਹੈ ਅਤੇ ਇਸਦੀ ਵਰਤੋਂ ਮੈਡੀਕਲ ਉਪਕਰਣਾਂ, ਪੁਲਾੜ ਯਾਨਾਂ, ਡੁੰਘੇ ਸਮੁੰਦਰ 'ਚ ਤਾਇਨਾਤ ਸੈਂਸਰਾਂ, ਪੇਸਮੇਕਰ ਅਤੇ ਪਲੈਨੇਟਰੀ ਰੋਵਰਸ ਵਰਗੇ ਲੋਅ-ਪਾਵਰ ਡਿਵਾਈਸਾਂ 'ਚ ਕੀਤੀ ਜਾ ਸਕਦੀ ਹੈ।