ਨਿਤਿਨ ਗਡਕਰੀ ਨੇ ਕੀਤਾ ‘ਆਟੋ ਐਕਸਪੋ 2020’ ਦਾ ਸ਼ੁੱਭ ਆਰੰਭ

02/07/2020 12:40:58 PM

ਆਟੋ ਡੈਸਕ– 5-6 ਫਰਵਰੀ ਨੂੰ ਹੋਏ ਮੀਡੀਆ ਈਵੈਂਟ ਦੇ ਖਤਮ ਹੋਣ ਤੋਂ ਬਾਅਦ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ‘ਆਟੋ ਐਕਸਪੋ 2020’ ਦਾ ਸ਼ੁੱਭ ਆਰੰਭ ਕਰਨ ਪਹੁੰਚੇ। 7 ਫਰਵਰੀ ਨੂੰ ਯਾਨੀ ਅੱਜ ਇਹ ਈਵੈਂਟ ਪਬਲਿਕ ਲਈ ਸ਼ੁਰੂ ਹੋ ਚੁੱਕਾ ਹੈ। ‘ਐਕਸਪਲੋਰ ਦਿ ਵਰਲਡ ਆਫ ਮੋਬਿਲਟੀ’ ਦੀ ਥੀਮ ’ਤੇ ਆਧਾਰਿਤ ਇਹ ਆਟੋ ਸ਼ੋਅ ਪੂਰੀ ਦੁਨੀਆ ਦੀਆਂ ਨਜ਼ਰਾਂ ਵਿਚ ਰਹਿੰਦਾ ਹੈ। ਇਸ ਮੌਕੇ ਟਰਾਂਸਪੋਰਟ ਮੰਤਰੀ ਨੇ ਸਰਕਾਰ ਦੀਆਂ ਉਪਲੱਬਧੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਐਥੇਨਾਲ, ਮੇਥੇਨਾਲ, ਬਾਇਡੀਜ਼ਲ, ਸੀ.ਐੱਨ.ਜੀ., ਐੱਲ.ਐੱਨ.ਜੀ. ਅਤੇ ਹਾਈਡ੍ਰੋਜਨ ਦਾ ਇਸਤੇਮਾਲ ਈਂਧਣ ਦੇ ਰੂਪ ’ਚ ਹੋਵੇਗਾ। ਇਸ ਨਾਲ ਪੈਟਰੋਲ ਅਤੇ ਡੀਜ਼ਲ ’ਤੇ ਨਿਰਭਰਤਾ ਘੱਟ ਹੋਵੇਗੀ। ਇਸ ਦਾ ਲਾਭ ਇਹ ਹੋਵੇਗਾ ਕਿ ਆਟੋਮੋਬਾਇਲ ਸੈਕਟਰ ’ਚ ਬੂਮ ਆਏਗਾ ਅਤੇ ਸਾਡੀ ਅਰਥਵਿਵਸਥਾ 50 ਖਰਬ ਦੀ ਹੋਵੇਗੀ। 

ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਅਤੇ ਮੈਨਿਊਫੈਕਚਰਿੰਗ ’ਚ ਸਭ ਤੋਂ ਵੱਡੀ ਭੂਮਿਕਾ ਆਟੋਮੋਬਾਇਲ ਸੈਕਟਰ ਦੀ ਹੈ। ਇਸੇ ਨਾਲ ਸਰਕਾਰ ਨੂੰ ਸਭ ਤੋਂ ਜ਼ਿਆਦਾ ਰੈਵੇਨਿਊ ਮਿਲਦਾ ਹੈ। ਆਟੋਮੋਬਾਇਲ ਸੈਕਟਰ ਦੀ ਮਦਦ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਜਦੋਂ 6 ਸਾਲ ਪਹਿਲਾਂ ਮੈਂ ਮੰਤਰੀ ਬਣਿਆ ਸੀ, ਉਦੋਂ ਮੈਂ ਈਂਧਣ ਦੇ ਬਦਲ ਬਾਰੇ ਗੱਲ ਕਹੀ ਸੀ। ਕੁਝ ਲੋਕਾਂ ਨੂੰ ਇਹ ਗੱਲ ਅਜੀਬ ਲੱਗੀ ਸੀ ਪਰ ਈ-ਵ੍ਹੀਕਲ ਵਿਕਲਪ ਦੇ ਤੌਰ ’ਤੇ ਸਾਹਮਣੇ ਆਏ ਹਨ। ਕੁਝ ਦਿਨ ਪਹਿਲਾਂ ਹੀ ਮੈਂ ਦੋ ਇਲੈਕਟ੍ਰਿਕ ਬਾਈਕਸ ਲਾਂਚ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ 15 ਫੀਸਦੀ ਐਥੇਨਾਲ ਪੈਟਰੋਲ ਅਤੇ ਡੀਜ਼ਲ ’ਚ ਵੀ ਪਾਇਆ ਜਾਵੇਗਾ। ਨੀਤੀ ਆਯੋਗ ਦਾ ਨੋਟ ਕੈਬਿਨੇਟ ਦੇ ਸਾਹਮਣੇ ਆਇਆ ਹੈ। ਇਸ ’ਤੇ ਜਲਦ ਹੀ ਫੈਸਲਾ ਲਿਆ ਜਾਵੇਗਾ। ਕੇਂਦਰੀ ਮੰਤਰੀ ਨੇ ਜ਼ਿਆਦਾ ਸਮੇਂ ਤਕ ਆਟੋ ਐਕਸਪੋ ’ਚ ਇਨੋਵੇਸ਼ਨ ਦੇਖਣ ਦੀ ਇੱਛਾ ਜਤਾਈ। ਉਨ੍ਹਾਂ ਦੱਸਿਆ ਕਿ ਦੇਸ਼ ’ਚ 1.40 ਲੱਖ ਕਿਲੋਮੀਟਰ ਤਕ ਹਾਈਵੇਅ ਬਣ ਚੁੱਕਾ ਹੈ। ਜਲਦੀ ਹੀ 40 ਹਜ਼ਾਰ ਕਿਲੋਮੀਟਰ ਤਕ ਦਾ ਨਿਰਮਾਣ ਹੋਰ ਹੋਵੇਗਾ। 


Related News