ਭਾਰਤ ''ਚ ਸ਼ੁਰੂ ਹੋਈ Audi A5 ਦੀ ਟੈਸਟਿੰਗ
Monday, Jun 06, 2016 - 05:49 PM (IST)

ਜਲੰਧਰ - ਜਰਮਨ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ਆਡੀ ਨੇ ਆਖ਼ਿਰਕਾਰ ਆਪਣੀ ਨਵੀਂ ਕਾਰ A5 ਤੋਂ ਪਰਦਾ ਚੁੱਕ ਦਿੱਤਾ ਹੈ। ਆਡੀ ਦਾ ਕਹਿਣਾ ਹੈ ਕਿ ਇਸ ਕਾਰ ਦੀ ਟੈਸਟਿੰਗ ਤੋਂ ਬਾਅਦ ਕੰਪਨੀ ਇਸ ਨੂੰ ਭਾਰਤ ''ਚ ਲਾਂਚ ਕਰੇਗੀ। ਕੰਪਨੀ ਦੀ 15 ਕਾਰ ਪੁਰਾਣੇ ਮਾਡਲ A4 ''ਤੇ ਆਧਾਰਿਤ ਹੈ ਜਿਸ ਨੂੰ ਕੰਪਨੀ ਨੇ ਸਭ ਤੋਂ ਪਹਿਲਾਂ ਜਰਮਨੀ ''ਚ ਪੇਸ਼ ਕੀਤਾ ਸੀ। ਇਸ ਕਾਰ ''ਚ ਹੈਕਸਾਗੋਨਲ ਗਰੀਲਾਂ, ਨਵੀਂ LED ਹੈੱਡਲੈਂਪਸ, ਲਾਂਗ ਬੋਨਟ, ਨਵੇਂ ਵ੍ਹੀਲ ਅਰਚੇਸ ਅਤੇ ਸ਼ਾਰਟ ਟੇਲ ਆਦਿ ਨਵੇਂ ਫੀਚਰਸ ਦਿੱਤੇ ਗਏ ਹਨ।
ਇੰਜਣ -
ਇਸ ਕਾਰ ''ਚ 190PS, 2.0 - ਲਿਟਰ ਦਾ 286PS ਪਾਵਰ ਜਨਰੇਟ ਕਰਨਾ ਵਾਲਾ ਪੈਟਰੋਲ ਇੰਜਣ ਅਤੇ ਆਪਸ਼ਨ ''ਚ 3.0 ਲਿਟਰ ਦਾ TDi ਡੀਜਲ ਇੰਜਣ ਦਿੱਤਾ ਗਿਆ ਹੈ।
ਇੰਟੀਰਿਅਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਨਵੇਂ ਡਿਜ਼ਾਇਨ ''ਚ ਵਰਚੂਅਲ ਕਾੱਕਪਿਟ ਮੌਜੂਦ ਹੈ ਜਿਨ੍ਹੇ ਪੁਰਾਣੇ ਐਨਲੋਗ ਡਾਇਲਸ ਨੂੰ 12.3-ਸਕ੍ਰੀਨ ''ਚ ਬਦਲ ਦਿੱਤਾ ਹੈ, ਜਿਸ ''ਚ ਸਪੀਡੋਮੀਟਰ ਅਤੇ ਟੈਕੋਮੀਟਰ ਫੀਚਰਸ ਮਿਲਣਗੇ, ਨਾਲ ਹੀ ਇਸ ''ਚ 8.3 ਇੰਚ ਦੀ ਸਕ੍ਰੀਨ ਸੈਂਟਰਲੀ ਮਾਊਂਟ ਕੀਤੀ ਗਈ ਹੈ ਜੋ ਟਚਪੈਡ ਨਾਲ ਕੰਟਰੋਲ ਹੋਵੇਗੀ। ਇਸ ਕਾਰ ਦੇ ਹੋਰ ਫੀਚਰਸ ''ਚ ਆਪਸ਼ਨਲ ਬੇਂਗ, ਓਫਸਨ ਸਾਊਂਡ ਸਿਸਟਮ, ਨੈਵੀਗੇਸ਼ਨ ਅਤੇ ਐਂਬੀਅੰਟ ਲਾਈਟਿੰਗ ਫੀਚਰਸ ਮੌਜੂਦ ਹਨ।