Asus Zenfone 6 ਬਣਿਆ ਨਵਾਂ ਸੈਲਫੀ ਕਿੰਗ, ਮਿਲੇ ਸਭ ਤੋਂ ਜ਼ਿਆਦਾ ਸਕੋਰ
Wednesday, May 29, 2019 - 04:53 PM (IST)

ਗੈਜੇਟ ਡੈਸਕ– ਇਸ ਸਾਲ ਦੀ ਸ਼ੁਰੂਆਤ ’ਚ DxOMark ਲੈਬਸ ਨੇ ਸਮਾਰਟਫੋਨਜ਼ ਦੇ ਸੈਲਫੀ ਕੈਮਰਾ ਦੀ ਰੈਂਕਿੰਗ ਸ਼ੁਰੂ ਕੀਤੀ ਸੀ। ਲੈਬ ਦੀ ਰੈਂਕਿੰਗ ’ਚ ਹੁਣ ਤਕ ਪਹਿਲੇ ਸਥਾਨ ’ਚ ਗਲੈਕਸੀ S10 5G ਸੀ। ਗਲੈਕਸੀ S10 ਨੂੰ DxOMark ਨੇ 97 ਸਕੋਰ ਦਿੱਤਾ ਸੀ। ਹੁਣ ਜ਼ੈੱਨਫੋਨ 6 ਨੂੰ ਲੈਬ ਨੇ 98 ਸਕੋਰ ਦਿੱਤਾ ਹੈ। ਯਾਨੀ ਬੈਸਟ ਸੈਲਫੀ ਕੈਮਰਾ ਦੀ ਰੈਂਕਿੰਗ ’ਚ ਹੁਣ ਇਹ ਫੋਨ ਪਹਿਲੇ ਸਥਾਨ ’ਚ ਪਹੁੰਚ ਗਿਆ ਹੈ।
ਇੰਝ ਮਿਲੇ ਸਕੋਰ
DxOMark ਨੇ ਜ਼ੈੱਨਫੋਨ 6 ਨੂੰ ਫੋਟੋ ਸਕੋਰ ’ਚ 101 ਪੁਆਇੰਟ ਦਿੱਤੇ। ਇੰਨੇ ਹੀ ਪੁਆਇੰਟ ਗਲੈਕਸੀ S10 ਨੂੰ ਮਿਲੇ ਸਨ। ਜ਼ੈੱਨਫੋਨ 6 ਨੇ ਵੀਡੀਓ ਸਕੋਰ ’ਚ ਗਲੈਕਸੀ S10 ਨੂੰ ਪਛਾੜ ਦਿੱਤਾ। ਜ਼ੈੱਨਫੋਨ 6 ਨੂੰ 93 ਪੁਆਇੰਟਸ ਮਿਲੇ ਜੋ ਹੁਣ ਤਕ ਕਿਸੇ ਵੀ ਫੋਨ ਦਾ ਸਭ ਤੋਂ ਜ਼ਿਆਦਾ ਸਕੋਰ ਹੈ। ਇਸ ਦੇ ਪਿੱਛੇ ਕਾਰਨ ਹੈ ਕਿ ਜ਼ੈੱਨਫੋਨ 6 ਰੀਅਰ ਕੈਮਰੇ ਤੋਂ ਹੀ ਸੈਲਫੀ ਲੈਂਦਾ ਹੈ। ਇਸ ਫੋਨ ’ਚ ਕੈਮਰਾ ਮਡਿਊਲ ’ਚ ਮਕੈਨੀਕਲ ਮੋਟਰ ਬਿਲਟ ਦਾ ਇਸਤੇਮਾਲ ਕੀਤਾ ਗਿਆ ਹੈ।
DxOMark ਨੇ ਇਸ ਫੋਨ ਦੇ ਕੈਮਰੇ ਦੀ ਕਲਰ ਰੈਂਡਰਿੰਗ, ਵਾਈਟ ਬੈਲੇਂਸ ਅਤੇ ਐਕਸਪੋਜ਼ਰ ਨੂੰ ਕਾਫੀ ਬਿਹਤਰ ਦੱਸਿਆ ਹੈ। ਜ਼ੈੱਨਫੋਨ ’ਚ ਫੋਟੋਗ੍ਰਾਫੀ ਦੌਰਾਨ ‘ਨੈਚੁਰਲ ਬੋਕੇਹ’ ਪ੍ਰੋਵਾਈਡ ਕਰਦਾ ਹੈ। ਵੀਡੀਓ ਦੀ ਗੱਲ ਕਰੀਏ ਤਾਂ ਇਹ ਫੋਨ ਚੰਗੀ ਡਿਟੇਲਸ ਅਤੇ ਲੋਅ ਨੌਇਸ ਦੇ ਨਾਲ 4ਕੇ ਵੀਡੀਓ ਸ਼ੂਟ ਕਰ ਸਕਦਾ ਹੈ।