ਅਸੁਸ Zenfone 5Z ਹੋਵੇਗਾ ਹੋਰ ਵੀ ਬਿਹਤਰ, ਮਿਲੀ ਨਵੀਂ ਅਪਡੇਟ

01/29/2019 12:15:31 PM

ਗੈਜੇਟ ਡੈਸਕ– ਤਾਈਵਾਨ ਦੀ ਕੰਪਨੀ ਅਸੁਸ ਨੇ ਪਿਛਲੇ ਮਹੀਨੇ ਆਪਣੇ ਘਰੇਲੂ ਬਾਜ਼ਾਰ ’ਚ Zenfone 5Z ਲਈ ਐਂਡਰਾਇਡ ਪਾਈ ਅਪਡੇਟ ਰੋਲ ਆਊਟ ਕੀਤੀ ਸੀ। ਹੁਣ ਕੰਪਨੀ ਨੇ ਭਾਰਤੀ ਬਾਜ਼ਾਰ ’ਚ ਆਪਣੇ ਇਸ ਸਮਾਰਟਫੋਨ ਲਈ ਐਂਡਰਾਇਡ ਪਾਈ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਇਸ ਸਮਾਰਟਫੋਨ ਨੂੰ ਵਨਪਲੱਸ ਨੂੰ ਟੱਕਰ ਦੇਣ ਲਈ ਪੇਸ਼ ਕੀਤਾ ਸੀ। Zenfone 5Z ਨੂੰ ਪਿਛਲੇ ਸਾਲ ਫਰਵਰੀ ਮਹੀਨੇ ’ਚ ਮੋਬਾਇਲ ਵਰਲਡ ਕਾਂਗਰਸ ’ਚ ਪੇਸ਼ ਕੀਤਾ ਗਿਆ ਸੀ। ਐਂਡਰਾਇਡ ਪਾਈ ਅਪਡੇਟ ਇਸ ਸਮਾਰਟਫੋਨ ਲਈ ਕਈ ਸੁਧਾਰ ਲੈ ਕੇ ਆਉਂਦੀ ਹੈ। ਇਸ ਵਿਚ ਏ.ਆਈ. ਪਾਪਅਪ ਵਾਲਿਊਮ ਬਾਰ, ਮੈਗਨੀਫਾਇਗ ਵਰਗੇ ਕਈ ਨਵੇਂ ਫੀਚਰਜ਼ ਸ਼ਾਮਲ ਹਨ। Zenfone 5Z ਸਮਾਰਟਫੋਨ ਯੂਜ਼ਰਜ਼ ਨੂੰ ਇਸ ਅਪਡੇਟ ਦੇ ਨਾਲ ਦਸੰਬਰ ਸਕਿਓਰਿਟੀ ਪੈਚ ਵੀ ਮਿਲ ਰਿਹਾ ਹੈ। ਇਸ ਅਪਡੇਟ ਨਾਲ ਸਮਾਰਟਫੋਨ ਦੀ ਓਵਰਆਲ ਪਰਫਾਰਮੈਂਸ ’ਚ ਵੀ ਸੁਧਾਰ ਆਏਗਾ। 

Asus Zenfone 5Z ਦੇ ਫੀਚਰਜ਼
ਇਹ ਫੋਨ 6.2 ਇੰਚ ਦੀ ਫੁੱਲ-ਐੱਚ.ਡੀ.+ ਡਿਸਪਲੇਅ ਨਾਲ ਆਉਂਦਾ ਹੈ। ਫੋਨ ’ਚ ਬੇਜ਼ਲਲੈੱਸ ਸਕਰੀਨ ਅਤੇ ਨੌਚ ਹੈ। ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 845SoC ਆਕਟਾ ਕੋਰ ਪ੍ਰੋਸੈਸਰ ਨਾਲ ਆਉਂਦਾ ਹੈ। ਇਸ ਵਿਚ ਹਾਈਬ੍ਰਿਡ ਸਿਮ ਸਲਾਟ ਹੈ ਜਿਸ ਨਾਲ ਫੋਨ ਦੀ ਸਟੋਰੇਜ ਨੂੰ ਵਧਾਇਆ ਜਾ ਸਕਦਾ ਹੈ। ਫੋਨ ਦੇ ਬੈਕ ’ਤੇ ਡਿਊਲ ਕੈਮਰਾ ਸੈੱਟਅਪ ਹੈ ਜਿਸ ਵਿਚ ਪਹਿਲਾ ਸੈਂਸਰ 12 ਮੈਗਾਪਿਕਸਲ ਦਾ ਅਤੇ ਦੂਜਾ 8 ਮੈਗਾਪਿਕਸਲ ਦਾ ਹੈ। ਫੋਨ ’ਚ ਵਾਈਡ ਐਂਗਲ ਲੈਂਜ਼ ਵੀ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਲਈ 3,300mAh ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਇਹ ਫੋਨ ਐਂਡਰਾਇਡ ਓਰੀਓ ਬੇਸਡ ZenUI ’ਤੇ ਆਪਰੇਟ ਹੁੰਦਾ ਹੈ। 


Related News