ਬਜਾਜ ਨੇ ਤੁਰਕੀ ''ਚ ਪੇਸ਼ ਕੀਤਾ ਪਲਜ਼ਰ 200 NS FI (ਦੇਖੋ ਤਸਵੀਰਾਂ)

Wednesday, Dec 28, 2016 - 05:44 PM (IST)

ਬਜਾਜ ਨੇ ਤੁਰਕੀ ''ਚ ਪੇਸ਼ ਕੀਤਾ ਪਲਜ਼ਰ 200 NS FI (ਦੇਖੋ ਤਸਵੀਰਾਂ)
ਜਲੰਧਰ- ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਬਜਾਜ ਨੇ ਤੁਰਕੀ ''ਚ ਪਲਜ਼ਰ 200 NS FI ਮਾਡਲ ਨੂੰ ਪੇਸ਼ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ''ਚ ਇਸ ਬਾਈਕ ਨੂੰ ਪਿਛਲੇ ਸਾਲ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਨੂੰ ਰੀ-ਲਾਂਚ ਕੀਤਾ ਜਾਵੇਗਾ। ਇਸ ਬਾਈਕ ਨੂੰ ਫਿਊਲ ਇੰਜੈਕਸ਼ਨ ਟੈਕਨਾਲੋਜੀ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਨਵੀਂ ਪੇਂਟ ਸਕੀਮ ਅਤੇ ਇੰਜਣ ਕਵਰ ਦੇਖਣ ਨੂੰ ਮਿਲਿਆ ਹੈ। 
ਇੰਜਣ ਦੀ ਗੱਲ ਕੀਤੀ ਜਾਵੇ ਤਾਂ ਬਾਈਕ ''ਚ 199.5cc ਲਿਕੁਇੱਡ-ਕੂਲਡ ਟ੍ਰਿਪਲ-ਸਪਾਰਕ ਇੰਜਣ ਲੱਗਾ ਹੈ ਜੋ 23.5bhp ਦੀ ਪਾਵਰ ਅਤੇ 18.3nm ਦਾ ਟਾਕਰ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਬਾਈਕ ਨੂੰ 6 ਸਪੀਡ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।

Related News