ਆਉਣ ਵਾਲੀ ਹੈ ਹੁਣ ਤਕ ਦੀ ਸਭ ਤੋਂ ਦਮਦਾਰ Pulsar

04/15/2019 2:55:19 PM

ਗੈਜੇਟ ਡੈਸਕ– ਬਜਾਜ ਇਕ ਨਵੀਂ ਪਲਸਰ ਬਾਈਕ ਲਾਂਚ ਕਰਨ ਦੀ ਤਿਆਰੀ ’ਚ ਹੈ। ਬਜਾਜ ਪਲਸਰ 250 ਨਾਂ ਨਾਲ ਆਉਣ ਵਾਲੀ ਇਹ ਬਾਈਕ ਪਲਸਰ ਸੀਰੀਜ਼ ਦੀ ਹੁਣ ਤਕ ਦੀ ਸਭ ਤੋਂ ਦਮਦਾਰ ਬਾਈਕ ਹੋਵੇਗੀ। ਰਿਪੋਰਟਾਂ ਮੁਤਾਬਕ, ਪਲਸਰ 250 ਕਾਫੀ ਹੱਦ ਤਕ KTM Duke 250 ਤੋਂ ਪ੍ਰੇਰਿਤ ਹੋਵੇਗੀ ਕਿਉਂਕਿ ਇਸ ਵਿਚ ਡਿਊਕ 250 ਵਾਲਾ ਹੀ ਇੰਜਣ ਦਿੱਤਾ ਜਾਵੇਗਾ। ਨਵੀਂ ਪਲਸਰ ਨੇਕਡ ਬਾਈਕ ਹੋਵੇਗੀ ਅਤੇ ਪਲਸਰ NS 200 ’ਤੇ ਆਧਾਰਤ ਹੋਵੇਗੀ। 

KTM Duke 250 ’ਚ ਦਿੱਤਾ ਗਿਆ 249cc ਲਿਕੁਇਡ ਕੂਲਡ ਇੰਜਣ 30PS ਦੀ ਪਾਵਰ ਅਤੇ 25Nm ਦਾ ਟਾਰਕ ਪੈਦਾ ਕਰਦਾ ਹੈ। ਇਹ ਇੰਜਣ 6-ਸਪੀਡ ਗਿਅਰਬਾਕਸ ਨਾਲ ਲੈਸ ਹੈ। ਹਾਲਾਂਕਿ, ਪਲਸਰ ’ਚ ਇਸ ਇੰਜਣ ਦਾ ਆਊਟਪੁਟ ਥੋੜ੍ਹਾ ਅਲੱਗ ਹੋਵੇਗਾ। ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਪਲਸਰ 250 ਟ੍ਰੇਲਿਸ ਫਰੇਮ ਦੇ ਨਾਲ ਆਏਗੀ, ਜਿਸ ਨਾਲ ਇਸ ਦੀ ਹੈਂਡਲਿੰਗ ਬਿਹਤਰ ਹੋਵੇਗੀ। ਨਵੀਂ ਬਾਈਕ ਫਰੰਟ ’ਚ ਅਪਸਾਈਡ ਡਾਊਨ ਫੋਰਕਸ ਅਤੇ ਰੀਅਰ ’ਚ ਮੋਨੋ-ਸ਼ਾਕ ਵਰਗੇ ਪ੍ਰੀਮੀਅਮ ਫੀਚਰਜ਼ ਦੇ ਨਾਲ ਆਏਗੀ। ਬਾਈਕ ’ਚ ਸਲਿਪਰ ਕਲੱਚ ਵੀ ਹੋਵੇਗਾ। 

ਬ੍ਰੇਕਿੰਗ ਦੀ ਗੱਲ ਕਰੀਏ ਤਾਂ ਪਲਸਰ 250 ਦੇ ਫਰੰਟ ਅਤੇ ਰੀਅਰ ’ਚ ਡਿਸਕ ਬ੍ਰੇਕ ਹੋਣਗੇ। ਬਾਈਕ ਡਿਊਲ-ਚੈਨਲ ਏ.ਬੀ.ਐੱਸ. ਨਾਲ ਲੈਸ ਹੋਵੇਗੀ। ਇਸ ਦਾ ਇੰਸਟੂਮੈਂਟ ਕਲੱਸਚਰ ਪੂਰੀ ਤਰ੍ਹਾਂ ਡਿਜੀਟਲ ਹੋਵੇਗਾ, ਜਿਸ ਵਿਚ ਸ਼ਿਫਟ ਗਿਅਰ ਇੰਡੀਕੇਟਰ, ਟੈਕੋਮੀਟਰ, ਸਪੀਡੋਮੀਟਰ ਅਤੇ ਫਿਊਲ ਗੇਜ ਸਮੇਤ ਹੋਰ ਫੀਚਰਜ਼ ਹੋਣਗੇ। ਰਿਪੋਰਟਾਂ ਦੀ ਮੰਨੀਏ ਤਾਂ ਪਲਸਰ 250 ਇਸੇ ਸਾਲ ਦੂਜੀ ਛਿਮਾਹੀ ’ਚ ਲਾਂਚ ਹੋ ਸਕਦੀ ਹੈ। 


Related News