ਆਡੀ ਦੀ ਈ-ਟ੍ਰਾਨ, ਈ-ਟ੍ਰਾਨ ਸਪੋਰਟਬੈਕ ਦੀ ਖਰੀਦ ’ਤੇ ਆਕਰਸ਼ਕ ਪੇਸ਼ਕਸ਼

Wednesday, Jul 14, 2021 - 11:08 AM (IST)

ਆਡੀ ਦੀ ਈ-ਟ੍ਰਾਨ, ਈ-ਟ੍ਰਾਨ ਸਪੋਰਟਬੈਕ ਦੀ ਖਰੀਦ ’ਤੇ ਆਕਰਸ਼ਕ ਪੇਸ਼ਕਸ਼

ਨਵੀਂ ਦਿੱਲੀ– ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਆਡੀ ਨੇ ਕਿਹਾ ਕਿ ਉਹ ਆਪਣੀ ਆਗਾਮੀ ਇਲੈਕਟ੍ਰਿਕ ਐੱਸ. ਯੂ. ਵੀ. ਈ-ਟ੍ਰਾਨ ਅਤੇ ਈ-ਟ੍ਰਾਨ ਸਪੋਰਟਬੈਕ ਦੀ ਖਰੀਦ ’ਤੇ ਤਿੰਨ ਸਾਲ ਦੇ ਅੰਦਰ ਗੱਡੀ ਨੂੰ ਮੁੜ ਖਰੀਦਣ ਦੀ ਪੇਸ਼ਕਸ਼ ਕਰੇਗੀ ਅਤੇ 8 ਸਾਲ ਦੀ ਬੈਟਰੀ ਵਾਰੰਟੀ ਦਿੱਤੀ ਜਾਵੇਗੀ।

ਈ-ਟ੍ਰਾਨ ਨੂੰ 2+2 ਜੁਲਾਈ ਨੂੰ ਪੇਸ਼ ਕੀਤਾ ਜਾਏਗਾ ਅਤੇ ਇਹ ਗੱਡੀ ਦੋ ਐਡੀਸ਼ਨਾਂ 50 ਅਤੇ 55 ਅਤੇ ਨਾਲ ਸਪੋਰਟਬੈਕ ਐਡੀਸ਼ਨ ’ਚ ਪੇਸ਼ ਕੀਤਾ ਜਾਏਗਾ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਕਿਊਰੇਟੇਡ ਮਾਲਕੀਅਤ ਪੈਕੇਜ ਦੇ ਤਹਿਤ ਆਡੀ ਇੰਡੀਆ 2 ਤੋਂ ਲੈ ਕੇ 5 ਸਾਲ ਸਾਲ ਲਈ ਸਰਵਿਸ ਯੋਜਨਾਵਾਂ ਦਾ ਬਦਲ ਵੀ ਦੇ ਰਹੀ ਹੈ। ਆਡੀ ਨੇ ਕਿਹਾ ਕਿ ਦੋ ਸਾਲ ਦੀ ਸਟੈਂਡਰਡ ਵਾਰੰਟੀ ਅਤੇ 8 ਸਾਲ ਜਾਂ 1,60,000 ਕਿਲੋਮੀਟਰ, ਜੋ ਵੀ ਪਹਿਲਾਂ ਹੋਵੇ, ਦੀ ਹਾਈ-ਵੋਲਟੇਜ਼ ਬੈਟਰੀ ਵਾਰੰਟੀ ਵੀ ਉਪਲਬਧ ਹੈ। ਵਿਸਤਾਰਿਤ ਵਾਰੰਟੀ ਦੇ ਬਦਲ 2+2 ਸਾਲ ਜਾਂ 2+3 ਸਾਲ ਦੀ ਮਿਆਦ ਲਈ ਮੁਹੱਈਆ ਹੈ।


author

Rakesh

Content Editor

Related News