ਆਟੋ ਐਕਸਪੋ ਦੇ ਉਹ ਚਾਰ ਫਿਊਚਰਿਸਟਿਕ ਪ੍ਰੋਡਕਟਸ, ਜਿਨ੍ਹਾਂ ਬਾਰੇ ਤੁਹਾਨੂੰ ਜ਼ਰੂਰ ਜਾਨਣਾ ਚਾਹੀਦਾ ਹੈ

02/11/2020 4:40:59 PM

ਆਟੋ ਡੈਸਕ– ਗ੍ਰੇਟਰ ਨੋਇਡਾ ’ਚ ਚੱਲ ਰਹੇ ਆਟੋ ਐਕਸਪੋ 2020 ’ਚ ਕੰਸੈਪਟਸ ਦੇ ਨਾਲ-ਨਾਲ ਕੁਝ ਫਿਊਚਿਰਸਟਿਕ ਵ੍ਹੀਕਲਜ਼ ਵੀ ਸ਼ੋਅਕੇਸ ਕੀਤੇ ਗਏ ਹਨ। ਜਿਵੇਂ ਕਿ ਮਰਸੀਡੀਜ਼ ਬੈਂਜ ਦੀ ਏਅਰ ਟੈਕਸੀ ਅਤੇ ਹੁੰਡਈ ਦੀ ਕਾਈਟ ਜੋ ਕਿ ਰੋਡ ’ਤੇ ਚੱਲਣ ਦੇ ਨਾਲ-ਨਾਲ ਪਾਣੀ ’ਚ ਵੀ ਚੱਲ ਸਕਦੀ ਹੈ। ਠੀਕ ਅਜਿਹੀਆਂ ਹੀ ਗੱਡੀਆਂ ਦੇ ਵੱਖ-ਵੱਖ ਪਾਰਟਸ ਤੋਂ ਬਣਿਆ ਫਰਨੀਚਰ ਵੀ ਲੋਕਾਂ ਦਾ ਖੂਬ ਧਿਆਨ ਖਿੱਚ ਰਿਹਾ ਹੈ। ਇਕ ਨਜ਼ਰ ਆਕਾਸ਼ ਸਿਕਰਵਾਰ ਦੀ ਇਸ ਸਪੈਸ਼ਲ ਰਿਪੋਰਟ ’ਤੇ...
ਮਰਸੀਡੀਜ਼ ਵੋਲੋਕਾਪਟਰ

ਭਵਿੱਖ ਦੀ ਤਕਨੀਕ ਨਾਲ ਰੂ-ਬਰੂ ਕਰਾਉਂਦਾ ਵੋਲੋਕਾਪਟਰ

PunjabKesari

ਮਰਸੀਡੀਜ਼ ਬੈਂਜ ਨੇ ਆਪਣੇ ਪੈਵੇਲੀਅਨ ’ਚ ਵੋਲੋਕਾਪਟਰ ਹੈਂਗ ਕੀਤਾ ਹੋਇਆ ਹੈ। ਇਹ ਡਰੋਨ ਮਾਡਲ ’ਤੇ ਬੇਸਡ ਇਲੈਕਟ੍ਰੀਕਲ ਏਅਰ ਟੈਕਸੀ ਹੈ। ਇਸ ਵੋਲੋਕਾਪਟਰ ’ਚ 2 ਲੋਕਾਂ ਦੇ ਬੈਠਣ ਦੀ ਜਗ੍ਹਾ ਹੈ। ਓਰਿਜਨਲ ਵੋਲੋਕਾਪਟਰ ਪੈਵੇਲੀਅਨ ’ਚ ਡਿਸਪਲੇਅ ਕੀਤੇ ਗਏ ਵੋਲੋਕਾਪਟਰ ਨਾਲੋਂ 3 ਗੁਣਾ ਵੱਡਾ ਹੈ। ਇਸ ਦਾ ਐਕਸਪੈਕਟਡ ਫਲਾਈਟ ਟਾਈਮ 30 ਮਿੰਟ ਦਾ ਹੈ। ਯੂਰਪ ’ਚ ਇਸ ਦੀ ਟੈਸਟਿੰਗ ਕੀਤੀ ਜਾ ਚੁੱਕੀ ਹੈ। ਜ਼ਾਹਰ ਜਿਹੀ ਗੱਲ ਹੈ ਕਿ ਵੋਲੋਕਾਪਟਰ ਇੰਡੀਆ ਨਹੀਂ ਆਵੇਗਾ ਪਰ ਇਸ ਨੂੰ ਦੇਖਣ ਲਈ ਵੀ ਖੂਬ ਭੀੜ ਇਕੱਠੀ ਹੋ ਰਹੀ ਹੈ।

ਹੁੰਡਈ ਕਾਈਟ

PunjabKesari
ਇਹ ਕਾਰ ਪਾਣੀ ’ਚ ਵੀ ਚੱਲ ਸਕਦੀ ਹੈ

PunjabKesari

ਹੁੰਡਈ ਦੀ Kite ਟੂ -ਸੀਟਰ ਬੱਗੀ ਹੈ ਜੋ ਕਿ ਡੋਰਲੈੱਸ, ਰੂਫਲੈੱਸ ਅਤੇ ਵਿੰਡੋਲੈੱਸ ਹੈ। ਇਹ ਬੱਗੀ ਸੜਕ ’ਤੇ ਚੱਲਣ ਦੇ ਨਾਲ-ਨਾਲ ਪਾਣੀ ’ਚ ਵੀ ਚੱਲ ਸਕਦੀ ਹੈ। ਇਸ ਦੀ ਲੰਬਾਈ 3,745 ਮਿਲੀਮੀਟਰ ਅਤੇ ਉਚਾਈ 1,455 ਮਿਲੀਮੀਟਰ ਹੈ। ਆਟੋ ਐਕਸਪੋ ’ਚ ਇਸ ਦਾ ਪ੍ਰੋਟੋਟਾਈਪ ਮਾਡਲ ਡਿਸਪਲੇਅ ਕੀਤਾ ਗਿਆ ਹੈ।

ਹੁੰਡਈ ਐਲੀਵੇਟ

PunjabKesari
ਅਜਿਹਾ ਵ੍ਹੀਕਲ ਜੋ ਚੱਲ ਫਿਰ ਵੀ ਸਕਦਾ ਹੈ

PunjabKesari

ਕਿਸੇ ਵੀ ਕੁਦਰਤੀ ਆਫਤ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਦੇ ਸ਼ੁਰੂਆਤ ਦੇ 72 ਘੰਟੇ ਬੇਹੱਦ ਮਹੱਤਵਪੂਰਨ ਹੁੰਦੇ ਹਨ। ਭਾਵੇਂ ਇਹ ਜੰਗਲ ਦੀ ਅੱਗ ਹੋਵੇ, ਭੂਚਾਲ ਹੋਵੇ, ਹਨ੍ਹੇਰੀ-ਤੂਫਾਨ ਜਾਂ ਹੜ੍ਹ ਹੋਵੇ। ਡਿਜ਼ਾਸਟਰ ਨਾਲ ਜੁੜੀਆਂ ਇਨ੍ਹਾਂ ਜ਼ਰੂਰਤਾਂ ਨੂੰ ਦੇਖਦੇ ਹੋਏ ਹੁੰਡਈ ਨੇ ਇਕ ਅਜਿਹੇ ਕੰਸੈਪਟ ਵ੍ਹੀਕਲ ਨੂੰ ਡਿਸਪਲੇਅ ਕੀਤਾ ਹੈ, ਜੋ ਚੱਲ ਫਿਰ ਵੀ ਸਕਦਾ ਹੈ। Elevate ਪਹਿਲਾ ਅਜਿਹਾ ਅਲਟੀਮੇਟ ਮੋਬਿਲਟੀ ਵ੍ਹੀਕਲ ਹੈ, ਜੋ ਇਲੈਕਟ੍ਰਿਕ ਕਾਰ ਅਤੇ ਰੋਬੋਟ ਦਾ ਕੰਮ ਕਰਦਾ ਹੈ। ਇਹ ਐਲੀਵੇਟ ਕੰਸੈਪਟ ਮਾਡਿਊਲਰ ਇਲੈਕਟ੍ਰਿਕ ਵ੍ਹੀਕਲ ਪਲੇਟਫਾਰਮ ’ਤੇ ਬੇਸਡ ਹੈ, ਜੋ ਬਾਡੀ ਨੂੰ ਕੰਡੀਸ਼ਨਜ਼ ਦੇ ਹਿਸਾਬ ਨਾਲ ਸਵਿੱਚ ਕਰ ਸਕਦਾ ਹੈ। ਇਨ੍ਹਾਂ ਖੂਬੀਆਂ ਕਾਰਣ ਹੀ ਇਸ ਨੂੰ ਰੈਸਕਿਊ ਵ੍ਹੀਕਲ ਵੀ ਕਹਿੰਦੇ ਹਨ।

ਸੈਗਵੇ ਈ-ਡ੍ਰਿਫਟ

PunjabKesari
ਸਕੇਟਿੰਗ ਦਾ ਐਂਡਵਾਸ ਵਰਜਨ ਹੈ ਸੈਗਵੇ ਈ ਡ੍ਰਿਫਟ

PunjabKesari

ਸੈਗਵੇ ਕੰਪਨੀ ਨੂੰ ਆਪਣੇ ਸੈਲਫ ਬੈਲੈਂਸਿੰਗ ਪ੍ਰੋਡਕਟਸ ਲਈ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਦਾ ਇਕ ਹੋਰ ਪ੍ਰੋਡਕਟ ‘ਸੈਗਵੇ ਡ੍ਰਿਫਟ’ ਕੰਪਨੀ ਨੇ ਆਟੋ ਐਕਸਪੋ ’ਚ ਸ਼ੋਅਕੇਸ ਕੀਤਾ ਹੈ। ਬਰਡ ਇਲੈਕਟ੍ਰਿਕ ਦੇ ਸਟਾਲ ’ਤੇ ਤੁਸੀਂ ਇਸ ਨੂੰ ਦੇਖ ਸਕਦੇ ਹੋ। ਇਹ ਸੈਗਵੇ ਪ੍ਰੋਡਕਟ ਤੁਹਾਡੇ ਬਾਡੀ ਮੋਸ਼ਨ ਨਾਲ ਅੱਗੇ ਵਧਦਾ ਹੈ। ਤੁਸੀਂ ਇਸ ਨੂੰ 10-12kmph ਦੀ ਟਾਪ ਸਪੀਡ ਨਾਲ ਚਲਾ ਸਕਦੇ ਹੋ ਅਤੇ ਇਹ ਇਕ ਚਾਰਜ ’ਤੇ 20 ਕਿਲੋਮੀਟਰ ਤਕ ਚੱਲਦਾ ਹੈ। 2 ਘੰਟਿਆਂ ’ਚ ਇਹ ਪੂਰੀ ਤਰਾਂ ਚਾਰਜ ਹੋ ਜਾਂਦਾ ਹੈ। ਇਸ ਦੀ ਕੀਮਤ ਲਗਭਗ 36,000 ਰੁਪਏ ਹੈ ਅਤੇ ਤੁਸੀਂ ਇਸ ਨੂੰ ਆਨਲਾਈਨ ਵੀ ਖਰੀਦ ਸਕਦੇ ਹੋ।

ਕਾਰ ਦੇ ਕਬਾੜ ਤੋਂ ਫਰਨੀਚਰ ਬਣਾਉਣ ਵਾਲੇ ਕਾਰਟਿਸਟ ਦਾ ਵੀ ਜਵਾਬ ਨਹੀਂ

PunjabKesari

ਤੁਸੀਂ ਆਰਟਿਸਟ ਤਾਂ ਸੁਣਿਆ ਹੀ ਹੋਵੇਗਾ ਪਰ ਕੀ ਕਦੇ ਕਿਸੇ ਕਾਰਟਿਸਟ ਬਾਰੇ ਸੁਣਿਆ ਹੈ। ਕਾਰਟਿਸਟ ਮਤਲਬ ਕਿ ਕਾਰ ਦਾ ਆਰਟਿਸਟ ਜੋ ਕਾਰ ਦੇ ਡਿਫਰੈਂਟ ਪਾਰਟਸ ਨੂੰ ਫਰਨੀਚਰ ’ਚ ਕਨਵਰਟ ਕਰ ਸਕਦਾ ਹੈ। ਇੱਥੇ ਕੁਝ ਪੁਰਾਣੀਆਂ ਬੇਕਾਰ ਗੱਡੀਆਂ ਨੂੰ ਕਲਰਫੁੱਲ ਪੇਂਟ ਵੀ ਕੀਤਾ ਹੈ। ਗੱਲ ਫਰਨੀਚਰ ਦੀ ਕਰੀਏ ਤਾਂ ਕਾਰ ਦੇ ਇੰਟੀਰੀਅਰ ਦਾ ਟੇਬਲ, ਚੇਅਰ ਦੇ ਨਾਲ-ਨਾਲ ਬਹੁਤ ਕੁਝ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਕੁਝ ਸੋਸ਼ਲ ਇਸ਼ੂਜ਼ ਨੂੰ ਵੀ ਇਨ੍ਹਾਂ ਪੇਂਟਿੰਗਜ਼ ਜ਼ਰੀਏ ਦਿਖਾਇਆ ਗਿਆ ਹੈ। ਆਰਟ ਦੇਖਣ ਆਉਣ ਵਾਲੇ ਗੈਸਟ ਲਈ ‘ਮੈਂ ਵੀ ਕਾਰਟਿਸਟ’ ਨਾਂ ਨਾਲ ਇੱਕ ਵੱਖਰੀ ਕ੍ਰਿਏਟਿਵ ਜਗ੍ਹਾ ਬਣਾਈ ਗਈ ਹੈ। ਗੈਸਟ ਲਈ ਸੈਲਫੀ ਪੁਆਇੰਟ ਵੀ ਬਣਾਇਆ ਗਿਆ ਹੈ। ਵੇਖੋ ਰੀ-ਸਾਈਕਲ ਅਤੇ ਰੀ-ਯੂਜ਼ ਨੂੰ ਹੱਲਾਸ਼ੇਰੀ ਦਿੰਦੇ ਕਾਰਟਿਸਟ ਦੀ ਕਲਾ ਦੀਆਂ ਤਸਵੀਰਾਂ 

PunjabKesari

PunjabKesari


Related News