ਬਜਾਜ ਨੇ ਲਾਂਚ ਕੀਤਾ ਪਲੈਟਿਨਾ ਦਾ ਨਵਾਂ ਮਾਡਲ, ਜਾਣੋ ਕੀਮਤ
Friday, Dec 18, 2020 - 12:18 PM (IST)
ਆਟੋ ਡੈਸਕ– ਬਜਾਜ ਆਟੋ ਨੇ ਭਾਰਤ ’ਚ ਪਲੈਟਿਨਾ 100 ਦੇ ਕਿੱਕ ਸਟਾਰਟ ਮਾਡਲ ਨੂੰ ਲਾਂਚ ਕਰ ਦਿੱਤਾ ਹੈ। ਆਕਰਸ਼ਕ ਲੁੱਕ ਨਾਲ ਆਉਣ ਵਾਲੇ ਇਸ ਮੋਟਰਸਾਈਕਲ ਦੀ ਕੀਮਤ 51,667 ਰੁਪਏ ਰੱਖੀ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਮਾਡਲ ਬੀ.ਐੱਸ.-6 ਪਲੈਟਿਨਾ 100 ਈ.ਐੱਸ. ਤੋਂ ਕਰੀਬ 8,000 ਰੁਪਏ ਸਸਤਾ ਹੈ। ਪਲੈਟਿਨਾ ਕੇ.ਐੱਸ. ਤੋਂ ਪਤਾ ਚਲਦਾ ਹੈ ਕਿ ਇਸ ਮੋਟਰਸਾਈਕਲ ’ਚ ਗਾਹਕਾਂ ਨੂੰ ਇਲੈਕਟ੍ਰਿਕ ਸਟਾਰਟ ਸਿਸਟਮ ਨਹੀਂ ਸਗੋਂ ਕਿੱਕ ਸਟਾਰਟ ਮਿਲੇਗਾ ਅਤੇ ਇਹੀ ਇਸ ਮਾਡਲ ਦੀ ਘੱਟ ਕੀਮਤ ਦਾ ਮੁੱਖ ਕਾਰਨ ਵੀ ਹੈ।
ਬਜਾਜ ਪਲੈਟਿਨਾ 100 ਦੇ ਇਸ ਕਿੱਕ ਸਟਾਰਟ ਮਾਡਲ ’ਚ ਗਾਹਕਾਂ ਨੂੰ ਨਾਈਟ੍ਰੋਕਸ ਸਸਪੈਂਸ਼ਨ, ਟਿਊਬਲੈੱਸ ਟਾਇਰ ਅਤੇ ਕੁਝ ਕਾਸਮੈਟਿਕ ਬਦਲਾਅ ਵੀ ਵੇਖਣ ਨੂੰ ਮਿਲਣਗੇ। ਇਸ ਨੂੰ ਦੋ ਰੰਗਾਂ ’ਚ ਪੇਸ਼ ਕੀਤਾ ਗਿਆ ਹੈ। ਗਾਹਕ ਇਸ ਨੂੰ ਕਾਕਟੇਲ ਵਾਈਨ ਰੈੱਡ ਦੇ ਨਾਲ ਐਬੋਨੀ ਬਲੈਕ ਅਤੇ ਸਿਲਵਰ ਡਿਕਲਸ ’ਚ ਖ਼ਰੀਦ ਸਕਣਗੇ।
ਇੰਜਣ
ਬਜਾਜ ਪਲੈਟਿਨਾ 100 ਦੇ ਕਿੱਕ ਸਟਾਰਟ ਮਾਡਲ ’ਚ 102 ਸੀਸੀ ਦਾ ਬੀ.ਐੱਸ.-6 ਅਨੁਕੂਲ ਇੰਜਣ ਮਿਲਦਾ ਹੈ ਅਤੇ ਇਹ 8 ਬੀ.ਐੱਚ.ਪੀ. ਦੀ ਪਾਵਰ ਅਤੇ 8 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਮੋਟਰਸਾਈਕਲ ਦੀ ਟਾਪ ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ।
ਬਜਾਜ ਪਲੈਟਿਨਾ 100 ਦੇ ਕਿੱਕ ਸਟਾਰਟ ਮਾਡਲ ’ਚ ਐੱਲ.ਈ.ਡੀ. ਡੀ.ਆਰ.ਐੱਲ. ਹੈੱਡਲੈਂਪ, ਨਿਊਲੀ ਡਿਜ਼ਾਇਨ ਇੰਡੀਗੇਟਰ ਅਤੇ ਮਿਰਰ, ਪ੍ਰੋਟੈਕਟਿਵ ਟੈਂਕ ਪੈਡ,ਵਾਈਡ ਰਬੜ ਫੁੱਟਪੈਡ ਅਤੇ ਕੰਫਰਟ ਲਈ ਹੈਂਡਗਾਰਡ ਦਿੱਤੇ ਗਏ ਹਨ। ਸਸਪੈਂਸ਼ਨ ਦੀ ਗੱਲ ਕੀਤੀ ਜਾਵੇ ਤਾਂ ਫਰੰਟ ’ਚ 135mm ਟੈਲੇਸਕੋਪਿਕ ਫੋਰਕ ਸਸਪੈਂਸ਼ਨ ਅਤੇ ਰੀਅਰ ਵਾਲੇ ਹਿੱਸੇ ’ਚ 110mm ਹਾਈਡ੍ਰੋਲਿਕ ਸ਼ਾਕ ਆਬਜ਼ਰਵਰ ਸਸਪੈਂਸ਼ਨ ਲੱਗਾ ਹੈ।